ਜ਼ਿੰਦਗੀ 'ਚ ਕੰਠ ਕਲੇਰ ਇਸ ਚੀਜ਼ ਤੋਂ ਹਮੇਸ਼ਾ ਰਹੇ ਦੂਰ,ਇਸ ਗੀਤ 'ਚ ਕੀਤਾ ਸੀ ਇਸਤੇਮਾਲ

By  Shaminder December 4th 2019 04:08 PM

ਕੰਠ ਕਲੇਰ ਜੋ ਕਿ ਕਦੇ ਹਰਵਿੰਦਰ ਕਲੇਰ ਦੇ ਨਾਂਅ ਨਾਲ ਜਾਣੇ ਸਨ ਅੱਜ ਉਨ੍ਹਾਂ ਨੂੰ ਕੰਠ ਕਲੇਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਖ਼ਾਸ ਗੱਲਾਂ ਬਾਰੇ ਦੱਸਾਂਗੇ । ਕੰਠ ਕਲੇਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਸਕੂਲ 'ਚ ਉਹ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਬਾਲ ਸਭਾ 'ਚ ਕਰਦੇ ਸਨ ।

ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ ਕੰਠ ਕਲੇਰ ਦਾ ਨਵਾਂ ਗੀਤ ‘ਦੂਰੀਆਂ ਦਾ ਦਰਿਆ’, ਦੇਖੋ ਵੀਡੀਓ

ਸੁਭਾਅ ਤੋਂ ਸ਼ਰਮਾਕਲ ਅਤੇ ਬੇਹੱਦ ਸੰਜੀਦਾ ਰਹਿਣ ਵਾਲੇ ਕੰਠ ਕਲੇਰ ਬਚਪਨ 'ਚ ਗਾਉਣ ਦੌਰਾਨ ਬਹੁਤ ਹੀ ਸ਼ਰਮਾਉਂਦੇ ਸਨ ।

ਉਨ੍ਹਾਂ ਨੇ ਪੀਟੀਸੀ ਪੰਜਾਬੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਆਪਣੇ ਨਾਲ ਜੁੜੀਆਂ ਕਈ ਗੱਲਾਂ ਦਾ ਖੁਲਾਸਾ ਕੀਤਾ । ਉਨ੍ਹਾਂ ਨੇ ਦੱਸਿਆ ਕਿ ਜੇ ਉਹ ਕਾਲਜ ਨਾਂ ਜਾਂਦੇ ਤਾਂ ਸ਼ਾਇਦ ਕਦੇ ਗਾਇਕ ਨਾ ਬਣਦੇ ਕਿਉਂਕਿ ਕਾਲਜ ਸਮੇਂ ਦੌਰਾਨ ਹੀ ਉਨ੍ਹਾਂ ਨੇ ਕਈ ਯੂਥ ਫੈਸਟੀਵਲ 'ਚ ਗਾਇਆ ਅਤੇ ਉਨ੍ਹਾਂ ਦੇ ਦੋਸਤਾਂ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਹਮੇਸ਼ਾ ਹੀ ਉਨ੍ਹਾਂ ਨੂੰ ਹੱਲਾਸ਼ੇਰੀ ਮਿਲੀ ਅਤੇ ਇਸੇ ਹੱਲਾਸ਼ੇਰੀ ਦੀ ਬਦੌਲਤ ਉਹ ਗਾਇਕੀ ਦੇ ਖੇਤਰ 'ਚ ਅੱਗੇ ਵੱਧਦੇ ਗਏ ਅਤੇ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ ।

ਉਹ ਆਪਣੇ ਗੀਤਾਂ 'ਚ ਹਮੇਸ਼ਾ ਹੀ ਨਵੇਂ ਰਾਈਟਰਾਂ ਦੇ ਗੀਤਾਂ ਨੂੰ ਸ਼ਾਮਿਲ ਕਰਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਕਦੇ ਉਨ੍ਹਾਂ ਨੂੰ ਵੀ ਕਿਸੇ ਨੇ ਮੌਕਾ ਦਿੱਤਾ ਸੀ ।ਇਹੀ ਸੋਚ ਕੇ ਉਹ ਨਵੇਂ ਗਾਇਕਾਂ ਨੂੰ ਮੌਕਾ ਦਿੰਦੇ ਹਨ ।ਗਾਇਕੀ ਦੇ ਖੇਤਰ ਘਰ ਵਾਲਿਆਂ ਦਾ ਪੂਰਾ ਸਹਿਯੋਗ ਮਿਲਦਾ ਹੈ ਕੰਠ ਕਲੇਰ ਨੂੰ । ਤਿੰਨ ਭਰਾਵਾਂ ਚੋਂ ਸਭ ਤੋਂ ਵੱਡੇ ਕੰਠ ਕਲੇਰ ਹਨ ਉਸ ਤੋਂ ਛੋਟੇ ਭਰਾ ਕਮਲ ਕਲੇਰ ਉਨ੍ਹਾਂ ਦੇ ਨਾਲ ਸੰਗੀਤ ਦਿੰਦੇ ਹਨ ।

ਇਸ ਦੇ ਨਾਲ ਇੱਕ ਹੋਰ ਭਰਾ ਵੀ ਹੈ ਜੋ ਕੰਮ ਕਾਰ ਵੇਖਦਾ ਹੈ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ । ਆਪਣੇ ਵਿਹਲੇ ਸਮੇਂ 'ਚ ਕੰਠ ਕਲੇਰ ਰਿਆਜ਼ ਕਰਨਾ ਪਸੰਦ ਕਰਦੇ ਹਨ ਕਿਉਂਕਿ ਰੁਝੇਵੇਂ ਕਾਰਨ ਉਹ ਆਪਣੇ ਰਿਆਜ਼ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਉਂਦੇ । ਇਸ ਦੇ ਨਾਲ ਵਿਹਲੇ ਸਮੇਂ 'ਚ ਉਹ ਆਪਣੇ ਪਰਿਵਾਰ ਨੂੰ ਸਮਾਂ ਦਿੰਦੇ ਹਨ ਅਤੇ ਦੋਸਤਾਂ ਨਾਲ ਫੁੱਟਬਾਲ ਖੇਡਣ ਜਾਂ ਫਿਰ ਕੋਈ ਫ਼ਿਲਮ ਵੇਖਣਾ ਪਸੰਦ ਕਰਦੇ ਹਨ ।

ਪਰ ਇੱਕ ਹੋਰ ਰੋਚਕ ਗੱਲ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਇਹ ਹੈ ਕਿ ਕੰਠ ਕਲੇਰ ਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ।ਪਰ ਉਨ੍ਹਾਂ ਨੇ ਆਪਣੇ ਗੀਤ 'ਇੱਕ ਮੇਰਾ ਦਿਲ' 'ਚ ਪਹਿਲੀ ਵਾਰ ਮੋਟਰਸਾਈਕਲ ਚਲਾਇਆ ਸੀ । ਇਹ ਗੀਤ ਵੀ ਸੁਪਰਹਿੱਟ ਗੀਤ ਸਾਬਿਤ ਹੋਇਆ ਸੀ ।

ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਦੱਸਦੇ ਹਨ ਕਿ ਕਈ ਦੋਸਤਾਂ ਨੇ ਤਾਂ ਇਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਸ ਨੂੰ ਇਸ ਫੀਲਡ 'ਚ ਕੁਝ ਨਹੀਂ ਮਿਲਣਾ ਇਸ ਨੇ ਕਿਸੇ ਦਿਨ ਪਾਗਲ ਹੋ ਜਾਣਾ ਹੈ । ਪਰ ਕੰਠ ਕਲੇਰ ਨੇ ਆਪਣੇ ਸੰਘਰਸ਼ ਦੀ ਬਦੌਲਤ ਪੰਜਾਬੀ ਇੰਡਸਟਰੀ 'ਚ ਨਾਂ ਸਿਰਫ਼ ਆਪਣੀ ਖ਼ਾਸ ਜਗ੍ਹਾ ਬਣਾਈ ਬਲਕਿ ਕਈ ਹਿੱਟ ਗੀਤ ਵੀ ਦਿੱਤੇ ਹਨ ।

 

Related Post