ਸਿਹਤ ਤੇ ਸਕਿਨ ਲਈ ਬੇਹੱਦ ਫਾਇਦੇਮੰਦ ਹੈ ਐਲੋਵੇਰਾ ਜੂਸ, ਜਾਣੋ ਇਸ ਦੇ ਫਾਇਦੇ

By  Pushp Raj May 10th 2022 06:40 PM

ਐਲੋਵੇਰਾ ਇੱਕ ਅਜਿਹਾ ਬੂਟਾ ਹੈ, ਜਿਸ ਦਾ ਇਸਤੇਮਾਲ ਸਰੀਰ ਤੇ ਚਮੜੀ ਉੱਤੇ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਬੂਟੇ ਵਿੱਚ ਕਈ ਚਿਕਤਸਿਕ ਗੁਣ ਵੀ ਪਾਏ ਜਾਂਦੇ ਹਨ। ਇਸ ਨੂੰ ਸਿਹਤ ਅਤੇ ਸੁੰਦਰਤਾ ਦੋਹਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ਐਲੋਵੇਰਾ ਦਾ ਜੂਸ ਸਰੀਰ ਨੂੰ ਤੰਦਰੁਸਤ ਰੱਖਣ ਤੇ ਸਕਿਨ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਐਲੋਵੇਰਾ ਦੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।

image From google

1. ਪਾਚਨ ਸ਼ਕਤੀ ਵਧਾਉਣਾ

ਐਲੋਵੇਰਾ ਦਾ ਜੂਸ ਪਾਚਨ ਸ਼ਕਤੀ ਵਧਾਉਣ ਵਿੱਚ ਮਦਦਗਾਰ ਹੁੰਦਾ ਹੈ। ਜੇਕਰ ਕਿਸੇ ਨੂੰ ਕਬਜ਼ ਜਾਂ ਪੇਟ ਸਬੰਧੀ ਸਮੱਸਿਆਵਾਂ ਹੋਣ ਤਾਂ ਉਹ ਵਿਅਕਤੀ ਰੋਜ਼ਾਨਾ ਐਲੋਵੇਰਾ ਜੂਸ ਦਾ ਸੇਵਨ ਕਰ ਸਕਦਾ ਹੈ। ਐਲੋਵੇਰਾ ਦਾ ਜੂਸ ਪੀਣ ਨਾਲ ਪਾਚਨ ਸ਼ਕਤੀ ਵੱਧਦੀ ਹੈ ਤੇ ਪੇਟ ਸਬੰਧੀ ਸਮੱਸਿਆਵਾਂ ਤੋਂ ਨਿਜਾਤ ਮਿਲ ਸਕਦਾ ਹੈ।

2. ਅੱਗ ਨਾਲ ਜਲਨ ਜਾਂ ਸਨਬਰਨ

ਜੇਕਰ ਕਿਸੇ ਵਿਅਕਤੀ ਦੇ ਸਰੀਰ ਦਾ ਕੋਈ ਹਿੱਸਾ ਅੱਗ ਨਾਲ ਜਾਂ ਸਨਬਰਨ ਯਾਨੀ ਕਿ ਸੂਰਜ ਦੀ ਤੇਜ਼ ਰੌਸ਼ਨੀ ਦੇ ਕਾਰਨ ਝੁਲਸ ਗਿਆ ਹੋਵੇ ਤਾਂ ਐਲੋਵੇਰਾ ਦੀ ਵਰਤੋਂ ਲਾਭਦਾਇਕ ਹੈ। ਸਰੀਰ ਦੇ ਝੁਲਸੇ ਹੋਏ ਹਿੱਸੇ ਉੱਤੇ ਐਲੋਵੇਰਾ ਜੈਲ ਦਾ ਲੇਪ ਲਗਾਓ। ਲਗਾਤਾਰ ਐਲੋਵੇਰਾ ਜੈਲ ਦੀ ਵਰਤੋਂ ਕਰਨ ਨਾਲ ਜਲਦ ਹੀ ਜ਼ਖਮ ਠੀਕ ਹੋ ਜਾਵੇਗਾ ਤੇ ਉਸ ਉੱਤੇ ਨਿਸ਼ਾਨ ਵੀ ਨਹੀਂ ਰਹੇਗਾ।

3. ਸੂਜਨ

ਐਲੋਵੇਰਾ ਸਰੀਰ ਦੇ ਕਿਸੇ ਵੀ ਤਰ੍ਹਾਂ ਦੀ ਸੂਜਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਸੂਜਨ ਦੀ ਸਮੱਸਿਆ ਹੈ ਤਾਂ ਉਹ ਡਾਕਟਰੀ ਸਲਾਹ ਨਾਲ ਐਲੋਵੇਰਾ ਜੂਸ ਦਾ ਸੇਵਨ ਕਰ ਸਕਦਾ ਹੈ। ਸਰੀਰ ਦੇ ਬਾਹਰੀ ਹਿੱਸਿਆਂ ਵਿੱਚ ਸੂਜਨ ਦੇ ਦੌਰਾਨ ਵੀ ਐਲੋਵੇਰਾ ਜੈਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸੂਜਨ ਨੂੰ ਘਟਾਉਂਦੇ ਹਨ।

image From google

4.ਮੁਹਾਸੇ ਤੇ ਚਮੜੀ ਰੋਗਾਂ ਲਈ ਫਾਇਦੇਮੰਦ

ਐਲੋਵੇਰਾ ਵਿੱਚ ਐਂਟੀ ਇਨਫਲੇਮੇਟਰੀ ਅਤੇ ਐਂਟੀ ਬੈਕਟੀਰੀਅਲ ਤੱਤ ਪਾਏ ਜਾਂਦੇ ਹਨ। ਇਸ ਲਈ ਇਹ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ ਅਤੇ ਮੁਹਾਸੇ ਹੋਣ ਤੋਂ ਰੋਕਦਾ ਹੈ। ਇਹ ਚਮੜੀ ਰੋਗਾਂ ਤੋਂ ਵੀ ਬਚਾਅ ਕਰਦਾ ਹੈ। ਇਸ ਨਾਲ ਸਕਿਨ ਉੱਤੇ ਨਿਖਾਰ ਆਉਂਦਾ ਹੈ।

5. ਵਾਲਾਂ ਲਈ ਫਾਇਦੇਮੰਦ

ਆਂਵਲੇ ਅਤੇ ਜਾਮਣ ਦੇ ਨਾਲ ਐਲੋਵੇਰਾ ਦਾ ਸੇਵਨ ਕਰਕੇ ਵਾਲ ਮਜ਼ਬੂਤ ਹੁੰਦੇ ਹਨ। ਇਹ ਵਾਲਾਂ ਨੂੰ ਮਜ਼ਬੂਤ ​​ਬਣਾਉਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ।

image From google

ਹੋਰ ਪੜ੍ਹੋ : ਗਰਮੀਆਂ 'ਚ ਸੋਡਾ ਪੀਣਾ ਸਿਹਤ ਲਈ ਹੋ ਸਕਦਾ ਹੈ ਖ਼ਤਰਨਾਕ, ਜਾਣੋ ਕਿਵੇਂ

6. ਮੋਟਾਪਾ ਘਟਾਉਣ ਲਈ ਲਾਹੇਵੰਦ

ਐਲੋਵੇਰਾ ਦਾ ਜੂਸ ਮੋਟਾਪਾ ਘੱਟ ਕਰਨ ਲਈ ਲਾਹੇਵੰਦ ਮੰਨਿਆ ਜਾਂਦਾ ਹੈ। 10-15 ਗ੍ਰਾਮ ਐਲੋਵੇਰਾ ਦੇ ਜੂਸ 'ਚ ਤਾਜ਼ੀ ਮੇਥੀ ਦੀਆਂ ਪੱਤੀਆਂ ਨੂੰ ਪੀਸ ਕੇ ਇਸ ਨੂੰ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੋ ਸਕਦਾ ਹੈ।

Related Post