ਇਹ ਹਨ ਜੱਗੀ ਸਿੰਘ ਲੁਧਿਆਣਾ ਦੇ ਨਿੱਕੇ ਜਿਹੇ ਪਿੰਡ ਚੋਂ ਉੱਠੇ ਇਸ ਅਦਾਕਾਰ ਨੇ ਫ਼ਿਲਮਾਂ 'ਚ ਨੈਗੇਟਿਵ ਰੋਲ ਕਰਕੇ ਬਣਾਈ ਜਗ੍ਹਾ

By  Shaminder February 11th 2020 01:51 PM

ਜੱਗੀ ਸਿੰਘ ਜੋ ਕਿ ਲੁਧਿਆਣਾ ਦੇ ਜਗਰਾਓਂ ਸਥਿਤ ਇੱਕ ਨਿੱਕੇ ਜਿਹੇ ਪਿੰਡ ਚੋਂ ਉੱਠੇ ਹਨ । ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ਜਿਸ 'ਚ 'ਮੰਜੇ ਬਿਸਤਰੇ', 'ਫਰਾਰ', 'ਹੀਰੋ ਨਾਮ ਯਾਦ ਰੱਖੀਂ','ਮਿਰਜ਼ਾ' ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਸੱਤ ਸਾਲ ਦੀ ਉਮਰ 'ਚ ਉਹ ਆਪਣੇ ਮਾਪਿਆਂ ਨਾਲ ਯੂ ਕੇ ਚਲੇ ਗਏ ਸਨ । ਪੀਟੀਸੀ ਦੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਕਈ ਗੱਲਾਂ ਸਾਂਝੀਆਂ ਕੀਤੀਆਂ ।

ਹੋਰ ਵੇਖੋ:ਜੱਗੀ ਡੀ ਨੇ ਆਪਣੀ ਮਾਂ ਤੇ ਧੀ ਦੇ ਬਰਥਡੇਅ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਪਾਈ ਭਾਵੁਕ ਪੋਸਟ

ਯੂ ਕੇ 'ਚ ਹੀ ਉਨ੍ਹਾਂ ਨੇ ਆਪਣੀ ਮੁੱਢਲੀ ਅਤੇ ਉਚੇਰੀ ਸਿੱਖਿਆ ਹਾਸਿਲ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ ਸਿਆਟਲ ਸਥਿਤ ਇੱਕ ਅਕੈਡਮੀ 'ਚ ਥਿਏਟਰ ਵੀ ਕੀਤਾ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਗਿੱਪੀ ਗਰੇਵਾਲ ਅਤੇ ਬਲਜੀਤ ਸਿੰਘ ਦਿਓ ਨੇ ਆਪਣੀਆਂ ਫ਼ਿਲਮਾਂ 'ਚ ਕੰਮ ਦਿੱਤਾ ।

https://www.instagram.com/p/B6W4z_Vh9bI/

ਉਹ ਜ਼ਿਆਦਾਤਰ ਨੈਗੇਟਿਵ ਰੋਲ 'ਚ ਨਜ਼ਰ ਆਏ ਹਨ ।ਫਰਾਰ ਫ਼ਿਲਮ 'ਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।ਉਨ੍ਹਾਂ ਦੀ ਲੰਮੀ ਦਾਹੜੀ ਵਾਲੀ ਲੁੱਕ ਬਲਜੀਤ ਸਿੰਘ ਦਿਓ ਅਤੇ ਗਿੱਪੀ ਗਰੇਵਾਲ ਹੋਰਾਂ ਨੇ ਹੀ ਦਿੱਤੀ ਸੀ ।

https://www.instagram.com/p/B3TMdgUBAkA/

ਉਨ੍ਹਾਂ ਨੂੰ ਘੁੰਮਣ ਫਿਰਨ ਅਤੇ ਟ੍ਰੈਵਲਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਅਤੇ ਪੀਟੀਸੀ ਪੰਜਾਬੀ ਨੁੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਦੱਸਿਆ ਕਿ ਉਹ ਕਦੇ ਵੀ ਕਿਸੇ ਦੀ ਝੂਠੀ ਤਾਰੀਫ ਨਹੀਂ ਕਰਦੇ ਜੋ ਕੰਮ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਉਸ ਦੀ ਤਾਰੀਫ਼ ਕਰਦੇ ਨੇ ਅਤੇ ਜੋ ਨਹੀਂ ਚੰਗਾ ਲੱਗਦਾ ਉਸ ਬਾਰੇ ਆਪਣੀ ਸਪੱਸ਼ਟ ਰਾਏ ਦਿੰਦੇ ਹਨ ।

https://www.instagram.com/p/BvDfBGlnNyo/

 

Related Post