Advertisment

ਗਰਮੀਆਂ 'ਚ ਸੋਡਾ ਪੀਣਾ ਸਿਹਤ ਲਈ ਹੋ ਸਕਦਾ ਹੈ ਖ਼ਤਰਨਾਕ, ਜਾਣੋ ਕਿਵੇਂ

author-image
By Pushp Raj
New Update
ਗਰਮੀਆਂ 'ਚ ਸੋਡਾ ਪੀਣਾ ਸਿਹਤ ਲਈ ਹੋ ਸਕਦਾ ਹੈ ਖ਼ਤਰਨਾਕ, ਜਾਣੋ ਕਿਵੇਂ
Advertisment
ਗਰਮੀਆਂ ਆਉਂਦੇ ਹੀ ਸੋਡਾ ਜਾਂ ਸੋਡੇ ਨਾਲ ਬਣਿਆਂ ਹੋਰਨਾਂ ਫੇਲਵਰ ਡ੍ਰਿੰਕਸ ਪੀਣਾ ਲੋਕ ਬਹੁਤ ਪਸੰਦ ਕਰਦੇ ਹਨ। ਉਂਝ ਤਾਂ ਕਈ ਲੋਕ ਜਾਣਦੇ ਹਨ ਕਿ ਸੋਡਾ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ, ਪਰ ਫਿਰ ਵੀ ਸੋਡਾ ਪੀਣਾ ਨਹੀਂ ਛੱਡਦੇ। ਗਰਮੀਆਂ ਦੇ ਵਿੱਚ ਸੋਡਾ ਪੀਣਾ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ , ਆਓ ਜਾਣਦੇ ਹਾਂ ਕਿ ਕਿਉਂ ਸੋਡਾ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਂਝ ਤਾਂ ਕਈ ਲੋਕ ਡਾਈਟ ਸੋਡਾ ਵੀ ਪੀਂਦੇ ਹਨ, ਪਰ ਅਸਲ ਵਿੱਚ ਇਹ ਵੀ ਖ਼ਤਰਨਾਕ ਹੁੰਦਾ ਹੈ। ਸੋਡਾ ਵਾਟਰ ਜਾਂ ਸੋਡੇ ਨੂੰ ਅਸਲ ਵਿੱਚ ਕਾਰਬੋਨੇਟਿਡ ਵਾਟਰ ਕਿਹਾ ਜਾਂਦਾ ਹੈ। ਇਸ ਵਿੱਚ ਮਿਨਰਲ ਵਾਟਰ ਵਿੱਚ ਸੋਡੀਅਮ ਬਾਈਕਾਰਬੋਨੇਟ ਮਿਲਾਇਆ ਜਾਂਦਾ ਹੈ। ਇਸ ਨੂੰ ਬਣਾਉਣ ਲਈ ਸਭ ਤੋਂ ਵੱਧ ਖੰਡ ਦਾ ਇਸਤੇਮਾਲ ਕੀਤਾ ਜਾਂਦਾ ਹੈ। publive-image
Advertisment
ਸੋਡਾ ਪੀਣ ਦੇ ਨੁਕਸਾਨ 1. ਸੋਡਾ ਪੀਣ ਨਾਲ ਦੰਦਾਂ ਦੇ ਵਿੱਚ ਸੜਨ ਪੈਦਾ ਹੁੰਦੀ ਹੈ। ਇਸ ਵਿੱਚ ਵੱਧ ਮਾਤਰਾ ਵਿੱਚ ਖੰਡ ਦਾ ਇਸਤੇਮਾਲ ਕੀਤਾ ਜਾਂਦਾ ਹੈ। 2. ਸੋਡਾ ਡ੍ਰਿੰਕਸ ਜਾਂ ਸਾਫਟ ਡ੍ਰਿੰਕਸ ਕੈਨਾਂ ਵਿੱਚ ਮਿਲਦੇ ਹਨ। ਉਹ ਵੀ ਬਹੁਤ ਹਾਨੀਕਾਰਕ ਹੁੰਦੇ ਹਨ। ਇਸ ਵਿੱਚ ਟੌਕਸਿਕ ਕੈਮੀਕਲ ਬਿਸਨੇਫਾਲ ਦੀ ਮਾਤਰਾ ਵੱਧ ਹੁੰਦੀ ਹੈ। ਇਹ ਸਾਡੇ ਸਰੀਰ ਲਈ ਨੁਕਸਾਨਦਾਇਕ ਹੈ ਤੇ ਇਹ ਸਾਡੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦਾ ਹੈ।
Advertisment
3. ਸੋਡੇ ਦੇ ਵਿੱਚ ਰਿਫਾਈਨਡ ਸ਼ੂਗਰ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ। ਇਹ ਸਰੀਰ ਵਿੱਚ ਕੈਲੋਰੀ ਦੀ ਮਾਤਰਾ ਘਟਾ ਕੇ ਮੋਟਾਪੇ ਨੂੰ ਵਧਾਉਂਣ ਦਾ ਕੰਮ ਕਰਦਾ ਹੈ। ਇੱਕ ਕੈਨ ਦੇ ਵਿੱਚ ਲਗਭਗ 20 ਵੱਡੇ ਚਮਚ ਸ਼ੂਗਰ ਜਿੰਨੀ ਮਾਤਰਾ ਹੁੰਦੀ ਹੈ। 4. ਜੇਕਰ ਤੁਸੀਂ ਘੱਟ ਕੈਲੋਰੀ ਦੇ ਲਾਲਚ ਵਿੱਚ ਡਾਈਟ ਸੋਡਾ ਲੈਣਾ ਪਸੰਦ ਕਰਦੇ ਹੋ ਤਾਂ ਇਹ ਤੁਹਾਡੀ ਕਿਡਨੀ ਨੂੰ ਪ੍ਰਭਾਵਤ ਕਰਦਾ ਹੈ। ਇਸ ਨਾਲ ਕਿਡਨੀ ਫੇਲੀਅਰ ਹੋਣ ਦੀ ਸਮੱਸਿਆ ਹੋ ਸਕਦੀ ਹੈ। publive-image image From google
Advertisment
5. ਲਗਾਤਾਰ ਸੋਡੇ ਦਾ ਸੇਵਨ ਕਰਨ ਨਾਲ ਡਾਈਬਟੀਜ਼ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਨਾਲ ਇੱਕ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। 6. ਸੋਡੇ ਵਿੱਚ ਮੌਜੂਦ ਫਾਸਫੌਰਿਕ ਐਸਿਡ ਸਾਡੇ ਸਰੀਰ ਦੀ ਹੱਡਿਆਂ ਨੂੰ ਗਲਾ ਦਿੰਦਾ ਹੈ ਤੇ ਸਰੀਰ ਵਿੱਚ ਹੌਲੀ-ਹੌਲੀ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਵਾਰ-ਵਾਰ ਗੰਭੀਰ ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। 7. ਰੋਜ਼ਾਨਾ ਸੋਡਾ ਪੀਣ ਨਾਲ ਸਰੀਰ ਕਮਜ਼ੋਰ ਪੈ ਜਾਂਦਾ ਹੈ ਤੇ ਸਰੀਰ ਵਿੱਚ ਇਮਿਊਨੀ ਸਿਸਟਮ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਕਈ ਰੋਗਾਂ ਦਾ ਖ਼ਤਰਾ ਰਹਿੰਦਾ ਹੈ।
Advertisment
publive-image image From google 8. ਸੋਡਾ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਤੇ ਹਾਰਟ ਅਟੈਕ ਆਦਿ ਦਾ ਖ਼ਤਰਾ ਵਧ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾ ਦਿਲ ਸਬੰਧੀ ਬਿਮਾਰੀ ਹੈ, ਉਨ੍ਹਾਂ ਨੂੰ ਸੋਡਾ ਤੇ ਹੋਰਨਾਂ ਸਾਫਟ ਡ੍ਰਿੰਕਸ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹੋਰ ਪੜ੍ਹੋ : ਜੇਕਰ ਤੁਸੀਂ ਵੀ ਹੋ ਅੱਖਾਂ ਦੀ ਜਲਨ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ 9. ਇਹ ਡ੍ਰਿੰਕ ਗਰਭਵਤੀ ਮਹਿਲਾਵਾਂ ਲਈ ਵੀ ਨੁਕਸਾਨਦਾਇਕ ਹੁੰਦਾ ਹੈ। ਇਹ ਮਾਂ ਦੇ ਨਾਲ-ਨਾਲ ਅਜਨਮੇ ਬੱਚੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। 10. ਸੋਡੇ ਦਾ ਲਗਾਤਾਰ ਸੇਵਨ ਲੀਵਰ ਨੂੰ ਪ੍ਰਭਾਵਿਤ ਕਰਦਾ ਹੈ, ਇਹ ਲੀਵਰ ਦੇ ਲਈ ਉਨ੍ਹਾਂ ਹੀ ਖ਼ਤਰਨਾਕ ਹੈ ਜਿਨ੍ਹਾਂ ਕਿ ਸ਼ਰਾਬ। ਇਸ ਵਿੱਚ ਮੌਜੂਦ ਫੈਟੀ ਲੀਵਰ ਐਸਿਡ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment