ਕੋਰੋਨਾ ਕਾਲ ‘ਚ ਇਮਿਊਨ ਸਿਸਟਮ ਨੂੰ ਅਜਵਾਇਣ ਦੇ ਕਾੜ੍ਹੇ ਨਾਲ ਰੱਖ ਸਕਦੇ ਹੋ ਦਰੁਸਤ, ਜਾਣੋ ਕਿੰਨੀ ਗੁਣਕਾਰੀ ਹੈ ਅਜਵਾਇਣ

By  Shaminder September 9th 2020 04:10 PM -- Updated: September 9th 2020 04:13 PM

ਕੋਰੋਨਾ ਕਾਲ ‘ਚ ਇਸ ਬਿਮਾਰੀ ਤੋਂ ਬਚਣ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਰਹਿੰਦੇ ਹਨ । ਪਰ ਇਸ ਬਿਮਾਰੀ ਤੋਂ ਬਚਣ ਲਈ ਜਿੱਥੇ ਅਦਰਕ, ਤੁਲਸੀ , ਕਾਲੀ ਮਿਰਚ ਦੇ ਇਸਤੇਮਾਲ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਬਿਮਾਰੀ ਤੋਂ ਬਚਣ ਲਈ ਅਜਵਾਇਣ ਵੀ ਰਾਮਬਾਣ ਸਾਬਿਤ ਹੋ ਸਕਦੀ ਹੈ । ਅੱਜ ਅਸੀਂ ਤੁਹਾਨੂੰ ਅਜਵਾਇਣ ਦੇ ਲਾਭ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਇਸ ਦਾ ਕਾੜ੍ਹਾ ਪੀਣ ਨਾਲ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ ।

ajwain ajwain

ਅਜਵਾਇਨ ਦਾ ਕਾੜ੍ਹਾ ਨਾ ਸਿਰਫ ਤੁਹਾਨੂੰ ਕੋਰੋਨਾ ਤੋਂ ਮਹਿਫੂਜ਼ ਰੱਖੇਗਾ ਬਲਕਿ ਤੁਹਾਨੂੰ ਸਰਦੀ, ਜੁਕਾਮ, ਮੂੰਹ ਤੇ ਕੰਨ ਦੀਆਂ ਕਈ ਬਿਮਾਰੀਆਂ ਤੋਂ ਵੀ ਮਹਿਫੂਜ਼ ਰੱਖੇਗਾ ਅਜਵਾਇਨ 'ਚ ਪ੍ਰੋਟੀਨ ਤੇ ਫਾਈਬਰ ਜਿਹੀਆਂ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ 'ਚ ਆਇਰਨ, ਕੌਪਰ, ਤੇ ਮੈਂਗਨੀਜ਼ ਜਿਹੀਆਂ ਖਨਿਜ ਪਦਾਰਥ ਵੀ ਪਾਏ ਜਾਂਦੇ ਹਨ। ਇਹ ਵੀ ਪੋਸ਼ਕ ਤੱਤ ਚੰਗੀ ਸਿਹਤ ਲਈ ਜ਼ਰੂਰੀ ਹਨ।

Ajwain 33333 Ajwain 33333

ਇਹ ਕਾੜਾ ਪੇਟ ਦੀਆਂ ਪਰੇਸ਼ਾਨੀਆਂ ਜਿਸ ਤਰ੍ਹਾਂ ਕਿ ਪੇਟ ਦਰਦ, ਗੈਸ ਨੂੰ ਦੂਰ ਕਰਨ 'ਚ ਮਦਦਗਾਰ ਹੈ। ਇਹ ਕਾੜ੍ਹਾ ਫੇਫੜਿਆਂ ਦੀ ਸਫਾਈ ਵੀ ਕਰਦਾ ਹੈ। ਇਹ ਕਾੜ੍ਹਾ ਸਾਹ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ, ਨਾਲ ਹੀ ਗਠੀਏ ਦੇ ਰੋਗੀਆਂ ਲਈ ਫਾਈਦੇਮੰਦ ਹੈ। ਇਸ ਕਾਡ਼੍ਹੇ ਦੇ ਇਸਤੇਮਾਲ ਨਾਲ ਜੋੜਾਂ ਦੇ ਦਰਦ 'ਚ ਆਰਾਮ ਮਿਲਦਾ ਹੈ।

Related Post