ਪੰਜਾਬ ਦੇ ਨਵਾਂਸ਼ਹਿਰ ਦੇ ਰਹਿਣ ਵਾਲੇ ਅਮਰੀਸ਼ ਪੁਰੀ ਦੇ ਜਨਮ ਦਿਨ ‘ਤੇ ਜਾਣੋਂ ਕਿਵੇਂ ਹੋਈ ਸੀ ਫ਼ਿਲਮਾਂ ‘ਚ ਐਂਟਰੀ

By  Shaminder June 22nd 2020 10:51 AM

ਫ਼ਿਲਮੀ ਪਰਦੇ ‘ਤੇ ਆਪਣੀ ਅਦਾਕਾਰੀ ਦੇ ਨਾਲ ਧੱਕ ਪਾਉਣ ਵਾਲੇ ਅਮਰੀਸ਼ ਪੁਰੀ ਦਾ ਅੱਜ ਜਨਮ ਦਿਨ ਹੈ । ਉਹ ਅੱਜ ਭਾਵੇਂ ਇਸ ਦੁਨੀਆ ‘ਤੇ ਨਹੀਂ ਹਨ। ਪਰ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਬਦੌਲਤ ਅਮਿੱਟ ਛਾਪ ਛੱਡੀ ਹੈ । ਆਪਣੀ ਅਦਾਕਾਰੀ ਦੀ ਬਦੌਲਤ ਉਹ ਦਰਸ਼ਕਾਂ ਦੇ ਦਿਲਾਂ ‘ਚ ਵੱਸੇ ਹੋਏ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ ।

ਪੰਜਾਬ ਦੇ ਨਵਾਂ ਸ਼ਹਿਰ ਵਿੱਚ ਜਨਮੇ ਅਮਰੀਸ਼ ਪੁਰੀ ਜਦੋਂ 22 ਸਾਲਾਂ ਦੇ ਸਨ ਤਾਂ ਉਹਨਾਂ ਨੇ ਕਿਸੇ ਫ਼ਿਲਮ ਦੇ ਹੀਰੋ ਲਈ ਆਡੀਸ਼ਨ ਦਿੱਤਾ ਸੀ । ਇਹ ਕਿੱਸਾ 1954 ਦਾ ਹੈ ਜਦੋਂ ਉਹਨਾਂ ਨੂੰ ਪ੍ਰੋਡਿਊਸਰ ਨੇ ਇਹ ਕਹਿ ਕੇ ਘਰ ਭੇਜ ਦਿੱਤਾ ਸੀ ਕਿ ਉਹਨਾਂ ਦਾ ਚਿਹਰਾ ਬਹੁਤ ਹੀ ਪਥਰੀਲਾ ਹੈ । ਇਸ ਤੋਂ ਬਾਅਦ ਉਹਨਾਂ ਨੇ ਰੰਗ ਮੰਚ ਵੱਲ ਰੁਖ ਕੀਤਾ ਸੀ । ਸ਼ੁਰੂ ਦੇ ਦਿਨਾਂ ਵਿੱਚ ਉਹ ਬੀਮਾ ਕੰਪਨੀ ਵਿੱਚ ਕੰਮ ਕਰਦੇ ਸਨ ।

ਪਰ ਉਹ ਛੇਤੀ ਹੀ ਮਹਾਨ ਥਿਏਟਰ ਆਰਟਿਸਟ ਸੱਤਿਆਦੇਵ ਦੂਬੇ ਦੇ ਸਹਾਇਕ ਬਣ ਗਏ । ਨਾਟਕ ਖੇਡ ਦੇ ਹੋਏ ਉਹਨਾਂ ਦੀ ਪਹਿਚਾਣ ਬਣਨ ਲੱਗ ਗਈ ਸੀ । ਇਸ ਤੋਂ ਬਾਅਦ ਉਹਨਾਂ ਨੂੰ ਫ਼ਿਲਮਾਂ ਦੀ ਆਫ਼ਰ ਵੀ ਆਉਣ ਲੱਗੀ, ਤੇ ਅਮਰੀਸ਼ ਪੂਰੀ ਨੇ 21 ਸਾਲ ਪੁਰਾਣੀ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ । ਜਦੋਂ ਅਮਰੀਸ਼ ਪੁਰੀ ਨੇ ਅਸਤੀਫਾ ਦਿੱਤਾ ਉਦੋਂ ਉਹ ਏ ਕਲਾਸ ਅਫ਼ਸਰ ਬਣ ਚੁੱਕੇ ਸਨ ।

ਡਾਇਰੈਕਟਰ ਸੁਖਦੇਵ ਨੇ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਤਾਂ ਉਹਨਾਂ ਨੇ ਅਮਰੀਸ਼ ਨੂੰ ਆਪਣੀ ਫ਼ਿਲਮ ਰੇਸ਼ਮਾ ਤੇ ਸ਼ੇਰਾ ਲਈ ਆਫ਼ਰ ਦਿੱਤੀ । 70 ਦੇ ਦਹਾਕੇ ਵਿੱਚ ਉਹਨਾਂ ਨੇ ਕਈ ਆਰਟ ਫ਼ਿਲਮਾਂ ਕੀਤੀਆਂ । ਉਹਨਾਂ ਦੀ ਪਹਿਚਾਣ ਚੰਗੇ ਅਦਾਕਾਰ ਦੇ ਰੂਪ ਵਿੱਚ ਹੋਣ ਲੱਗੀ ਸੀ ਪਰ ਕਮਰਸ਼ੀਅਲ ਸਿਨੇਮਾ ਵਿੱਚ ਉਹਨਾਂ ਦੀ ਪਹਿਚਾਣ 80 ਦੇ ਦਹਾਕੇ ਵਿੱਚ ਬਣੀ । ਸੁਭਾਸ਼ ਘਈ ਦੀ ਫ਼ਿਲਮ ਵਿਧਾਤਾ ਨਾਲ ਉਹ ਵਿਲੇਨ ਦੇ ਰੂਪ ਵਿੱਚ ਛਾ ਗਏ ।

Related Post