Advertisment

ਜੇਕਰ ਤੁਸੀਂ ਵੀ ਹੋ ਕੋਲਡ ਡ੍ਰਿੰਕ ਪੀਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ

author-image
By Pushp Raj
New Update
ਜੇਕਰ ਤੁਸੀਂ ਵੀ ਹੋ ਕੋਲਡ ਡ੍ਰਿੰਕ ਪੀਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ
Advertisment
ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀਆਂ ਦੇ ਆਉਂਦੇ ਹੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਠੰਢੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੁੰਦੇ ਹਾਂ। ਅਜਿਹੇ 'ਚ ਕੋਲਡ ਡ੍ਰਿੰਕਸ ਦਾ ਖਿਆਲ ਨਾ ਆਵੇ, ਇਹ ਨਹੀਂ ਹੋ ਸਕਦਾ। ਕੋਲਡ ਡ੍ਰਿੰਕ ਸਿਰਫ ਠੰਢਾ ਹੀ ਨਹੀਂ ਹੁੰਦਾ ਸਗੋਂ ਇਸ ਦਾ ਸਵਾਦ ਵੀ ਬਹੁਤ ਵਧੀਆ ਹੁੰਦਾ ਹੈ। ਅਜਿਹੇ 'ਚ ਲੋਕ ਦਿਨ 'ਚ ਕਈ ਵਾਰ ਕੋਲਡ ਡ੍ਰਿੰਕ ਪੀਂਦੇ ਹਨ। ਇੰਨਾ ਹੀ ਨਹੀਂ ਜਦੋਂ ਘਰ 'ਚ ਕੋਈ ਮਹਿਮਾਨ ਆਉਂਦਾ ਹੈ ਜਾਂ ਅਸੀਂ ਮਹਿਮਾਨ ਬਣ ਕੇ ਕਿਤੇ ਵੀ ਜਾਂਦੇ ਹਾਂ ਤਾਂ ਵੀ ਅਸੀਂ ਕੋਲਡ ਡ੍ਰਿੰਕ ਹੀ ਪੀਣਾ ਪਸੰਦ ਕਰਦੇ ਹਾਂ। publive-image image From google ਬੱਚੇ ਹੋਣ ਜਾਂ ਬਜ਼ੁਰਗ, ਹਰ ਕੋਈ ਕੋਲਡ ਡ੍ਰਿੰਕ ਪਸੰਦ ਕਰਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਿਹਤ ਦੇ ਲਿਹਾਜ਼ ਨਾਲ ਬਿਲਕੁਲ ਵੀ ਠੀਕ ਨਹੀਂ। ਕੋਲਡ ਡ੍ਰਿੰਕਸ ਦਾ ਸੇਵਨ ਨਾ ਸਿਰਫ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਵਧਾਉਂਦਾ ਹੈ, ਬਲਕਿ ਇਹ ਸਿਹਤ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦਾ ਹੈ। ਆਓ ਜਾਣਦੇ ਹਾਂ ਕੋਲਡ ਡਰਿੰਕਸ ਪੀਣ ਦੇ ਨੁਕਸਾਨ।
Advertisment
ਭਾਰ ਵਧਾਉਂਦਾ ਜੇਕਰ ਤੁਸੀਂ ਜ਼ਿਆਦਾ ਕੋਲਡ ਡ੍ਰਿੰਕ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਭਾਰ ਤੇਜ਼ੀ ਨਾਲ ਵਧ ਸਕਦਾ ਹੈ। ਦੱਸ ਦੇਈਏ ਕਿ ਕੋਲਡ ਡ੍ਰਿੰਕ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਸ਼ੂਗਰ ਦੇ ਸੇਵਨ ਨਾਲ ਭਾਰ ਵਧਣ ਤੋਂ ਲੈ ਕੇ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। publive-image image From google ਕੋਲਡ ਡ੍ਰਿੰਕ ਦੇ ਇੱਕ ਗਲਾਸ ਵਿੱਚ ਅੱਠ ਤੋਂ 10 ਚਮਚ ਸ਼ੂਗਰ ਹੁੰਦੀ ਹੈ। ਇਸੇ ਤਰ੍ਹਾਂ ਕੋਲਡ ਡ੍ਰਿੰਕਸ ਪੀ ਕੇ ਤੁਸੀਂ ਆਪਣੀ ਖੁਰਾਕ 'ਚ ਸ਼ੂਗਰ ਨੂੰ ਸ਼ਾਮਲ ਕਰਦੇ ਹੋ, ਜੋ ਸਾਡੀ ਸਿਹਤ ਲਈ ਕਿਸੇ ਵੀ ਤਰ੍ਹਾਂ ਨਾਲ ਠੀਕ ਨਹੀਂ। ਕੋਲਡ ਡ੍ਰਿੰਕ ਦੇ ਇੱਕ ਗਲਾਸ ਵਿੱਚ ਲਗਪਗ 150 ਕੈਲੋਰੀ ਹੁੰਦੀ ਹੈ। ਹਰ ਰੋਜ਼ ਇੰਨੀਆਂ ਕੈਲੋਰੀਆਂ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵਧਦਾ ਹੈ ਤੇ ਸਿਹਤ ਸੰਬੰਧੀ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਫੈਟੀ ਲਿਵਰ ਦੀ ਸਮੱਸਿਆ ਕੋਲਡ ਡ੍ਰਿੰਕ ਦੇ ਸੇਵਨ ਨਾਲ ਵੀ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੋਲਡ ਡ੍ਰਿੰਕ ਵਿੱਚ ਦੋ ਤਰ੍ਹਾਂ ਦੀ ਸ਼ੂਗਰ ਪਾਈ ਜਾਂਦੀ ਹੈ। ਗਲੂਕੋਜ਼ ਤੇ ਫ੍ਰੈਕਟੋਜ਼ ਗਲੂਕੋਜ਼ ਸਰੀਰ ਵਿੱਚ ਤੇਜ਼ੀ ਨਾਲ ਲੀਨ ਤੇ ਮੈਟਾਬੋਲਾਇਜ਼ (metabolized) ਹੋ ਜਾਂਦੀ ਹੈ। ਦੂਜੇ ਪਾਸੇ, ਫਰੂਟੋਜ਼ ਸਿਰਫ ਲੀਵਰ ਵਿੱਚ ਸਟੋਰ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਹਰ ਰੋਜ਼ ਕੋਲਡ ਡ੍ਰਿੰਕ ਪੀ ਰਹੇ ਹੋ ਤਾਂ ਤੁਹਾਡੇ ਲੀਵਰ 'ਚ ਫਰੂਟੋਜ਼ ਜ਼ਿਆਦਾ ਮਾਤਰਾ 'ਚ ਜਮ੍ਹਾ ਹੋ ਜਾਵੇਗਾ ਤੇ ਲਿਵਰ 'ਤੇ ਅਸਰ ਪਵੇਗਾ ਤੇ ਇਸ ਨਾਲ ਲੀਵਰ ਦੀ ਸਮੱਸਿਆ ਹੋ ਜਾਵੇਗੀ।
Advertisment
ਹੋਰ ਪੜ੍ਹੋ: ਗਰਮੀਆਂ 'ਚ ਸੋਡਾ ਪੀਣਾ ਸਿਹਤ ਲਈ ਹੋ ਸਕਦਾ ਹੈ ਖ਼ਤਰਨਾਕ, ਜਾਣੋ ਕਿਵੇਂ ਸ਼ੂਗਰ ਦੀ ਸਮੱਸਿਆ ਕੋਲਡ ਡ੍ਰਿੰਕ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਕੋਲਡ ਡ੍ਰਿੰਕ ਦਾ ਸੇਵਨ ਕਰਨ ਨਾਲ ਵੀ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ। ਦੱਸ ਦੇਈਏ ਕਿ ਕੋਲਡ ਡ੍ਰਿੰਕ ਸਰੀਰ 'ਚ ਸ਼ੂਗਰ ਨੂੰ ਤੁਰੰਤ ਵਧਾ ਦਿੰਦਾ ਹੈ, ਜਿਸ ਕਾਰਨ ਇੰਸੁਲਿਨ ਤੇਜ਼ੀ ਨਾਲ ਨਿਕਲਦਾ ਹੈ ਪਰ ਜੇਕਰ ਤੁਸੀਂ ਇਨਸੁਲਿਨ ਹਾਰਮੋਨ ਨੂੰ ਵਾਰ-ਵਾਰ ਖਰਾਬ ਕਰਦੇ ਹੋ ਤਾਂ ਇਹ ਨੁਕਸਾਨ ਪਹੁੰਚਾਉਂਦਾ ਹੈ। publive-image image From google   ਦੰਦਾਂ 'ਤੇ ਅਸਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ ਕਿ ਜੇਕਰ ਅਸੀਂ ਜ਼ਿਆਦਾ ਕੋਲਡ ਡ੍ਰਿੰਕ ਦਾ ਸੇਵਨ ਕਰਦੇ ਹਾਂ ਤਾਂ ਇਸ ਦਾ ਅਸਰ ਸਾਡੇ ਦੰਦਾਂ 'ਤੇ ਵੀ ਪੈਂਦਾ ਹੈ। ਕੋਲਡ ਡ੍ਰਿੰਕ ਵਿੱਚ ਫਾਸਫੋਰਿਕ ਐਸਿਡ ਤੇ ਹੋਰ ਕਿਸਮ ਦੇ ਐਸਿਡ ਪਾਏ ਜਾਂਦੇ ਹਨ ਜੋ ਸਾਡੇ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment