ਦੇਬੀ ਮਖਸੂਸਪੁਰੀ ਨੂੰ ਇਸ ਗੱਲ ਦਾ ਰਹੇਗਾ ਜ਼ਿੰਦਗੀ ਭਰ ਅਫਸੋਸ,ਜੇ ਗਾਇਕ ਨਾਂ ਹੁੰਦੇ ਤਾਂ ਫੁੱਟਬਾਲ ਦੀ ਦੁਨੀਆ 'ਚ ਕਮਾਉਂਦੇ ਨਾਂਅ

By  Shaminder December 14th 2019 03:21 PM

ਦੇਬੀ ਮਖਸੂਸਪੁਰੀ ਜਿਨ੍ਹਾਂ ਨੇ ਆਪਣੀ ਸ਼ਾਇਰੀ, ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਚ ਵੱਖਰੀ ਪਛਾਣ ਬਣਾਈ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਖ਼ਾਸ ਗੱਲਾਂ ਬਾਰੇ ਦੱਸਾਂਗੇ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਉਂਝ ਤਾਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸਬੰਧ ਰੱਖਦੇ ਹਨ ਪਰ ਅੱਜਕੱਲ੍ਹ ਉਹ ਕੈਨੇਡਾ 'ਚ ਰਹਿੰਦੇ ਹਨ । ਪਰ ਪੰਜਾਬ 'ਚ ਆਪਣੇ ਸ਼ੋਅਜ਼ ਕਾਰਨ ਉਨ੍ਹਾਂ ਦਾ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਹੈ ।ਦੇਬੀ ਮਖਸੂਸਪੁਰੀ ਨੇ ਪੀਟੀਸੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਈ ਗੱਲਾਂ ਸਾਂਝੀਆਂ ਕੀਤੀਆਂ ।

ਹੋਰ ਵੇਖੋ:ਵਿਦੇਸ਼ਾਂ ‘ਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੇ ਸੁਫ਼ਨਿਆਂ ਨੂੰ ਖੰਭ ਲਗਾਉਂਦਾ ਦੇਬੀ ਮਖਸੂਸਪੁਰੀ ਦਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਦੇਬੀ ਮਖਸੂਸਪੁਰੀ ਵਧੀਆ ਲੇਖਣੀ ਦੇ ਨਾਲ-ਨਾਲ ਵਧੀਆ ਗਾਇਕ ਵੀ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜੋ ਕੁਝ ਉਨ੍ਹਾਂ ਦੇ ਮਨ ਅੰਦਰ ਚੱਲਦਾ ਹੈ ਉਹੀ ਉਹ ਸ਼ਬਦਾਂ ਰਾਹੀਂ ਬਿਆਨ ਕਰ ਦਿੰਦੇ ਨੇ ।

ਫੁੱਟਬਾਲ ਦੀ ਦੁਨੀਆ ਦਾ ਕਦੇ ਮਸ਼ਹੂਰ ਸਿਤਾਰਾ ਦੇਬੀ ਬਣਨਾ ਚਾਹੁੰਦੇ ਸਨ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉਹ ਇਸ ਫੀਲਡ 'ਚ ਆ ਗਏ । ਜੇ ਦੇਬੀ ਅੱਜ ਗਾਇਕ ਨਾਂ ਹੁੰਦੇ ਤਾਂ ਸ਼ਾਇਦ ਫੁੱਟਬਾਲ ਦੀ ਦੁਨੀਆ ਦਾ ਕੋਈ ਵੱਡਾ ਸਿਤਾਰਾ ਹੁੰਦੇ ।

ਕਿਉਂਕਿ ਉਨ੍ਹਾਂ ਨੇ ਯੂਨੀਵਰਸਿਟੀ ਲੇਵਲ ਤੱਕ ਫੁੱਟਬਾਲ ਖੇਡੀ ਹੈ ।ਦੇਬੀ ਦਾ ਕਹਿਣਾ ਹੈ ਕਿ ਕਦੇ ਉਨ੍ਹਾਂ ਨੂੰ ਇਹੀ ਲੱਗਦਾ ਸੀ ਕਿ ਫੁੱਟਬਾਲ ਹੀ ਉਨ੍ਹਾਂ ਦੀ ਦੁਨੀਆ ਹੈ ।ਉਨ੍ਹਾਂ ਨੇ ਪਹਿਲਾ ਗੀਤ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਲਈ ਲਿਖਿਆ ਸੀ ਅਤੇ ਇਸ ਤੋਂ ਇਲਾਵਾ ਕਈ ਵੱਡੇ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ ਹਨ ।

'ਸਾਨੂੰ ਤੇਰੇ ਸ਼ਹਿਰ ਦੇ ਗੇੜਿਆਂ ਨੇ ਖਾ ਲਿਆ',ਤੂੰਬਾ ਜੋ ਕਿ ਸਾਈਂ ਜ਼ਹੂਰ ਨਾਲ ਗਾਇਆ ਸੀ ਉਸ ਦਾ ਇੱਕ ਹਿੱਸਾ ਪਾਕਿਸਤਾਨ 'ਚ ਹੀ ਸ਼ੂਟ ਕੀਤਾ ਗਿਆ ਸੀ ।ਦੇਬੀ ਨੁੰ ਕਈ ਸਾਹਿਤਕਾਰਾਂ ਦੀ ਸੰਗਤ ਕਰਨ ਦਾ ਮੌਕਾ ਵੀ ਮਿਲਿਆ ਹੈ ਜਿਸ 'ਚ ਸੁਰਜੀਤ ਪਾਤਰ ਦਾ ਨਾਂਅ ਸਭ ਤੋਂ ਉੱਪਰ ਆਉਂਦਾ ਹੈ ।

ਦੇਬੀ ਨੇ80-90 ਦੇ ਦਹਾਕੇ ਦੇ ਸਰੋਤਿਆਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਲੋਕਾਂ ਮੀਲਾਂ ਪੈਦਲ ਚੱਲ ਕੇ ਅਤੇ ਸਾਈਕਲਾਂ 'ਤੇ ਸਫ਼ਰ ਕਰਕੇ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੇਖਣ ਲਈ ਜਾਂਦੇ ਹੁੰਦੇ ਸਨ ਪਰ ਹੁਣ ਪਹਿਲਾਂ ਵਾਲਾ ਕਰੇਜ਼ ਨਹੀਂ ਰਿਹਾ ।

ਦੇਬੀ ਆਪਣੀ ਜ਼ਿੰਦਗੀ ਅਤੇ ਆਪਣੇ ਕਰੀਅਰ ਤੋਂ ਸੰਤੁਸ਼ਟ ਹਨ ਅਤੇ ਉਨ੍ਹਾਂ ਨੇ ਕਦੇ ਵੀ ਭਵਿੱਖ ਨੂੰ ਲੈ ਕੇ ਕੋਈ ਪਲਾਨਿੰਗ ਨਹੀਂ ਕੀਤੀ ।ਉਨ੍ਹਾਂ ਨੂੰ ਜ਼ਿੰਦਗੀ ਭਰ ਇਸ ਗੱਲ ਦਾ ਮਲਾਲ ਰਹੇਗਾ ਕਿ ਉਹ ਆਪਣੀ ਜ਼ਿੰਦਗੀ 'ਚ ਸਾਹਿਰ ਲੁਧਿਆਣਵੀਂ ਨੂੰ ਨਹੀਂ ਮਿਲ ਸਕੇ ।

ਅੱਜਕੱਲ੍ਹ ਉਹ ਕੈਨੇਡਾ 'ਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ ।ਉਨ੍ਹਾਂ ਦੀਆਂ ਲਿਖਤਾਂ ਜਿਸ 'ਚ ਉਨ੍ਹਾਂ ਦੇ ਸ਼ੁਰੂਆਤੀ ਦੌਰ ਦੇ ਗੀਤ ਅਤੇ ਸ਼ਾਇਰੀ ਹੈ ਉਸ ਸਬੰਧੀ ਇੱਕ ਕਿਤਾਬ 'ਉਮੀਦਾਂ ਦੇ ਚਿਰਾਗ' ਵੀ ਆ ਚੁੱਕੀ ਹੈ ।

 

Related Post