ਪੰਜਾਬ ਤੋਂ ਲੈ ਕੇ ਵਿਦੇਸ਼ ਤੱਕ ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਦੇ ਚਰਚੇ,ਸੋਸ਼ਲ ਮੀਡੀਆ 'ਤੇ ਹਨ ਅਵਕਾਸ਼ ਦੇ ਵੱਡੀ ਗਿਣਤੀ 'ਚ ਪ੍ਰਸ਼ੰਸਕ

By  Shaminder April 12th 2019 05:20 PM

ਗਾਇਕ ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਵੀ ਇੱਕ ਚੰਗੇ ਗਾਇਕ ਹਨ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਹੀ ਮਿਲੀ ਹੈ ।ਅਵਕਾਸ਼ ਮਾਨ ਨੇ ਪਿਛਲੇ ਸਾਲ ਇੱਕ ਗੀਤ ਵੀ ਕੱਢਿਆ ਸੀ ।ਅਵਕਾਸ਼ ਮਾਨ ਨੇ ਜੋ ਗੀਤ ਪਿਛਲੇ ਸਾਲ ਕੱਢਿਆ ਸੀ ਉਹ ਅੰਗਰੇਜ਼ੀ 'ਚ ਸੀ ਅਤੇ ਇੱਕ ਰੋਮਾਂਟਿਕ ਗੀਤ ਸੀ ।ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਨੂੰ ਵਰਕ ਆਊਟ ਕਰਨਾ ਬਹੁਤ ਪਸੰਦ ਹੈ।

ਹੋਰ ਵੇਖੋ :ਹਰਭਜਨ ਮਾਨ ਨੇ ਕੋਪਨਹੈਗਨ ਦੇ ਗੁਰਦੁਆਰਾ ਸਾਹਿਬ ‘ਚ ਆਪਣੇ ਪੁੱਤਰ ਨਾਲ ਕੀਤਾ ਸ਼ਬਦ ਗਾਇਨ

https://www.youtube.com/watch?v=tPLCUj4iZ1k

ਜੇ ਉਨ੍ਹਾਂ ਦੇ ਪਸੰਦੀਦਾ ਗਾਇਕ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਆਪਣੇ ਪਿਤਾ ਹਰਭਜਨ ਮਾਨ ਅਤੇ ਮਰਹੂਮ ਕੱਵਾਲੀ ਅਤੇ ਗਜ਼ਲ ਗਾਇਕ ਨੁਸਰਤ ਫਤਿਹ ਅਲੀ ਖ਼ਾਨ ਬਹੁਤ ਪਸੰਦ ਹਨ । ਇਸ ਤੋਂ ਇਲਾਵਾ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਰਹਿਣਾ ਬੇਹੱਦ ਵਧੀਆ ਲੱਗਦਾ ਹੈ,ਉਹ ਆਪਣੇ ਉਨ੍ਹਾਂ ਦਿਨਾਂ ਨੂੰ ਹਮੇਸ਼ਾ ਮਿਸ ਕਰਦੇ ਨੇ ਜਦੋਂ ਉਹ ਪੰਜਾਬ 'ਚ ਆਪਣੇ ਚਾਚੇ ਤਾਇਆਂ ਨਾਲ ਇੱਕ ਵੱਡੇ ਪਰਿਵਾਰ ਨਾਲ ਰਹਿੰਦੇ ਸਨ।ਅਵਕਾਸ਼ ਮਾਨ ਦਾ ਕਹਿਣਾ ਹੈ ਕਿ ਵਿਦੇਸ਼ 'ਚ ਪੰੰਜਾਬੀਆਂ ਦੀ ਬਹੁਤ ਇੱਜ਼ਤ ਹੈ ਅਤੇ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਜ਼ਮੀਨ ਅਤੇ ਜੜ੍ਹਾਂ ਨਾਲ ਜੁੜੇ ਰਹਿਣ।

https://www.youtube.com/watch?v=eRFP0MbrxGE

ਪਿਛਲੇ ਦਿਨੀਂ ਹਰਭਜਨ ਮਾਨ ਨੇ ਆਪਣੇ ਪੁੱਤਰ ਅਵਕਾਸ਼ ਮਾਨ ਨਾਲ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ । ਜਿਸ 'ਚ ਉਹ ਆਪਣੇ ਪੁੱਤਰ ਨਾਲ ਸ਼ਬਦ ਗਾਇਨ ਕਰਦੇ ਹੋਏ ਨਜ਼ਰ ਆਏ ਸਨ ।ਅੱਜ ਅਸੀਂ ਤੁਹਾਨੂੰ ਅਵਕਾਸ਼ ਮਾਨ ਦੇ ਕੁਝ ਪ੍ਰਸ਼ੰਸਕਾਂ ਵੱਲੋਂ ਪੁੱਛੇ ਗਏ ਸਵਾਲਾਂ ਅਜਿਹੇ ਹੀ ਪੁਰਾਣੇ ਵੀਡੀਓ ਵਿਖਾਉਣ ਜਾ ਰਹੇ ਹਾਂ ।

Related Post