ਬੜਾ ਹੀ ਮੀਠਾ ਅਤੇ ਮਨਮੋਹਕ ਸੰਗੀਤ ਪੈਦਾ ਕਰਦਾ ਹੈ ਪੰਜਾਬੀ ਲੋਕ ਨਾਚ ਦਾ ਸਾਜ਼ ਕਾਟੋ

By  Rajan Sharma July 21st 2018 09:04 AM -- Updated: July 21st 2018 10:22 AM

ਪੰਜਾਬ ਅਤੇ ਉਸਦੀ ਪੰਜਾਬੀਅਤ ਦੇ ਰੰਗ ਵੱਖਰੇ ਹੀ ਹਨ| ਪੰਜਾਬੀ ਸੱਭਿਆਚਾਰ punjabi culture ਪੰਜਾਬ ਦੇ ਅਸਲੀ ਇਤ੍ਹਿਹਾਸ ਨੂੰ ਦਰਸ਼ਾਉਂਦਾ ਹੈ| ਸਾਡੇ ਲੋਕਨਾਚ ਭੰਗੜੇ ਦਾ ਸਾਜ਼ ਭਾਵੇਂ ਕੋਈ ਵੀ ਹੋਵੇ ਨੱਚਣ ਤੇ ਸੱਭ ਨੂੰ ਮਜ਼ਬੂਰ ਕਰ ਦਿੰਦਾ ਹੈ| ਪਰ ਇੱਕ ਸਾਜ਼ ਜੋ ਕਿ ਵੇਖਣ ਨੂੰ ਤਾਂ ਅਵੱਲਾ ਹੈ ਹੀ ਉਸਦਾ ਨਾਂ ਵੀ ਅਜੀਬ ਹੈ ਉਹ ਹੈ "ਕਾਟੋ" kato| ਦਰਸਲ ਕਾਟੋ ਠੇਠ ਪੰਜਾਬੀ 'ਚ ਗਲੇਹਰੀ ਨੂੰ ਕਿਹਾ ਜਾਂਦਾ ਹੈ|

ਇਹ ਇੱਕ ਅਜਿਹਾ ਪ੍ਰਾਣੀ ਹੈ ਜੋ ਕਿ ਕਦੇ ਵੀ ਟਿੱਕ ਕੇ ਨਹੀਂ ਬਹਿੰਦਾ ਤੇ ਹਰ ਦਮ ਆਪਣੀ ਹੀ ਮਸਤੀ ਵਿੱਚ ਟੱਪਦਾ ਰਹਿੰਦਾ ਹੈ| ਹਰਕਤਾਂ ਨੂੰ ਵੇਖ ਇੰਜ ਲੱਗਦਾ ਹੈ ਜਿਵੇਂ ਕਿ ਇਸਨੂੰ ਕੋਈ ਖ਼ਜਾਨਾ ਲੱਭ ਗਿਆ ਹੋਵੇ| ਏਹੀ ਕਾਰਨ ਹੈ ਜਦ ਵੀ ਕੋਈ ਪੰਜਾਬੀ punjabi culture ਖੁਸ਼ ਆਵੇ ਤਾਂ ਸਾਹਮਣੇ ਵਾਲਾ ਹਮੇਸ਼ਾ ਕਹਿੰਦਾ ਹੈ "ਕਿਊ ਭਈ ਖੇਡਦੀ ਹੈ ਫੁੱਲਾਂ ਤੇ ਕਾਟੋ| ਜੱਟਾ ਦੇ ਕਿਰਸਾਨੀ ਅਤੇ ਪ੍ਰਕ੍ਰਿਤੀ ਨਾਲ ਮੋਹ ਦੀ ਇਸ ਤੋਂ ਵੱਡੀ ਮਿਸਾਲ ਹੋਰ ਕਿ ਹੋ ਸਕਦੀ ਹੈ ਜਿਸਨੇ ਨਾਂ ਸਿਰਫ਼ ਇੱਕ ਜਾਨਵਰ ਨੂੰ ਖੁਸ਼ਹਾਲੀ ਅਤੇ ਉਤਸ਼ਾਹ ਦਾ ਪ੍ਰਤੀਕ ਮੰਨਿਆ ਬਲਕਿ ਹੂਬਹੂ ਉਹਨਾਂ ਦੀ ਦਿੱਖ ਵਰਗਾ ਇੱਕ ਸਾਜ਼ ਹੀ ਬਣਾ ਦਿੱਤਾ ਅਤੇ ਨਾਂ ਵੀ ਰੱਖਿਆ "ਕਾਟੋ" kato|

https://www.facebook.com/ptcpunjabi/videos/1152202718257309/

ਲੱਕੜ ਦੇ ਡੰਡੇ ਤੇ ਕਾਟੋ ਦੀ ਸ਼ਕਲ ਬਣਾਕੇ ਲੋਕ ਸਾਜ਼ ਕਾਟੋ kato ਨੂੰ ਕੇਵਲ ਪੰਜਾਬ punjabi culture ਦਾ ਲੋਕ ਸਾਜ਼ ਮੰਨਿਆ ਗਿਆ ਹੈ| ਲੱਕੜ ਤੇ ਡੰਡੇ ਉੱਤੇ ਬਣੀ ਕਾਟੋ ਦੇ ਪਿੱਛਲੇ ਪਾਸੇ ਤੇ ਰੱਸੀ ਬੰਨੀ ਹੁੰਦੀ ਹੈ ਜਿਸ ਨੂੰ ਗੱਬਰੂ ਭੰਗੜੇ ਵੇਲ਼ੇ ਗੀਤ ਦੀ ਤਾਲ ਨਾਲ ਉੱਪਰ ਨਿੱਚੇ ਖਿੱਚਦੇ ਹਨ ਅਤੇ ਫਿਰ ਉਸਨੂੰ ਢਿੱਲਿਆ ਕਰਦੇ ਹਨ| ਇਸ ਨਾਲ ਟੱਕ ਟੱਕ ਦੀ ਆਵਾਜ਼ ਪੈਦਾ ਹੁੰਦੀ ਹੈ ਫਿਰ ਘੁੰਗਰੀਆਂ ਬਣਿਆ ਹੋਣ ਦੇ ਨਾਲ ਬੇਹੱਦ ਖ਼ੂਬਸੂਰਤ ਮਾਹੌਲ ਅਤੇ ਸੰਗੀਤ ਪੈਦਾ ਹੁੰਦਾ ਹੈ|

Related Post