Advertisment

ਜੇਕਰ ਤੁਸੀਂ ਵੀ ਹੋ ਅੱਖਾਂ ਦੀ ਜਲਨ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

author-image
By Pushp Raj
New Update
ਜੇਕਰ ਤੁਸੀਂ ਵੀ ਹੋ ਅੱਖਾਂ ਦੀ ਜਲਨ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ
Advertisment
ਅੱਖਾਂ ਸਾਡੇ ਸਰੀਰ ਦਾ ਬਹੁਤ ਸੋਹਣਾ ਤੇ ਸੰਵੇਦਨਸ਼ੀਲ ਅੰਗ ਹੁੰਦੀਆਂ ਹਨ। ਸੰਵੇਦਨਸ਼ੀਲ ਅੰਗ ਹੋਣ ਕਾਰਨ ਅੱਖਾਂ ਦਾ ਖ਼ਾਸ ਖਿਆਲ ਰੱਖਣ ਦੀ ਲੋੜ ਪੈਂਦੀ ਹੈ। ਜੇਕਰ ਤੁਸੀਂ ਵੀ ਲੰਮੇਂ ਸਮੇਂ ਤੱਕ ਕਮਪਿਊਟਰ, ਲੈਪਟਾਪ ਜਾਂ ਮੋਬਾਈਲ 'ਤੇ ਸਮਾਂ ਬਿਤਾਉਂਦੇ ਹੋ ਤਾਂ ਤੁਹਾਨੂੰ ਅੱਖਾਂ ਵਿੱਚ ਜਲਨ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨਾਲ ਅੱਖਾਂ ਦੀ ਜਲਨ ਨੂੰ ਰੋਕਿਆ ਜਾ ਸਕਦਾ ਹੈ। publive-image ਅੱਖਾਂ ਵਿੱਚ ਦਰਦ ਜਾਂ ਜਲਨ ਦਾ ਮੁੱਖ ਕਾਰਨ ਜ਼ਿਆਦਾ ਦੇਰ ਤੱਕ ਟੀਵੀ, ਕੰਪਿਊਟਰ ਜਾਂ ਲੈਪਟਾਪ ਉੱਤੇ ਸਮਾਂ ਬਿਤਾਉਣਾ ਹੈ। ਇਨ੍ਹਾਂ ਇਲੈਕਟ੍ਰੋਨਿਕ ਉਪਕਰਨਾਂ ਦੀ ਰੌਸ਼ਨੀ ਦੇ ਨਾਲ ਅੱਖਾਂ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਅੱਖਾਂ ਵਿੱਚ ਜਲਨ, ਦਰਦ, ਅੱਖਾਂ ਤੋਂ ਪਾਣੀ ਆਉਣਾ, ਸਿਰ ਦਰਦ ਤੇ ਸੋਜ ਦੀ ਸ਼ਿਕਾਇਤ ਹੋ ਸਕਦੀ ਹੈ।
Advertisment
ਅੱਖਾਂ ਦੀ ਜਲਨ ਨੂੰ ਦੂਰ ਕਰਨ ਦੇ ਘਰੇਲੂ ਓਪਾਅ ਅੱਖਾਂ ਦੀ ਜਲਨ ਨੂੰ ਦੂਰ ਕਰਨ ਦੇ ਲਈ ਤੁਸੀਂ ਆਲੂ ਨੂੰ ਸਲਾਈਸ 'ਚ ਕੱਟੋ। ਇਸ ਨੂੰ ਅੱਖਾਂ 'ਤੇ ਰਗੜ ਸਕਦੇ ਹੋ ਜਾਂ ਇਸ ਨੂੰ 10 ਤੋਂ 15 ਮਿੰਟ ਲਈ ਅੱਖਾਂ 'ਤੇ ਰੱਖੋ। ਇਹ ਅੱਖਾਂ ਨੂੰ ਆਰਾਮ ਦਵੇਗਾ ਤੇ ਇਸ ਨਾਲ ਅੱਖਾਂ ਦੇ ਹੇਠ ਹੋਣ ਵਾਲੇ ਕਾਲੇ ਘੇਰੇ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। publive-image ਠੰਢਾ ਦੁੱਧ ਅੱਖਾਂ ਦੀ ਜਲਨ ਦੂਰ ਕਰਨ ਲਈ ਤੁਸੀਂ ਠੰਢੇ ਦੁੱਧ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਹ ਅੱਖਾਂ 'ਚ ਜਲਨ ਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਨੂੰ ਰੋਕਦਾ ਹੈ। ਠੰਢੇ ਦੁੱਧ ਵਿੱਚ ਕਾਟਨ ਬਾਲ ਨੂੰ ਭਿਗੋ ਕੇ ਕੁਝ ਮਿੰਟਾਂ ਲਈ ਆਪਣੀ ਅੱਖਾਂ ਉੱਤੇ ਰੱਖੋ ਤੇ ਬਾਅਦ ਵਿੱਚ ਧੋ ਲਵੋ।
Advertisment
publive-image ਗੁਲਾਬ ਜਲ ਗੁਲਾਬ ਜਲ ਦੇ ਇਸਤੇਮਾਲ ਨਾਲ ਅੱਖਾਂ ਦੇ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ। ਜੇਕਰ ਤੁਹਾਡੀ ਅੱਖਾਂ 'ਚ ਜਲਨ ਹੈ ਤਾਂ ਦੋ ਬੂੰਦ ਗੁਲਾਬ ਜਲ ਅੱਖਾਂ ਵਿੱਚ ਪਾਓ ਮਹਿਜ਼ ਕੁਝ ਹੀ ਸਮੇਂ ਬਾਅਦ ਤੁਹਾਨੂੰ ਰਾਹਤ ਮਿਲ ਜਾਵੇਗੀ। ਖੀਰੇ ਦਾ ਇਸਤੇਮਾਲ ਇਸ ਤੋਂ ਇਲਾਵਾ ਤੁਸੀਂ ਅੱਖਾਂ ਦੀ ਜਲਨ ਨੂੰ ਘੱਟ ਕਰਨ ਲਈ ਖੀਰੇ ਦਾ ਇਸਤੇਮਾਲ ਕਰ ਸਕਦੇ ਹੋ। ਖੀਰੇ ਨੂੰ ਸਲਾਈਸ ਵਿੱਚ ਕੱਟੋ ਤੇ ਇਸ ਨੂੰ 5 ਤੋਂ 10 ਮਿੰਟ ਲਈ ਅੱਖਾਂ ਉੱਤੇ ਰੱਖੋ, ਇਸ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ।
Advertisment
ਹੋਰ ਪੜ੍ਹੋ :ਕਈ ਤਰ੍ਹਾਂ ਦੇ ਗੁਣਾਂ ਨਾਲ ਭਰਪੂਰ ਹੁੰਦੀਆਂ ਨੇ ਦਾਲਾਂ, ਜਾਣੋ ਦਾਲਾਂ ਖਾਣ ਦੇ ਫਾਇਦੇ ਗ੍ਰੀਨ ਟੀ ਬੈਗ ਗ੍ਰੀਨ ਨਾਂ ਮਹਿਜ਼ ਸਿਹਤ ਲਈ ਬਲਕਿ ਅੱਖਾਂ ਲਈ ਵੀ ਬੇਹੱਦ ਚੰਗੀ ਹੁੰਦੀ ਹੈ। ਜੇਕਰ ਤੁਹਾਨੂੰ ਅੱਖਾਂ ਵਿੱਚ ਜਲਨ ਜਾਂ ਲਗਾਤਾਰ ਦਰਦ ਰਹਿੰਦਾ ਹੈ ਤਾਂ ਤੁਸੀਂ ਇੱਕ ਗ੍ਰੀਨ ਟੀ ਬੈਗ ਨੂੰ ਪਾਣੀ ਨਾਲ ਗਿੱਲਾ ਕਰਕੇ ਕੁਝ ਸਮੇਂ ਲਈ ਆਪਣੀਆਂ ਅੱਖਾਂ 'ਤੇ ਰੱਖੋ। ਇਸ ਨਾਲ ਤੁਹਾਨੂੰ ਅੱਖਾਂ ਦੇ ਦਰਦ ਤੋਂ ਰਾਹਤ ਮਿਲੇਗੀ। publive-image ਡਾਕਟਰੀ ਸਲਾਹ ਵੀ ਜ਼ਰੂਰੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸਿਰ ਦਰਦ, ਅੱਖਾਂ ਤੋਂ ਪਾਣੀ ਆਉਣਾ ਜਾਂ ਲਗਾਤਾਰ ਜਲਨ ਦੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਨਾਲ ਆਈਡਰਾਪ ਜ਼ਰੂਰ ਲਵੋ।
Advertisment

Stay updated with the latest news headlines.

Follow us:
Advertisment
Advertisment
Latest Stories
Advertisment