ਆਪਣੀਆਂ ਹਾਸੋਹੀਣੀਆਂ ਗੱਲਾਂ ਨਾਲ ਸਭ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਗੁਰਚੇਤ ਚਿੱਤਰਕਾਰ ਦਾ ਅੱਜ ਹੈ ਜਨਮ ਦਿਨ

By  Shaminder March 12th 2020 02:29 PM

ਗੁਰਚੇਤ ਚਿੱਤਰਕਾਰ ਇੱਕ ਅਜਿਹਾ ਕਲਾਕਾਰ ਜੋ ਆਪਣੀਆਂ ਗੱਲਾਂ ਦੇ ਨਾਲ ਸਭ ਦੇ ਢਿੱਡੀਂ ਪੀੜਾਂ ਪਾ ਦਿੰਦਾ ਹੈ । ਅੱਜ ਉਨ੍ਹਾਂ ਦਾ ਜਨਮ ਦਿਨ ਹੈ । ਉਨ੍ਹਾਂ ਆਪਣੇ ਜਨਮ ਦਿਨ ‘ਤੇ ਇੱਕ ਪੋਸਟ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਿਆਂ ਕਰਦੇ ਹੋਏ ਉਨ੍ਹਾਂ ਲਿਖਿਆ ਕਿ ‘16 ਵਾਂ ਸਾਲ ਦੂਜੀ ਵਾਰੀ ਉਹ ਵੀ ਕਹਿਰ ਦਾ ਜੀ ਹਾਂ ਅੱਜ ਦੇ ਦਿਨ ਆਪਾਂ ਸਵੇਰ ਦੇ ਚਾਰ ਵਜੇ ਇਕ ਚੰਗਿਆੜ ਮਾਰ ਕੇ ਸਾਰਾ ਲਾਣਾਂ ਖੁਸ਼ ਕਰ ਦਿਤਾ ਸੀਕੈਲੇ ਬੁੜੇ ਨੇ ਦਾਰੂ ਨਾਲ ਸਾਰੇ ਪਿੰਡ ਨੂੰ ਨਵਾਤਾ ਸੀ ।ਨਾਨਕੇ ਚੱਠੇ ਸੇਖਵਾਂ ਚ ਵੀ ਆਹੀ ਮਹੌਲ ਸੀ । ਬਚਪਨ ਬਹੁਤ ਵਧੀਆ ਗੁਜ਼ਰਿਆ ਮਾਂ ਬਾਪ ਨੇ ਕਿਸੇ ਚੀਜ਼ ਦੀ ਕਮੀ ਨੀ ਰਹਿਣ ਦਿਤੀ ਹਰ ਰੀਝ ਪੂਰੀ ਕੀਤੀ .... ਦੁਆਂ ਕਰਦਾ ਅਗਲੇ ਜਨਮ ਚ ਇਹੀ ਮਾਪੇ ਹੋਣ ਇਹੀ ਧਰਮ ਪਤਨੀ ਤੇ ਇਹੀ ਬੱਚੇ ਹੋਣ ਤੇ ਪਾਲੀ ਰਾਮ ਬਾਂਸਲ ਜੀ ਵਰਗਾ ਉਸਤਾਦ ਜੀ ਮਿਲੇ ਜਿਹਨਾਂ ਕਰਕੇ ਅੱਜ ਚੰਗੀ ਰੋਟੀ ਖਾਹ ਰਿਹਾ । ਬਹੁਤ ਖੁਸ਼ ਹਾਂ ਐ ਜ਼ਿਦਗੀ ਤੇਰੇ ਤੌੰ ਸੌਹ ਲੱਗੇ ... ਬਸ ਭਲੇ ਕਰਾਈ ਜਾ

ਹੋਰ ਵੇਖੋ:ਬਚਪਨ ਤੋਂ ਹੀ ਸ਼ਰਾਰਤੀ ਸਨ ਗੁਰਚੇਤ ਚਿੱਤਰਕਾਰ,ਭਰੀ ਪੰਚਾਇਤ ‘ਚ ਪਿਤਾ ਨੇ ਸਿਖਾਇਆ ਸੀ ਸਬਕ !

https://www.facebook.com/Gurchetchitarkarofficial/photos/a.495255523929414/2759527560835521/?type=3&theater

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਨ੍ਹਾਂ ਦੇ ਨਾਂਅ ਬਾਰੇ ਕਿ ਉਨ੍ਹਾਂ ਨੇ ਆਪਣੇ ਨਾਂਅ ਦੇ ਨਾਲ ਚਿੱਤਰਕਾਰ ਕਿਉਂ ਲਗਾਇਆ ਹੈ ।ਦਰਅਸਲ ਪਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੇ ਅਤੇ ਆਪਣੀ ਕਮੇਡੀ ਨਾਲ ਲੋਕਾˆ ਦੇ ਢਿੱਡੀˆ ਪੀੜਾˆ ਪਾਉਣ ਵਾਲੇ ਇਸ ਕਲਾਕਾਰ ਨੂੰ ਬਚਪਨ 'ਚ ਹੀ ਚਿੱਤਰਕਾਰੀ ਨਾਲ ਬੜਾ ਮੋਹ ਸੀ । ਬਚਪਨ 'ਚ ਹੀ ਉਹ ਅਕਸਰ ਕੰਧਾˆ ਕੋਲਿ੍ਹਆˆ 'ਤੇ ਲਕੀਰਾˆ ਉਲੀਕ ਕੇ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕਰਦਾ ਰਹਿੰਦਾ ਸੀ । ਸਕੂਲ ਦੇ ਸਮੇˆ ਦੌਰਾਨ ਉਸ ਦੀ ਡਰਾਇੰਗ ਬਹੁਤ ਵਧੀਆ ਸੀ ।

ਜਿਹੜੀ ਸਮੇਂ ਦੇ ਨਾਲ ਪ੍ਰਫੁੱਲਿਤ ਹੋਈ ਅਤੇ ਉਸ ਦੀਆˆ ਪੇਟਿੰਗਜ਼ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਅਤੇ ਅਜਾਇਬ ਘਰ ਲਗਾਇਆ ਗਿਆ ਹੈ ।ਉਸ ਨੂੰ ਸ਼੍ਰੋਮਣੀ ਚਿੱਤਰਕਾਰ ਹੋਣ ਦਾ ਮਾਣ ਵੀ ਹਾਸਲ ਹੈ ।ਗੁਰਚੇਤ ਚਿੱਤਰਕਾਰ ਦਾ ਅਸਲ ਨਾˆਅ ਗੁਰਚੇਤ ਸਿੰਘ ਸੰਧੂ ਹੈ । ਉਨ੍ਹਾˆ ਦੇ ਪਿਤਾ ਦਾ ਨਾˆਅ ਕਰਨੈਲ ਸਿੰਘ ਹੈ । ਜਿਸ ਦਾ ਇਸਤੇਮਾਲ ਉਹ ਆਪਣੇ ਡਰਾਮਿਆˆ ਦੇ ਕਿਰਦਾਰਾˆ 'ਚ ਕਰਦੇ ਨਜ਼ਰ ਆ ਜਾˆਦੇ ਹਨ ।

ਗੁਰਚੇਤ ਨੂੰ ਚਿੱਤਰਕਾਰੀ ਦਾ ਏਨਾ ਸ਼ੌਕ ਸੀ ਕਿ ਉਸ ਨੇ ਆਪਣੀ ਇਸ ਕਲਾ ਨੂੰ ਨਿਖਾਰਨ ਲਈ ਉਸਤਾਦ ਵੀ ਧਾਰਨ ਕੀਤਾ ਹੋਇਆ ਸੀ ਅਤੇ ਉਹ ਸਵੇਰੇ ਸਾਢੇ ਛੇ ਵਜੇ ਹੀ ਆਪਣੇ ਉਸਤਾਦ ਕੋਲ ਪਹੁੰਚ ਜਾˆਦਾ ਸੀ ।ਪਿੰਡ ਦੇ ਲੋਕ ਉਨ੍ਹਾਂ ਤੋਂ ਪੋਰਟਰੇਟ ਬਣਵਾਉˆਦੇ ਸਨ ਅਤੇ ਇੱਕ ਪੋਰਟਰੇਟ ਦਾ ਉਹ ਪੰਜ ਤੋˆ ਛੇ ਹਜ਼ਾਰ ਰੁਪਏ ਵਸੂਲ ਕਰਦੇ ਸਨ ।

https://www.facebook.com/Gurchetchitarkarofficial/videos/592438044818855/

ਗੁਰਚੇਤ ਚਿੱਤਰਕਾਰ ਸਿਰਫ਼ ਚਿੱਤਰਕਾਰੀ ਹੀ ਨਹੀˆ,ਬਲਕਿ ਲਿਖਣ ਦਾ ਸ਼ੌਕ ਵੀ ਰੱਖਦਾ ਹੈ ਅਤੇ ਉਸ ਦੀ ਅਠਾਰਾˆ ਸਾਲ ਦੀ ਉਮਰ 'ਚ ਉਨ੍ਹਾˆ ਦੀ ਪਹਿਲੀ ਨਜ਼ਮ ਅੰਮ੍ਰਿਤਾ ਪ੍ਰੀਤਮ ਵੱਲੋˆ ਕੱਢੇ ਜਾˆਦੇ ਮੈਗਜ਼ੀਨ 'ਨਾਗਮਣੀ' 'ਚ ਛਪੀ ਸੀ । ਜਿਸ ਤੋˆ ਬਾਅਦ ਗੁਰਚੇਤ ਚਿੱਤਰਕਾਰ ਨੇ ਅੰਮ੍ਰਿਤਾ ਪ੍ਰੀਤਮ ਨਾਲ ਮੁਲਾਕਾਤ ਵੀ ਕੀਤੀ ਸੀ।ਕਾਲਜ ਸਮੇˆ 'ਚ ਹੀ ਉਨ੍ਹਾˆ ਨੂੰ ਲਿਖਣ ਦੇ ਨਾਲ-ਨਾਲ ਐਕਟਿੰਗ ਦਾ ਸ਼ੌਕ ਵੀ ਜਾਗਿਆ ਅਤੇ ਉਨ੍ਹਾˆ ਨੇ ਕਈ ਨਾਟਕ ਖੇਡੇ । ਹਾਲ ਹੀ 'ਚ ਉਨ੍ਹਾˆ ਦੀਆˆ ਕਈ ਫ਼ਿਲਮਾˆ ਲਿਖੀਆਂ ਨੇ । ਜਿਸ 'ਚ ਨਾਢੂ ਖਾˆ,ਲੁੱਕਣ ਮੀਚੀ ਸਣੇ ਕਈ ਫ਼ਿਲਮਾਂ ਸ਼ਾਮਿਲ ਨੇ ।

 

Related Post