ਪੰਜਾਬੀ ਫ਼ਿਲਮਾਂ ਦੇ ਅਦਾਕਾਰ ਕੰਵਲਜੀਤ ਸਿੰਘ ਜਾਣਾ ਚਾਹੁੰਦੇ ਸਨ ਏਅਰ ਫੋਰਸ ‘ਚ, ਪਰ ਬਣ ਗਏ ਅਦਾਕਾਰ, ਪਾਲੀਵੁੱਡ ਦੇ ਨਾਲ–ਨਾਲ ਬਾਲੀਵੁੱਡ ਨੂੰ ਵੀ ਦਿੱਤੀਆਂ ਕਈ ਹਿੱਟ ਫ਼ਿਲਮਾਂ

By  Shaminder April 17th 2020 01:56 PM -- Updated: April 17th 2020 01:58 PM

ਪੰਜਾਬੀ ਅਦਾਕਾਰ ਕੰਵਲਜੀਤ ਸਿੰਘ ਜਿਨ੍ਹਾਂ ਨੇ ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਅਤੇ ਪਾਲੀਵੁੱਡ ਦਾ ਸਫ਼ਰ ਤੈਅ ਕੀਤਾ ਹੈ ।ਉਨ੍ਹਾਂ ਨੇ ਪਾਲੀਵੁੱਡ ‘ਚ ‘ਮੰਨਤ’, ‘ਜੀ ਆਇਆਂ ਨੂੰ’ ਸਣੇ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ । ਇਸ ਤੋਂ ਇਲਾਵਾ ਛੋਟੇ ਪਰਦੇ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਮਸ਼ਹੂਰ ਸੀਰੀਅਲ 'ਬੁਨਿਆਦ' ‘ਚ ਵੀ ਕੰਮ ਕੀਤਾ ।ਇਸ ਤੋਂ ਇਲਾਵਾ ਦੂਰਦਰਸ਼ਨ ‘ਤੇ 80 ਦੇ ਦਹਾਕੇ ‘ਚ ਆਉਣ ਵਾਲੇ ਕਈ ਸੀਰੀਅਲਾਂ ‘ਚ ਕੰਮ ਕੀਤਾ । ਫੈਮਿਲੀ ਨੰਬਰ ਵਨ, ਭਾਬੀ ਮਾਂ ਸਣੇ ਕਈ ਸੀਰੀਅਲਸ ‘ਚ ਉਹ ਨਜ਼ਰ ਆਏ ।

https://www.instagram.com/p/B7N9B9oJaW9/

ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ 1951 ਨੂੰ ਇੱਕ ਸਿੱਖ ਪਰਿਵਾਰ ‘ਚ ਹੋਇਆ  ।ਉਹ ਏਅਰ ਫੋਰਸ ‘ਚ ਜਾਣਾ ਚਾਹੁੰਦੇ ਸਨ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ।ਕਿਉਂਕਿ ਉਹ ਸੱਜੇ ਕੰਨ ‘ਚ ਸੁਣਨ ‘ਚ ਪ੍ਰੇਸ਼ਾਨੀ ਮਹਿਸੂਸ ਕਰਦੇ ਸਨ ।

https://www.instagram.com/p/B6p73pOp0cL/

ਇਸ ਲਈ ਉਹ ਇਸ ਫੀਲਡ ‘ਚ ਨਹੀਂ ਜਾ ਸਕੇ । ਇੱਕ ਦਿਨ ਉਹ ਆਪਣੇ ਕਿਸੇ ਦੋਸਤ ਦੇ ਘਰ ਗਏ ਸਨ, ਜਿੱਥੇ ਉਨ੍ਹਾਂ ਨੇ ਇੱਕ ਫ਼ਿਲਮ ਇੰਸਟੀਚਿਊਟ ਦਾ ਫਾਰਮ ਵੇਖਿਆ ਅਤੇ ਇਹ ਫਾਰਮ ਉਹ ਆਪਣੇ ਘਰ ਲੈ ਆਏ । ਉਨ੍ਹਾਂ ਨੇ ਆਪਣਾ ਪੋਰਟਫੋਲਿਓ ਤਿਆਰ ਕਰਕੇ ਭੇਜ ਦਿੱਤਾ ।

https://www.instagram.com/p/B6FM3g3pVmq/

ਜਿਸ ਤੋਂ ਬਾਅਦ ਉਨ੍ਹਾਂ ਦੀ ਸਿਲੈਕਸ਼ਨ ਐੱਨਐੱਸਡੀ ਦਿੱਲੀ ‘ਚ ਹੋ ਗਈ । ਇੱਥੇ ਆ ਕੇ ਉਨ੍ਹਾਂ ਨੇ ਐਕਟਿੰਗ ਦੇ ਗੁਰ ਸਿੱਖੇ ।

ਕੰਵਲਜੀਤ ਸਿੰਘ ਨੇ ‘ਜੀ ਆਇਆਂ ਨੂੰ’  ਫ਼ਿਲਮ 'ਚ ਕਾਫੀ ਦਮਦਾਰ ਰੋਲ ਅਦਾ ਕੀਤਾ ਸੀ। ਇਸ ਤੋਂ ਬਆਦ ਉਨ੍ਹਾਂ ਨੇ ਕਈ ਪੰਜਾਬੀ ਸੁਪਰ ਹਿੱਟ ਫ਼ਿਲਮਾਂ ਚ ਕੰਮ ਕੀਤਾ ਹੈ। ਜਿਨ੍ਹਾਂ ਚੋਂ ਦਿਲ ਆਪਣਾ ਪੰਜਾਬੀ, ਮੇਰਾ ਪਿੰਡ, ਮੰਨਤ, ਇੱਕ ਕੁੜੀ ਪੰਜਾਬ ਦੀ ਆਦਿ ‘ਚ ਕੰਵਲਜੀਤ ਸਿੰਘ ਨੇ ਵੀ ਪਾਲੀਵੁੱਡ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਉਨ੍ਹਾਂ ਦਾ ਇਹ ਸਫ਼ਰ ਅੱਜ ਵੀ ਜਾਰੀ ਹੈ ਅਤੇ ਸਾਨੂੰ ਵੀ ਉਮੀਦ ਹੈ ਕਿ ਇਸੇ ਤਰ੍ਹਾਂ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ।

Related Post