ਜਾਣੋ ਪੰਜਾਬ ਦੀਆਂ ਉਨ੍ਹਾਂ ਹਸਤੀਆਂ ਬਾਰੇ, ਜੋ ਹਰ ਖੇਤਰ ‘ਚ ਯੋਗਦਾਨ ਪਾ ਕੇ ਬਣੇ ਭਾਰਤ ਦੀ ਸ਼ਾਨ

By  Shaminder January 20th 2023 01:24 PM

ਭਾਰਤ ਦੇ ਵਿਕਾਸ ‘ਚ ਪੰਜਾਬ (Punjab) ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ । ਅੱਜ ਅਸੀਂ ਤੁਹਾਨੂੰ ਪੰਜਾਬ ਦੀਆਂ ਉਨ੍ਹਾਂ ਪ੍ਰਸਿੱਧ ਹਸਤੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਪੰਜਾਬ ਦਾ ਨਾਮ ਪੂਰੀ ਦੁਨੀਆ ‘ਚ ਰੌਸ਼ਨ ਕੀਤਾ ਹੈ ।ਭਾਵੇਂ ਉਹ ਜੰਗ ਦਾ ਮੈਦਾਨ ਹੋਵੇ, ਸਿੱਖਿਆ, ਖੇਡਾਂ ਜਾਂ ਫਿਰ ਕਲਾ ਦਾ ਖੇਤਰ ਹੋਵੇ । ਹਰ ਖੇਤਰ ‘ਚ ਪੰਜਾਬੀਆਂ ਨੇ ਵੱਡਾ ਯੋਗਦਾਨ ਪਾਇਆ ਹੈ ।

ਸਿੱਧੂ ਮੂਸੇਵਾਲਾ

ਸਭ ਤੋਂ ਗੱਲ ਕਰਦੇ ਹਾਂ ਕਲਾ ਦੇ ਖੇਤਰ ‘ਚ ਕੰਮ ਕਰਨ ਵਾਲੀਆਂ ਕੁਝ ਹਸਤੀਆਂ ਦਾ । ਜਿਸ ‘ਚ ਦਿਲਜੀਤ ਦੋਸਾਂਝ ਅਤੇ ਸਿੱਧੂ ਮੂਸੇਵਾਲਾ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ ।ਸਿੱਧੂ ਮੂਸੇਵਾਲਾ (Sidhu Moose wala) ਦਾ ਜਨਮ ਮਾਨਸਾ ਦੇ ਪਿੰਡ ਮੂਸੇਵਾਲ ‘ਚ ਹੋਇਆ ਸੀ । ਪਿਤਾ ਬਲਕੌਰ ਸਿੰਘ ਸਿੱਧੂ ਦੇ ਘਰ ਜਨਮੇ ਸਿੱਧੂ ਮੂਸੇਵਾਲਾ ਨੇ ਬਹੁਤ ਹੀ ਘੱਟ ਸਮੇਂ ‘ਚ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾਈ ਅਤੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ।

Fazilpuria urges Punjabi and Haryanvi industry to not release any project until Sidhu Moose Wala gets justice Image Source: Twitter

ਹੋਰ ਪੜ੍ਹੋ : ਜੈਨੀ ਜੌਹਲ ਨੇ ਲਾਈਵ ਸ਼ੋਅ ਦੌਰਾਨ ਅਰਜਨ ਢਿੱਲੋਂ ਦੇ ਗੀਤ ’25-25 ਪੰਜਾਹ’ ‘ਤੇ ਦਿੱਤਾ ਜਵਾਬ, ਕਿਹਾ ‘ਤੁਹਾਡਾ ਬਾਪ ਸਿੱਧੂ ਮੂਸੇਵਾਲਾ ਹੈ ਸਭ ਤੋਂ ਉੱਪਰ’

ਦਿਲਜੀਤ ਦੋਸਾਂਝ

ਦਿਲਜੀਤ ਦੋਸਾਂਝ (Diljit Dosanjh) ਵੀ ਪੰਜਾਬ ਦੇ ਦੋਆਬਾ ਖੇਤਰ ਦੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਦਾ ਜਨਮ 6 ਜਨਵਰੀ 1984 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝ ਕਲਾਂ ‘ਚ ਸਿੱਖ ਪਰਿਵਾਰ ‘ਚ ਹੋਇਆ । ਉਸ ਨੇ ਪੰਜਾਬੀ ਗਾਇਕੀ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤਿਆ ਹੈ । ਉਹ 2023 ‘ਚ ਕੋਚੇਲਾ ਲਾਈਨ-ਅੱਪ ਵਿੱਚ ਸ਼ਾਮਲ ਕੀਤਾ ਗਿਆ ਸੀ, ਜੋ ਕਿ ਕੈਲੀਫੋਰਨੀਆ, ਯੂਐਸਏ ਵਿੱਚ ਹੋਣ ਵਾਲੇ ਵਿਸ਼ਵ ਦੇ ਸਭ ਤੋਂ ਮਸ਼ਹੂਰ ਅਤੇ ਪ੍ਰਸਿੱਧ ਸੰਗੀਤ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਭਾਰਤੀ ਸੰਗੀਤ ਉਦਯੋਗ ਅਤੇ ਦਿਲਜੀਤ ਦੋਸਾਂਝ ਲਈ ਇੱਕ ਬਹੁਤ ਵੱਡਾ ਮੀਲ ਪੱਥਰ ਹੋਵੇਗਾ ।

ਹੋਰ ਪੜ੍ਹੋ : ਅਨੰਤ ਅੰਬਾਨੀ ਅਤੇ ਰਾਧਿਕਾ ਮਾਰਚੈਂਟ ਦੀ ਮੰਗਣੀ ‘ਚ ਦੀਪਿਕਾ ਪਾਦੂਕੋਣ ਨੇ ਲਾਲ ਸਾੜ੍ਹੀ ‘ਚ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ, ਵੇਖੋ ਵੀਡੀਓ

ਸੁਨੀਲ ਮਿੱਤਲ

ਹੁਣ ਗੱਲ ਕਰਦੇ ਹਾਂ ਸੁਨੀਲ ਮਿੱਤਲ (Sunil Mittal) ਦੀ । ਜਿਨ੍ਹਾਂ ਦਾ ਨਾਮ ਭਾਰਤ ਦੇ ਪ੍ਰਸਿੱਧ ਕਾਰੋਬਾਰੀਆਂ ‘ਚ ਆਉਂਦਾ ਹੈ ।ਉਨ੍ਹਾਂ ਦਾ ਜਨਮ 23 ਅਕਤੂਬਰ 1957 ਨੂੰ ਲੁਧਿਆਣਾ ‘ਚ ਹੋਇਆ ਸੀ । ਉਹ ਭਾਰਤੀ ਇੰਟਰਪ੍ਰਾਈਜ਼ਜ਼ ਦੇ ਚੇਅਰਮੈਨ, ਸੰਸਥਾਪਕ, ਅਤੇ ਸਮੂਹ ਸੀਈਓ ਹਨ ।ਮਿੱਤਲ ਨੂੰ 2009  ਵਿੱਚ 200 ਤੋਂ ਵੱਧ ਸਕੂਲ ਖੋਲ੍ਹਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਮਹਾਨ ਪਰਉਪਕਾਰੀ ਲੋਕਾਂ ਵਿੱਚੋਂ ਇੱਕ ਦਾ ਨਾਮ ਦਿੱਤਾ ਗਿਆ।

sunil Mittal

ਹੋਰ ਪੜ੍ਹੋ : ਆਪਣੇ ਬੱਚਿਆਂ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ ਨੇਹਾ ਧੂਪੀਆ, ਵੀਡੀਓ ਕੀਤਾ ਸਾਂਝਾ

ਰਾਕੇਸ਼ ਸ਼ਰਮਾ

ਰਾਕੇਸ਼ ਸ਼ਰਮਾ (Rakesh Sharma) ਦਾ ਸਬੰਧ ਵੀ ਪੰਜਾਬ ਦੇ ਨਾਲ ਹੈ । ਉਹ ਭਾਰਤੀ ਹਵਾਈ ਸੈਨਾ ਦਾ ਸਾਬਕਾ ਟੈਸਟ ਪਾਇਲਟ ਹੈ । ਜਿਸ ਦਾ ਜਨਮ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਹੋਇਆ ਸੀ ।ਉਹ ਪੁਲਾੜ ਵਿਚ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਅਤੇ ਇਕਲੌਤੇ ਨਾਗਰਿਕ ਹਨ। ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਨੇ ਜਦੋਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਪੁਲਾੜ ਤੋਂ ਭਾਰਤ ਕਿਵੇਂ ਦਿਖਾਈ ਦਿੰਦਾ ਹੈ ਤਾਂ ਉਨ੍ਹਾਂ ਦਾ ਜਵਾਬ ਸੀ ‘ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਨ ਹਮਾਰਾ’।

Rakesh-Sharma ,,

ਮਿਲਖਾ ਸਿੰਘ

ਮਿਲਖਾ ਸਿੰਘ, ਜਿਸਨੂੰ ਦਿ ਫਲਾਇੰਗ ਸਿੱਖ ਕਿਹਾ ਜਾਂਦਾ ਹੈ,ਉਨ੍ਹਾਂ ਨੇ ਇੱਕ ਤੇਜ਼ ਦੌੜਾਕ ਦੇ ਵਜੋਂ ਪਛਾਣ ਬਣਾਈ ਅਤੇ ਪੂਰੀ ਦੁਨੀਆ ‘ਚ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ ।ਉਨ੍ਹਾਂ ਦਾ ਜਨਮ ਪਾਕਿਸਤਾਨ ਪੰਜਾਬ ਦੇ ਗੋਵਿੰਦਪੁਰਾ ‘ਚ ਹੋਇਆ ਸੀ ।

ਉਨ੍ਹਾਂ ਨੇ ਏਸ਼ੀਅਨ ਖੇਡਾਂ ‘ਚ ਚਾਰ ਸੋਨ ਤਗਮੇ ਜਿੱਤੇ ਅਤੇ ਰਾਸ਼ਟਰ ਮੰਡਲ ਖੇਡਾਂ ‘ਚ ਵੀ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਸੀ । 1959 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਦਿੱਤਾ ਗਿਆ।

 

 

Related Post