ਕੀ ਤੁਸੀਂ ਵੀ ਸਮੇਂ ਤੋਂ ਪਹਿਲਾਂ ਚਿੱਟੇ ਹੋ ਰਹੇ ਵਾਲਾਂ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਫਾਰਮੂਲਾ, ਚਿੱਟੇ ਵਾਲ ਹੋ ਜਾਣਗੇ ਕਾਲੇ

By  Shaminder September 2nd 2020 01:50 PM

ਅੱਜ ਕੱਲ੍ਹ ਦੀ ਤਣਾਅ ਪੂਰਨ ਜ਼ਿੰਦਗੀ ਅਤੇ ਖਾਣਪੀਣ ਦਾ ਕੋਈ ਵੀ ਸਮਾਂ ਤੈਅ ਨਾਂ ਹੋਣ ਕਾਰਨ ਸਾਨੂੰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਪਰ ਸਭ ਤੋਂ ਵੱਡੀ ਸਮੱਸਿਆ ਹੈ ਸਮੇਂ ਤੋਂ ਪਹਿਲਾਂ ਹੁੰਦੇ ਚਿੱਟੇ ਵਾਲਾਂ ਦੀ ਸਮੱਸਿਆ। ਅੱਜ ਕੱਲ੍ਹ ਛੋਟੇ-ਛੋਟੇ ਬੱਚਿਆਂ ਦੇ ਵੀ ਵਾਲ ਸਫੇਦ ਹੋ ਰਹੇ ਨੇ ।ਇਸ ਸਮੱਸਿਆ ਦੇ ਨਾਲ ਨਜਿੱਠਣ ਲਈ ਕਈ ਵਾਰ ਅਸੀਂ ਕਲਰ ਦਾ ਸਹਾਰਾ ਵੀ ਲੈਂਦੇ ਹਾਂ ।

hair problem hair problem

ਜਿਸ ‘ਚ ਮੌਜੂਦ ਕਈ ਕੈਮੀਕਲਸ ਅਕਸਰ ਵਾਲਾਂ ਨੂੰ ਖੂਬਸੂਰਤ ਬਨਾਉਣ ਦੀ ਬਜਾਏ ਨੁਕਸਾਨ ਪਹੁੰਚਾਉਂਦੇ ਹਨ। ਪਰ ਤੁਸੀਂ ਘਰੇਲੂ ਉਪਾਅ ਅਪਣਾ ਕੇ ਇਸ ਸਮੱਸਿਆ ਨਾਲ ਨਜਿੱਠ ਸਕਦੇ ਹੋ । ਕਿਉਂਕਿ ਇਸ ਤਰ੍ਹਾਂ ਦੇ ਉਪਾਅ ਦੇ ਕੋਈ ਵੀ ਸਾਈਡ ਇਫੈਕਟਸ ਨਹੀਂ ਹਨ । ਜੀ ਹਾਂ ਮਹਿੰਦੀ ਜੋ ਆਮ ਹੀ ਘਰਾਂ ‘ਚ ਮਿਲ ਜਾਂਦੀ ਹੈ । ਇਸ ਮਹਿੰਦੀ ‘ਚ ਕਪੂਰ ਮਿਲਾ ਕੇ ਲਗਾਉਣ ਦੇ ਨਾਲ ਤੁਸੀਂ ਚਿੱਟੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ।

ਪਰ ਇਸ ਨੂੰ ਲਗਾਉਣ ਦਾ ਸਹੀ ਤਰੀਕਾ ਵੀ ਜਾਨਣਾ ਬੇਹੱਦ ਜ਼ਰੂਰੀ ਹੈ ।ਇਸ ਤਰ੍ਹਾਂ ਮਹਿੰਦੀ ਤਿਆਰ ਕਰੋ: ਸਭ ਤੋਂ ਪਹਿਲਾਂ ਮਹਿੰਦੀ ਵਿਚ ਕਪੂਰ ਨੂੰ ਪਿਘਲਾਓ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਰਲਾਓ। ਕੁਝ ਸਮੇਂ ਬਾਅਦ ਇਸ ਮਿਸ਼ਰਣ ਵਿਚ ਬਦਾਮ ਦਾ ਤੇਲ ਮਿਲਾਓ ਅਤੇ ਚੰਗੀ ਤਰ੍ਹਾਂ ਮਿਲਾਓ। ਧਿਆਨ ਰਹੇ ਕਿ ਮਹਿੰਦੀ ਦਾ ਇਹ ਪੇਸਟ ਗਾਹੜਾ ਹੋਣਾ ਚਾਹੀਦਾ ਹੈ। ਹੁਣ ਇਸ ਮਿਸ਼ਰਣ ਨੂੰ ਵਾਲਾਂ 'ਤੇ ਲਗਾਓ ਅਤੇ ਇਸ ਨੂੰ ਸੁੱਕਣ ਦਿਓ। ਇਸ ਦੇ ਸੁੱਕ ਜਾਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਧੋ ਲਓ। ਚਾਰ ਹਫ਼ਤਿਆਂ ਤੱਕ ਅਜਿਹਾ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ, ਸੰਘਣੇ ਅਤੇ ਕਾਲੇ ਹੋ ਜਾਣਗੇ। ਇਸ ਉਪਾਅ ਦੀ ਵਰਤੋਂ ਹਫ਼ਤੇ ਵਿਚ ਸਿਰਫ ਇੱਕ ਵਾਰ ਕਰਨੀ ਹੈ।

Related Post