ਮਿਸ ਇੰਡੀਆ ਪ੍ਰਤੀਯੋਗਤਾ ‘ਚ ਭਾਗ ਲੈਣ ਲਈ ਸੁਸ਼ਮਿਤਾ ਸੇਨ ਕੋਲ ਨਹੀਂ ਸਨ ਪੈਸੇ, ਕਿਸ ਚੀਜ਼ ਨਾਲ ਤਿਆਰ ਕਰਵਾਈ ਸੀ ਆਪਣੀ ਡਰੈੱਸ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

By  Shaminder April 16th 2020 12:28 PM

ਬਾਲੀਵੁੱਡ ਅਤੇ ਮਾਇਆ ਨਗਰੀ ਮੁੰਬਈ ਦੀ ਚਮਕ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ । ਹੀਰੋਇਨਾਂ ਦੇ ਸਟਾਈਲ ਅਤੇ ਖੂਬਸੂਰਤੀ ‘ਤੇ ਹਰ ਕੋਈ ਫਿਦਾ ਹੋ ਜਾਂਦਾ ਹੈ । ਪਰ ਚਮ-ਚਮਾਉਂਦੀ ਇਸ ਇੰਡਸਟਰੀ ‘ਚ ਹੀਰੋਇਨਾਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਲੰਮਾ ਸੰਘਰਸ਼ ਕੀਤਾ ਹੈ । ਅਜਿਹਾ ਹੀ ਕੁਝ ਸੰਘਰਸ਼ ਕੀਤਾ ਸੀ ਸੁਸ਼ਮਿਤਾ ਸੇਨ ਨੇ । ਉਨ੍ਹਾਂ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਏਨੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ । ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਜੀ ਹਾਂ ਇਹ ਕਿੱਸਾ ਉਦੋਂ ਦਾ ਹੈ ਜਦੋਂ ਸੁਸ਼ਮਿਤਾ ਨੂੰ ਮਿਸ ਇੰਡੀਆ ਮੁਕਾਬਲੇ ਲਈ ਚੁਣ ਲਿਆ ਗਿਆ ਸੀ ।

ਹੋਰ ਵੇਖੋ:ਵੈਲੇਂਨਟਾਈਨ ਡੇਅ ਦੇ ਮੌਕੇ ‘ਤੇ ਸੁਸ਼ਮਿਤਾ ਸੇਨ ਬੁਆਏ ਫ੍ਰੈਂਡ ਨਾਲ ਹੋਈ ਰੋਮਾਂਟਿਕ ਪਾਈ ਇਹ ਖ਼ਾਸ ਪੋਸਟ

https://www.instagram.com/p/B-upcD3hzrr/

ਪਰ ਉਨ੍ਹਾਂ ਦੇ ਕੋਲ ਗਾਊਨ ਬਨਵਾਉਣ ਲਈ ਵੀ ਪੈਸੇ ਨਹੀਂ ਸਨ ।ਇਸ ਦਾ ਖੁਲਾਸਾ ਸੁਸ਼ਮਿਤਾ ਨੇ ਇੱਕ ਇੰਟਰਵਿਊ ‘ਚ ਕੀਤਾ ਸੀ । ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੁੰ ਮਿਸ ਇੰਡੀਆ ਮੁਕਾਬਲੇ ਲਈ ਚੁਣਿਆ ਗਿਆ ਸੀ ।ਪਰ ਉਸ ਸਮੇਂ ਉਹ ਬਰੈਂਡਡ ਕੱਪੜੇ ਨਹੀਂ ਸੀ ਲੈ ਸਕਦੀ ।

https://www.instagram.com/p/B-hmGeMB0N4/

ਪਰ ਉਨ੍ਹਾਂ ਨੁੰ ਇਸ ਮੁਕਾਬਲੇ ਦੌਰਾਨ ਦੋ ਡਰੈੱਸਾਂ ਜ਼ਰੂਰੀ ਸਨ।  ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੁੰ ਹਿੰਮਤ ਨਹੀਂ ਹਾਰਨ ਦਿੱਤੀ । ਸੁਸ਼ਮਿਤਾ ਨੇ ਜ਼ੁਰਾਬਾਂ ਅਤੇ ਪਰਦੇ ਦੇ ਕੱਪੜੇ ਨਾਲ ਡਰੈੱਸ ਤਿਆਰ ਕਰਵਾਈ ਸੀ । ਸੁਸ਼ਮਿਤਾ ਕਿਉਂਕਿ ਇੱਕ ਮਿਡਲ ਕਲਾਸ ਪਰਿਵਾਰ ਨਾਲ ਸਬੰਧ ਰੱਖਦੀ ਸੀ । ਸੁਸ਼ਮਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਦੀ ਸਰੋਜਨੀ ਮਾਰਕਿਟ ਤੋਂ ਬਿਊਟੀ ਪੀਜੇਂਟ ਲਈ ਕੱਪੜਾ ਖਰੀਦਿਆ ਸੀ ਅਤੇ ਇੱਕ ਦਰਜ਼ੀ ਤੋਂ ਡਰੈੱਸ ਬਣਵਾਈ ਸੀ ।

 

Related Post