ਧਰਮਿੰਦਰ ਦੇ ਟੱਬਰ ਨੇ ਇੰਝ ਕੀਤਾ ਜਨਤਾ ਕਰਫਿਊ ਦਾ ਸਮਰਥਨ, ਜਾਣੋ ਸੈਲੀਬ੍ਰੇਟੀਸ ਨੇ ਕਿਸ ਤਰ੍ਹਾਂ ਕੀਤੀ ਕੋਰੋਨਾ ਖਿਲਾਫ ਲੜ ਰਹੇ ਲੋਕਾਂ ਦੀ ਹੌਸਲਾ ਅਫਜ਼ਾਈ

By  Shaminder March 23rd 2020 02:38 PM

ਪੂਰਾ ਦੇਸ਼ ਕੋਰੋਨਾ ਵਾਇਰਸ ਦੇ ਖਿਲਾਫ ਇੱਕ ਜੁਟ ਹੋ ਚੁੱਕਿਆ ਹੈ । ਇਸ ਵਾਇਰਸ ਦੇ ਨਾਲ ਨਜਿੱਠਣ ਲਈ ਪੂਰੇ ਦੇਸ਼ ‘ਚ 31 ਮਾਰਚ ਤੱਕ ਲਾਕਡਾਊਨ ਕੀਤਾ ਗਿਆ ਹੈ । ਬੀਤੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਪੂਰੇ ਦੇਸ਼ ‘ਚ ਲੋਕਾਂ ਨੇ ਕੋੋਰੋਨਾ ਵਾਇਰਸ ਖਿਲਾਫ ਲੜਾਈ ਲੜ ਰਹੇ ਡਾਕਟਰਾਂ ਅਤੇ ਵਲੰਟੀਅਰਾਂ ਦੀ ਤਾੜੀਆਂ ਅਤੇ ਥਾਲੀਆਂ ਵਜਾ ਕੇ ਹੌਸਲਾ ਅਫਜ਼ਾਈ ਕੀਤੀ ।

ਹੋਰ ਵੇਖੋ:ਗਾਇਕਾ ਕਨਿਕਾ ਕਪੂਰ ਹੋਈ ਕੋਰੋਨਾ ਵਾਇਰਸ ਦੀ ਸ਼ਿਕਾਰ, ਕਨਿਕਾ ਦੀ ਲਾਪਰਵਾਹੀ ਦਾ ਲੋਕਾਂ ਨੇ ਉਡਾਇਆ ਇਸ ਤਰ੍ਹਾਂ ਮਜ਼ਾਕ

https://www.instagram.com/p/B-CNofhFVyt/

ਉੱਥੇ ਹੀ ਸੈਲੀਬ੍ਰੇਟੀਜ਼ ਵੀ ਪਿੱਛੇ ਨਹੀਂ ਰਹੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਆਪਣਾ ਸਾਜ਼ ਡਫਲੀ ਵਜਾ ਕੇ ਲੋਕਾਂ ਦੀ ਹਿੰਮਤ ਵਧਾਈ ।

https://www.instagram.com/p/B-CPQE1jaDM/

ਜਦੋਂ ਕਿ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੀ ਤਾੜੀਆਂ ਵਜਾ ਕੇ ਇਨਾਂ ਲੋਕਾਂ ਦੀ ਹੌਸਲਾ ਅਫਜ਼ਾਈ ਕਰਦੀ ਨਜ਼ਰ ਆਈ ।

https://www.instagram.com/p/B-CNadJgOF8/

ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਵੀ ਤਾੜੀਆਂ ਵਜਾ ਕੇ ਪੀਐੱਮ ਮੋਦੀ ਦਾ ਸਮਰਥਨ ਕੀਤਾ । ਗੱਲ ਕੀਤੀ ਜਾਵੇ ਬਾਲੀਵੁੱਡ ਦੀ ਤਾਂ ਦਿਓਲ ਪਰਿਵਾਰ ਦੀ ਧੀ ਈਸ਼ਾ ਦਿਓਲ ਵੀ ਆਪਣੇ ਪਤੀ ਸਣੇ ਕੋਰੋਨਾ ਖਿਲਾਫ ਇੱਕਜੁਟਤਾ ਦਾ ਸਮਰਥਨ ਕਰਦੀ ਨਜ਼ਰ ਆਈ ।

https://www.instagram.com/p/B-Cbd75Dg6T/

ਐਸ਼ਵਰਿਆ ਰਾਏ ਬੱਚਨ ਨੇ ਵੀ ਆਪਣੇ ਪਰਿਵਾਰ ਨਾਲ ਘੰਟੀ ਵਜਾ ਕੇ ਕੋੋਰੋਨਾ ਖਿਲਾਫ ਡਟੇ ਲੋਕਾਂ ਦੀ ਹਿੰਮਤ ਵਧਾਈ ।

https://www.instagram.com/p/B-CUY96nD9V/

ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਵਿਸ਼ਵ ਪੱਧਰ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਮੌਤਾਂ ਹੋ ਚੁੱਕੀਆਂ ਹਨ ਅਤੇ ਭਾਰਤ ‘ਚ ਵੀ ਇਹ ਅੰਕੜਾ ਵਧਦਾ ਜਾ ਰਿਹਾ ਹੈ ਜਿਸ ਦੇ ਚੱਲਦੇ ਲੋਕਾਂ ‘ਚ ਸਹਿਮ ਬਣਿਆ ਹੋਇਆ । ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹੀ ਕੇਂਦਰ ਸਰਕਾਰ ਵੱਲੋਂ ਲਾਕ ਡਾਊਨ ਦਾ ਸੱਦਾ ਦਿੱਤਾ ਗਿਆ ਹੈ ।

 

Related Post