ਮਸ਼ਹੂਰ ਗੀਤਕਾਰ ਸਾਹਿਰ ਲੁਧਿਆਣਵੀਂ ਨੂੰ ਪਿਤਾ ਨੇ ਇਸ ਵਜ੍ਹਾ ਕਰਕੇ ਕਤਲ ਕਰਨ ਦੀ ਕੀਤੀ ਸੀ ਕੋਸ਼ਿਸ਼

By  Rupinder Kaler June 3rd 2019 12:44 PM -- Updated: June 3rd 2019 01:00 PM

ਉਰਦੂ ਸ਼ਾਇਰੀ ਅਤੇ ਫ਼ਿਲਮੀ ਗਾਣਿਆਂ ਨੂੰ ਵੱਖਰੇ ਮੁਕਾਮ ਤੇ ਲੈ ਕੇ ਜਾਣ ਵਾਲੇ ਸਾਹਿਰ ਲੁਧਿਆਣਵੀ ਦਾ  ਜਨਮ 8 ਮਾਰਚ ਸਾਲ 1921 ਨੂੰ ਹੋਇਆ ਸੀ । ਸਾਹਿਰ ਲੁਧਿਆਣਵੀ ਉਹਨਾਂ ਸਤਾਰਿਆਂ ਵਿੱਚੋਂ ਇੱਕ ਹਨ ਜਿੰਨਾਂ ਦੀ ਚਮਕ ਅੱਜ ਵੀ ਬਰਕਰਾਰ ਹੈ । ਸਾਹਿਰ ਦੇ ਬਚਪਨ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ । ਜਿਨ੍ਹਾਂ ਨੇ ਉਹਨਾਂ ਨੂੰ ਬਚਪਨ ਵਿੱਚ ਹੀ ਵੱਡਾ ਕਰ ਦਿੱਤਾ ਸੀ । ਸਾਹਿਰ ਨੂੰ ਬਚਪਨ ਵਿੱਚ ਕਦੇ ਵੀ ਪਿਤਾ ਦਾ ਪਿਆਰ ਨਸੀਬ ਨਹੀਂ ਹੋਇਆ ਕਿਉਂਕਿ ਸਾਹਿਰ ਨਾਲ ਉਹਨਾਂ ਦੇ ਪਿਤਾ ਦਾ ਕੋਈ ਲਗਾਅ ਨਹੀਂ ਸੀ । ਇੱਥਂੋ ਤੱਕ ਕਿ ਸਾਹਿਰ ਦੀ ਮਾਂ ਨਾਲ ਵੀ ਉਹਨਾਂ ਦੇ ਪਿਤਾ ਦੇ ਸਬੰਧ ਕੁਝ ਠੀਕ ਨਹੀਂ ਸਨ ।

https://www.youtube.com/watch?v=JJA2rzaEc0E

ਸਾਹਿਰ ਨੇ 13 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਖਿਲਾਫ ਗਵਾਹੀ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਸਾਹਿਰ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ । ਸਾਹਿਰ ਬਾਰੇ ਗੁਲਜ਼ਾਰ ਲਿਖਦੇ ਹਨ ਕਿ ਉਹ ਗਾਣੇ ਲਿਖਦੇ ਸਮੇਂ ਉਸ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦੇ ਸਨ । ਉਹ ਆਪਣੇ ਗਾਣਿਆਂ ਵਿੱਚ ਹਿੰਦੀ ਦੇ ਨਾਲ-ਨਾਲ ਉਰਦੂ ਦਾ ਜ਼ਬਰਦਸਤ ਤਾਲਮੇਲ ਬਿਠਾਉਂਦੇ ਸਨ । ਇੱਥੇ ਹੀ ਬਸ ਨਹੀਂ ਸਾਹਿਰ ਨੇ ਉਰਦੂ ਦੀ ਵਰਤੋ ਨਾਲ ਇਸ ਤਰ੍ਹਾਂ ਦੇ ਗੀਤ ਘੜੇ ਸਨ ਜਿਹੜੇ ਅੱਜ ਵੀ ਸੰਗੀਤ ਦੀ ਦੁਨੀਆ ਵਿੱਚ ਮੀਲ ਪੱਥਰ ਹਨ ।

javed-akhtar javed-akhtar

ਜਾਵੇਦ ਅਖਤਰ ਤੇ ਗੁਲਜ਼ਾਰ ਸਾਹਿਰ ਦੇ ਸ਼ਗਿਰਦ ਰਹੇ ਹਨ । ਸਾਹਿਰ ਤੇ ਜਾਵੇਦ ਦਾ ਬਹੁਤ ਹੀ ਕਰੀਬੀ ਰਿਸ਼ਤਾ ਰਿਹਾ ਹੈ । ਜਾਵੇਦ ਜਦੋਂ ਆਪਣੇ ਪਿਤਾ ਦੇ ਨਾਲ ਰੁਸ ਜਾਂਦੇ ਸਨ ਤਾਂ ਉਹ ਸਾਹਿਰ ਦੇ ਕੋਲ ਚਲੇ ਜਾਂਦੇ ਸਨ । ਸਾਹਿਰ ਉਹਨਾਂ ਦੀ ਸ਼ਕਲ ਦੇਖਕੇ ਹੀ ਦੱਸ ਦਿੰਦੇ ਸਨ ਕਿ ਜਾਵੇਦ ਆਪਣੇ ਪਿਤਾ ਨਾਲ ਲੜ ਕੇ ਆਇਆ ਹੈ ।

https://www.youtube.com/watch?v=-sGOg_MiSl8

ਸਾਹਿਰ ਲੁਧਿਆਣਵੀ ਤੇ ਅੰਮ੍ਰਿਤਾ ਪ੍ਰੀਤਮ ਦੇ ਕਿੱਸੇ ਲੋਕ ਅੱਜ ਵੀ ਯਾਦ ਕਰਦੇ ਹਨ ।ਸਾਹਿਰ ਲੁਧਿਆਣਵੀ ਤੇ ਸਾਹਿਤ ਦਾ ਬੜਾ ਗੁੜਾ ਨਾਤਾ ਰਿਹਾ ਹੈ । ਇਸੇ ਲਈ ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਦੇ ਕਿੱਸੇ ਹਰ ਕੋਈ ਜਾਣਦਾ ਹੈ ।ਅੰਮ੍ਰਿਤਾ ਪ੍ਰੀਤਮ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਉਹ ਸਾਹਿਰ ਦੀਆਂ ਸਿਰਗਟਾਂ ਦੇ ਬੱਟ ਨੂੰ ਮੂੰਹ ਵਿੱਚ ਪਾ ਕੇ ਕਈ ਘੰਟੇ ਬੈਠੀ ਰਹਿੰਦੀ ਸੀ । ਇਸ ਤਰ੍ਹਾਂ ਕਰਨ ਨਾਲ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਉਹ ਸਾਹਿਰ ਦੇ ਕੋਲ ਹੀ ਬੈਠੀ ਹੋਈ ਹੈ । ਇਸੇ ਕਰਕੇ ਹੀ ਅੰਮ੍ਰਿਤਾ ਪ੍ਰੀਤਮ ਨੂੰ ਸਿਰਗੇਟ ਪੀਣ ਦੀ ਆਦਤ ਪਈ ਸੀ ।

ਅੰਮ੍ਰਿਤਾ ਸਾਹਿਰ ਦੀ ਮੁਹੱਬਤ ਵਿੱਚ ਇਸ ਕਦਰ ਪਾਗਲ ਸੀ ਕਿ ਉਹ ਇਮਰੋਜ਼ ਦੇ ਸਕੂਟਰ ਦੇ ਪਿੱਛੇ ਬੈਠ ਕੇ ਵੀ ਉਸ ਦੀ ਪਿੱਠ ਤੇ ਆਪਣੀ ਉਗਲੀ ਨਾਲ ਸਾਹਿਰ ਦਾ ਨਾਂ ਲਿਖਦੀ ਸੀ । ਅੰਮ੍ਰਿਤਾ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਸਾਹਿਰ ਤੋਂ ਦੂਰ ਹੋਣ ਤੋਂ ਬਾਅਦ, ਇੱਕ ਸਾਲ ਤੱਕ ਉਸ ਨੇ ਸਿਰਫ ਉਦਾਸ ਕਵਿਤਾਵਾਂ ਦੀ ਰਚਨਾ ਕੀਤੀ ਸੀ । ਸਾਹਿਰ ਉਹ ਪਹਿਲੇ ਗੀਤਕਾਰ ਸਨ ਜਿੰਨਾਂ ਨੂੰ ਆਪਣੇ ਗੀਤਾਂ ਲਈ ਰਿਆਲਟੀ ਮਿਲਦੀ ਸੀ । ਸਾਹਿਰ ਦੇ ਯਤਨਾਂ ਨਾਲ ਹੀ ਆਲ ਇੰਡੀਆ ਰੇਡੀਓ ਤੇ ਗਾਇਕ ਦੇ ਨਾਲ-ਨਾਲ ਗੀਤਕਾਰ ਦਾ ਨਾਂ ਲਿਆ ਜਾਣ ਲੱਗਾ ਸੀ । ਇਸ ਤੋਂ ਪਹਿਲਾਂ ਸਿਰਫ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਦਾ ਨਾਂ ਹੀ ਲਿਆ ਜਾਂਦਾ ਸੀ । ਇਸੇ ਤਰ੍ਹਾਂ ਦੇ ਕੁਝ ਹੋਰ ਕਿੱਸੇ ਜਾਨਣ ਲਈ ਦੇਖੋ ਪੀਟੀਸੀ ਪੰਜਾਬੀ ਦਾ ਸ਼ੋਅ 'ਪੰਜਾਬ ਮੇਲ' ਦਿਨ ਮੰਗਲਵਾਰ ਦੁਪਹਿਰ 2.30  ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।

Related Post