ਤਾਂਬੇ ਦੇ ਬਰਤਨ ‘ਚ ਪਾਣੀ ਪੀਣਾ ਹੈ ਬਹੁਤ ਹੀ ਲਾਹੇਵੰਦ, ਕਈ ਬੀਮਾਰੀਆਂ ਹੁੰਦੀਆਂ ਹਨ ਦੂਰ

By  Shaminder April 28th 2022 06:27 PM -- Updated: April 29th 2022 10:02 AM

ਅੱਜ ਕੱਲ੍ਹ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਜਿਸ ਕਾਰਨ ਸਾਨੂੰ ਆਪਣੀ ਖੁਰਾਕ ‘ਚੋਂ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ । ਸਾਡਾ ਸਰੀਰ ਵੀ ਪੰਜ ਤੱਤਾਂ ਦਾ ਬਣਿਆ ਹੋਇਆ ਹੈ । ਜਿਸ ‘ਚ ਹਵਾ, ਪਾਣੀ, ਆਕਾਸ਼ ਵੀ ਸ਼ਾਮਿਲ ਹੈ । ਸਰੀਰ ਨੂੰ ਪਾਣੀ ਵੀ ਲੋੜੀਂਦੀ ਮਾਤਰਾ ‘ਚ ਚਾਹੀਦਾ ਹੈ । ਪਰ ਜੇ ਉਹ ਪਾਣੀ ਤਾਂਬੇ ਦੇ ਬਰਤਨ (copper vessel) ‘ਚ ਰੱਖਿਆ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਂਗ ਹੈ । ਤਾਂਬੇ ਦੇ ਬਰਤਨਾਂ ਦਾ ਇਸਤੇਮਾਲ ਅੱਜ ਕੱਲ੍ਹ ਪਾਣੀ ਪੀਣ ਦੇ ਲਈ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।

Copper-Vessels,, image From google

ਹੋਰ ਪੜ੍ਹੋ :  ਓਮੀਕ੍ਰੋਨ ਸੰਕ੍ਰਮਣ ਤੋਂ ਬਚਣ ਲਈ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ, ਅਪਣਾਓ ਇਸ ਤਰ੍ਹਾਂ ਦੀ ਜੀਵਨ ਸ਼ੈਲੀ

ਕਿਉਂਕਿ ਤਾਂਬੇ ਦੇ ਬਰਤਨਾਂ ‘ਚ ਰੱਖਿਆ ਪਾਣੀ ਕਈ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ । ਆਮ ਤੌਰ ‘ਤੇ ਪਹਿਲਾਂ ਲੋਕ ਤਾਂਬੇ ਦੇ ਬਰਤਨ ਦਾ ਇਸਤੇਮਾਲ ਕਰਦੇ ਸਨ ।ਕਿਉਂਕਿ ਤਾਂਬੇ ਦੇ ਬਰਤਨ ‘ਚ ਰੱਖਿਆ ਪਾਣੀ ਸਰੀਰ ਦੇ ਤਿੰਨ ਦੋਸ਼ਾਂ ਵਾਤ, ਕਫ ਅਤੇ ਪਿੱਤ ਨੂੰ ਸੰਤੁਲਿਤ ਰੱਖਣ ਦੀ ਸਮਰੱਥਾ ਰੱਖਦਾ ਹੈ ।

copper-Vessel image From google

ਹੋਰ ਪੜ੍ਹੋ : ਆਪਣੇ ਸ਼ਾਇਰਾਨਾ ਅੰਦਾਜ਼ ‘ਚ ਗੁਰਨਾਮ ਭੁੱਲਰ ਨੇ ਨੀਰੂ ਬਾਜਵਾ ਨੂੰ ਕੀਤਾ ਪਿਆਰ ਦਾ ਇਜ਼ਹਾਰ, ਦੇਖੋ ਇਹ ਖ਼ਾਸ ਵੀਡੀਓ

ਪਰ ਜੇ ਇਹ ਪਾਣੀ ਕੁਝ ਘੰਟਿਆਂ ਤੱਕ ਤਾਂਬੇ ਦੇ ਬਰਤਨ ‘ਚ ਰੱਖਿਆ ਜਾਵੇ ਤਾਂ ਹੋਰ ਵੀ ਗੁਣਕਾਰੀ ਹੋ ਜਾਂਦਾ ਹੈ । ਕਿਉਂਕਿ ਤਾਂਬਾ ਹੌਲੀ ਹੌਲੀ ਪਾਣੀ ‘ਚ ਮਿਲ ਜਾਂਦਾ ਹੈ । ਜਿਸ ਨੂੰ ਪੀਣ ਦੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ ।

ਇਸ ਤੋਂ ਇਲਾਵਾ ਤਾਂਬੇ ਦੇ ਬਰਤਨ ‘ਚ ਰੱਖਿਆ ਪਾਣੀ ਖਰਾਬ ਨਹੀਂ ਹੁੰਦਾ । ਤੁਸੀਂ ਵੀ ਜੇ ਪਾਣੀ ਲਈ ਤਾਂਬੇ ਦੇ ਬਰਤਨਾਂ ਦਾ ਇਸਤੇਮਾਲ ਕਰੋਗੇ ਤਾਂ ਇਸ ਦੇ ਨਾਲ ਤੁਹਾਨੂੰ ਕਈ ਫਾਇਦੇ ਹੋਣਗੇ ।

 

 

Related Post