ਸਕੂਟਰ ’ਤੇ ਕੱਪੜੇ ਵੇਚਣ ਦਾ ਕੰਮ ਕਰਦੇ ਸਨ ਹੈਪੀ ਰਾਏਕੋਟੀ, ਪੁਰਾਣੇ ਦਿਨ ਯਾਦ ਕਰਕੇ ਹੋਏ ਭਾਵੁਕ ਕਿਹਾ ਇਸ ਤਰ੍ਹਾਂ ਦੇ ਵੀ ਦੇਖੇ ਦਿਨ

By  Rupinder Kaler March 4th 2020 04:53 PM

ਹੈਪੀ ਰਾਏਕੋਟੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਗੀਤਕਾਰ ਤੇ ਗਾਇਕ ਹੈ । ਜਿਸ ਦੇ ਲਿਖੇ ਗੀਤ ਹਰ ਗਾਇਕ ਗਾਉਂਦਾ ਹੈ ਤੇ ਜਿਸ ਦਾ ਗਾਇਆ ਹਰ ਗੀਤ ਹਿੱਟ ਹੁੰਦਾ ਹੈ । ਇਸ ਮੁਕਾਮ ਤੇ ਪਹੁੰਚਣ ਲਈ ਹੈਪੀ ਰਾਏਕੋਟੀ ਨੇ ਮਿਹਨਤ ਵੀ ਬਹੁਤ ਕੀਤੀ ਹੈ ਇੱਥੋਂ ਤੱਕ ਕਿ ਕੱਪੜਿਆਂ ਦੀਆਂ ਫੇਰੀਆਂ ਵੀ ਲਗਾਈਆਂ ਹਨ । ਇਸ ਸਭ ਦਾ ਖੁਲਾਸਾ ਹੈਪੀ ਰਾਏਕੋਟੀ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ ।

https://www.instagram.com/p/B8558heJIEh/

ਹੈਪੀ ਰਾਏਕੋਟੀ ਨੇ ਇੱਕ ਵੈਬਸਾਈਟ ਨੂੰ ਇੰਟਰਵਿਊ ਦਿੰਦੇ ਹੋਏ ਦੱਸਿਆ ਕਿ ‘ਗੀਤਕਾਰੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਹ ਲੁਧਿਆਣਾ ਤੋਂ ਸਸਤੇ ਕੱਪੜੇ ਲਿਆ ਕੇ ਦੁਕਾਨਾਂ ਤੇ ਸਪਲਾਈ ਕਰਦੇ ਸਨ । ਇਹ ਉਹ ਦਿਨ ਸਨ ਜਦੋਂ ਉਹ ਪੰਜ ਰੁਪਏ ਬਚਾਉਣ ਲਈ ਕਈ ਪਾਪੜ ਵੇਲਦੇ ਸਨ ।ਉਹਨਾਂ ਨੇ ਦੱਸਿਆ ਕਿ ਜਦੋਂ ਉਹ ਕੱਪੜੇ ਲੈਣ ਲਈ ਘਰੋਂ ਲੁਧਿਆਣਾ ਜਾਂਦੇ ਸਨ ਤਾਂ ਉਹ ਆਪਣਾ ਸਕੂਟਰ ਸਟੈਂਡ ਤੇ ਨਹੀਂ ਖੜਾ ਕਰਦੇ ਸਨ ਬਲਕਿ ਉਸ ਨੂੰ ਹਸਪਤਾਲ ਵਿੱਚ ਖੜਾ ਕਰਦੇ ਤਾਂ ਜੋ ਪੰਜ ਰੁਪਏ ਸਟੈਂਡ ਵਾਲੇ ਬਚ ਜਾਣ’ ।

https://www.instagram.com/p/B7z5mllJ6-d/

ਇੱਥੇ ਹੀ ਬਸ ਨਹੀਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਹੋਰ ਵੀ ਕਈ ਉਤਰਾਅ ਚੜ੍ਹਾਅ ਦੇਖੇ , ਇੱਕ ਅਜਿਹਾ ਵੀ ਸਮਾਂ ਆਇਆ ਜਦੋਂ ਉਹਨਾਂ ਦੇ ਮਕਾਨ ਦੀ ਛੱਤ ਡਿੱਗ ਗਈ ਤੇ ਉਹਨਾਂ ਦੀ ਸਾਰੀ ਜਮਾਂ ਪੂੰਜੀ ਖਰਚ ਹੋ ਗਈ, ਤੇ ਉਹਨਾਂ ਨੂੰ ਕੱਪੜੇ ਦਾ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਲਈ ਆਪਣੀ ਮਾਂ ਦੀ ਵੰਗ ਤੱਕ ਵੇਚਣੀ ਪਈ ।

ਹੈਪੀ ਰਾਏਕੋਟੀ ਨੇ ਦੱਸਿਆ ਕਿ ਪਰ ਉਹਨਾਂ ਨੇ ਮਿਹਨਤ ਕਰਨੀ ਨਹੀਂ ਛੱਡੀ ਤੇ ਇਹ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਪ੍ਰਮਾਤਾਮਾ ਨੇ ਉਹਨਾਂ ਦਾ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂਅ ਬਣਾਇਆ ਹੈ ।

Related Post