ਆਮਿਰ ਖ਼ਾਨ ਦੇ ਭਰਾ ਦਾ ਇਲਜ਼ਾਮ, ਇਸ ਵਜ੍ਹਾ ਕਰਕੇ ਪਰਿਵਾਰ ਨੇ ਘਰ ਰੱਖਿਆ ਕੈਦ ਕਰਕੇ

By  Rupinder Kaler September 8th 2020 12:17 PM

ਸਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿੱਚ ਗੁਰੱਪਇਜ਼ਮ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਹੋ ਰਹੀ ਹੈ । ਇਸ ਸਭ ਦੇ ਚਲਦੇ ਆਮਿਰ ਖ਼ਾਨ ਦੇ ਭਰਾ ਫੈਜ਼ਲ ਖ਼ਾਨ ਨੇ ਵੀ ਆਪਣਾ ਪੱਖ ਰੱਖਿਆ ਹੈ । ਉਹਨਾਂ ਨੇ ਨਿਰਮਾਤਾ ਨਿਰਦੇਸ਼ਕ ਕਰਣ ਜੌਹਰ ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ । ਫੈਜ਼ਲ ਨੇ ਕਿਹਾ ਕਿ ਇੰਡਸਟਰੀ ਵਿੱਚ ਪੱਖਪਾਤ ਤੇ ਗਰੁੱਪਇਜ਼ਮ ਵਰਗੀ ਚੀਜ਼ ਮੌਜੂਦ ਹੈ । ਉਹਨਾਂ ਨੇ ਇਸ ਦੀ ਉਦਾਹਰਣ ਪੇਸ਼ ਕਰਦੇ ਹੋਏ ਇੱਕ ਕਿੱਸਾ ਸ਼ੇਅਰ ਕੀਤਾ ਹੈ ।

ਇੱਕ ਕਿੱਸਾ ਉਹਨਾਂ ਦੇ ਭਰਾ ਆਮਿਰ ਖ਼ਾਨ ਦੇ 50ਵੇਂ ਜਨਮ ਦਿਨ ਦਾ ਹੈ । ਫੈਜ਼ਲ ਨੇ ਕਿਹਾ ਕਿ ਜੇਕਰ ਕੁਝ ਫ਼ਿਲਮਾਂ ਫਲਾਪ ਹੋ ਗਈਆਂ ਤਾਂ ਤੁਹਾਡੇ ਨਾਲ ਕੋਈ ਵੀ ਚੰਗਾ ਵਰਤਾਉ ਨਹੀਂ ਕਰਦਾ । ਉਹਨਾਂ ਨੇ ਕਿਹਾ ਕਿ ਪਾਰਟੀ ਵਿੱਚ ਕਰਣ ਜੌਹਰ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਸੀ । ਉਹ ਕਿਸੇ ਸ਼ਖਸ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕਰਣ ਜੌਹਰ ਨੇ ਉਹਨਾਂ ਨੂੰ ਇਹ ਕਰਨ ਨਹੀਂ ਦਿੱਤਾ । ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹਨਾਂ ਨੂੰ ਲੋਕਾਂ ਨੇ ਆਪਣੇ ਦਫਤਰ ਵਿੱਚ ਆਉਣ ਤੋਂ ਮਨਾ ਕਰ ਦਿੱਤਾ ਸੀ ।

ਫੈਜ਼ਲ ਨੇ ਆਮਿਰ ਖ਼ਾਨ ਦੀ ਫ਼ਿਲਮ ਮੇਲਾ ਵਿੱਚ ਅਹਿਮ ਰੋਲ ਨਿਭਾਇਆ ਸੀ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਫ਼ਿਲਮਾਂ ਵਿੱਚ ਕੰਮ ਪਾਉਣ ਲਈ ਸੰਘਰਸ਼ ਕਰਨਾ ਪਿਆ । ਫੈਜ਼ਲ ਨੇ ਦੱਸਿਆ ਕਿ ਉਹਨਾਂ ਨੂੰ ਡਿਪਰੈਸ਼ਨ ਦਾ ਸ਼ਿਕਾਰ ਦੱਸਿਆ ਗਿਆ ਤੇ ਉਹਨਾਂ ਨੂੰ ਉਹਨਾਂ ਦੇ ਹੀ ਪਰਿਵਾਰ ਦੇ ਲੋਕਾਂ ਨੇ ਘਰ ਵਿੱਚ ਕੈਦ ਕੀਤਾ । ਉਹਨਾਂ ਨੂੰ ਜ਼ਬਰਦਸਤੀ ਦਵਾਈਆਂ ਦਿੱਤੀਆਂ ਜਾਂਦੀਆਂ ਸਨ । ਪਰ ਜਦੋਂ ਮੈਨੂੰ ਲੱਗਿਆ ਕਿ ਮੇਰੇ ਸਾਰੇ ਅਧਿਕਾਰ ਹੱਥੋਂ ਖੁੱਸਦੇ ਜਾ ਰਹੇ ਹਨ ਤਾਂ ਮੈਂ ਕੋਰਟ ਕੇਸ ਲੜਨ ਦੀ ਠਾਣ ਲਈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਫੈਜ਼ਲ ਨੇ ਆਪਣੇ ਭਰਾ ਤੇ ਉਹਨਾਂ ਦੀ ਜ਼ਾਇਦਾਦ ਹੜੱਪਣ ਦਾ ਦੋਸ਼ ਵੀ ਲਗਾਇਆ ਸੀ ਤੇ ਉਹਨਾਂ ਨੇ ਕੇਸ ਵੀ ਕੀਤਾ ਸੀ ਜਿਸ ਵਿੱਚ ਉਹਨਾਂ ਨੂੰ ਜਿੱਤ ਹਾਸਲ ਹੋਈ ਸੀ ।

Related Post