ਖੀਰਾ ਖਾਓ ਪਰ ਧਿਆਨ ਨਾਲ! ਖੀਰੇ ਦਾ ਵੱਧ ਸੇਵਨ ਕਰ ਸਕਦਾ ਹੈ ਨੁਕਸਾਨ

By  Pushp Raj May 21st 2022 06:18 PM

ਗਰਮੀਆਂ ਆਉਂਦੇ ਹੀ ਲੋਕ ਹਰੇ ਸਲਾਦ ਦੇ ਤੌਰ 'ਤੇ ਖੀਰੇ ਦਾ ਬਹੁਤ ਇਸਤੇਮਾਲ ਕਰਦੇ ਹਨ। ਅਸੀ ਸਾਰੇ ਚੰਗੀ ਤਰ੍ਹਾਂ ਜਾਣੂ ਹਾਂ ਕਿ ਖੀਰਾ ਖਾਣਾ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਉਹ ਵੀ ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਇਸਨੂੰ ਡਾਈਟ ਵਿੱਚ ਸ਼ਾਮਿਲ ਕਰਨ ਨਾਲ ਸਾਨੂੰ ਬਹੁਤ ਫਾਇਦੇ ਮਿਲਦੇ ਹਨ ਪਰ ਕੀ ਤੁਸੀ ਜਾਣਦੇ ਹੋ ਕਿ ਸਿਹਤ ਨੂੰ ਇਨ੍ਹੇ ਫਾਇਦੇ ਪਹੁੰਚਾਉਣ ਵਾਲੇ ਖੀਰੇ ਦੇ ਕਈ ਨੁਕਸਾਨ ਵੀ ਹੁੰਦੇ ਹਨ।

image From google

ਖੀਰੇ ਵਿੱਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਫੌਲਿਕ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ। ਨਾਲ ਹੀ ਇਸ ਵਿੱਚ ਫਾਈਬਰ ਮੈਗਨੀਸ਼ੀਅਮ, Molybdenum ਅਤੇ ਪੋਟਾਸ਼ੀਅਮ ਸਹਿਤ ਕਈ ਖਣਿਜ ਹੁੰਦੇ ਹਨ। ਇਹ ਕਈ ਚਮੜੀ ਸਬੰਧੀ ਸਮੱਸਿਆਵਾਂ, ਅੱਖਾਂ ਤੇ ਸਰੀਰ ਦੀ ਸੋਜ ਅਤੇ ਸਨਬਰਨ ਵਰਗੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਦੇ ਕੰਮ ਆਉਂਦਾ ਹੈ ਪਰ ਕੀ ਤੁਸੀਂ ਖੀਰੇ ਦੇ ਨੁਕਸਾਨ ਦੇ ਬਾਰੇ ਵਿੱਚ ਸੁਣਿਆ ਹੈ ? ਚੱਲੋ ਅੱਜ ਅਸੀਂ ਤੁਹਾਨੂੰ ਖੀਰੇ ਦੇ ਨੁਕਸਾਨ ਦੇ ਬਾਰੇ ਵਿੱਚ ਦੱਸਦੇ ਹੋ।

ਖੀਰੇ ਦਾ ਵੱਧ ਸੇਵਨ ਕਰ ਸਕਦਾ ਹੈ ਨੁਕਸਾਨ

ਕਈ ਲੋਕ ਡਾਈਟਿੰਗ ਦੇ ਚਲਦੇ ਜਾਂ ਦਿਨ ਭਰ ਵਿੱਚ 8- 10 ਖੀਰੇ ਖਾ ਲੈਂਦੇ ਹਨ। ਉਂਝ ਤਾਂ ਇਹ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਇਸਦਾ ਸੇਵਨ ਕਰਨਾ ਸਾਡੇ ਲਈ ਜ਼ਹਿਰ ਦੇ ਸਮਾਨ ਵੀ ਹੋ ਸਕਦਾ ਹੈ।

image From google

ਕਦੇ ਵੀ ਖੀਰੇ ਨੂੰ ਰਾਤ ਦੇ ਸਮੇਂ ਖਾਣ ਦੀ ਭੁੱਲ ਨਾ ਕਰੋ। ਇਸਨੂੰ ਲੈ ਕੇ ਤੁਸੀਂ ਇੱਕ ਕਹਾਵਤ ਵੀ ਸੁਣੀ ਹੋਵੇਗੀ ਜੋ ਇਸ ਪ੍ਰਕਾਰ ਹੈ, “ਸਵੇਰ ਨੂੰ ਹੀਰਾ, ਦਿਨ ਵਿੱਚ ਖੀਰਾ ਅਤੇ ਰਾਤ ਨੂੰ ਪੀੜਾ”।ਇਸ ਦਾ ਮਤਲਬ ਹੈ ਕਿ ਸਵੇਰੇ ਦੇ ਸਮੇਂ ਖੀਰਾ ਖਾਣਾ ਸਰੀਰ ਲਈ ਸਭ ਤੋਂ ਜਿਆਦਾ ਲਾਭਕਾਰੀ ਹੁੰਦਾ ਹੈ, ਦਿਨ ਵਿੱਚ ਇਸਦਾ ਸੇਵਨ ਕਰਨ ਦੇ ਇੱਕੋ ਜਿਹੇ ਫਾਇਦੇ ਹਨ। ਜਦੋਂ ਕਿ ਰਾਤ ਵਿੱਚ ਇਸਦਾ ਸੇਵਨ ਨੁਕਸਾਨਦਾਇਕ ਅਤੇ ਹਾਨੀਕਾਰਕ ਹੈ।

ਖੀਰਾ ਖਾਣ ਦੇ ਤੁਰੰਤ ਬਾਅਦ ਕਦੇ ਵੀ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਪਾਚਨ ਕਿਰਿਆ 'ਚ ਸਮੱਸਿਆ ਹੋ ਸਕਦੀ ਹੈ।ਜੇਕਰ ਤੁਸੀਂ ਖੀਰਾ ਖਾਣ ਦੇ ਤੁਰੰਤ ਬਾਅਦ ਪਾਣੀ ਪੀਂਦੇ ਹੋ, ਤਾਂ ਸਰੀਰ ਖੀਰੇ 'ਚ ਮੌਜੂਦ ਪੋਸ਼ਕ ਤੱਤਾਂ ਨੂੰ ਬਿਹਤਰ ਤਰੀਕੇ ਨਾਲ ਜਜ਼ਬ ਨਹੀਂ ਕਰ ਪਾਉਂਦਾ।ਜੇਕਰ ਤੁਸੀਂ ਖੀਰਾ ਖਾਣ ਦੇ ਤੁਰੰਤ ਬਾਅਦ ਪਾਣੀ ਪੀ ਰਹੇ ਹੋ ਤਾਂ ਤੁਹਾਨੂੰ ਲੂਜ਼ ਮੋਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਖੀਰਾ ਖਾਣ ਦੇ ਅੱਧੇ ਘੰਟੇ ਬਾਅਦ ਹੀ ਪਾਣੀ ਪੀਓ।

image From google

ਹੋਰ ਪੜ੍ਹੋ : ਜੇਕਰ ਤੁਸੀਂ ਵੀ ਹੋ ਕੋਲਡ ਡ੍ਰਿੰਕ ਪੀਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ

ਖੀਰਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਸਰੀਰ ਦਾ ਗਲਾਈਸੈਮਿਕ ਇੰਡੈਕਸ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਸਰੀਰ ਦੀ ਡਾਈਜੇਸਟਿਵ ਸਿਸਟਮ ਅਤੇ ਅਬਸੋਰਬ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਜਿਸ ਕਾਰਨ ਸਰੀਰ ਅੰਤੜੀਆਂ ਤੋਂ ਵਾਧੂ ਕੰਮ ਲੈਣਾ ਸ਼ੁਰੂ ਕਰ ਦਿੰਦਾ ਹੈ ਅਤੇ ਸਰੀਰ ਆਮ ਤੌਰ 'ਤੇ ਕੰਮ ਕਰਨ ਦੇ ਯੋਗ ਨਹੀਂ ਹੁੰਦਾ ਹੈ।

Related Post