ਅੱਜ ਹੈ ਮਾਸਟਰ ਸਲੀਮ ਦਾ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ 8 ਸਾਲ ਦੀ ਉਮਰ ‘ਚ ਦੂਰਦਰਸ਼ਨ ‘ਤੇ ਇਹ ਗੀਤ ਗਾ ਕੇ ਖੱਟੀ ਸੀ ਵਾਹਵਾਹੀ

By  Shaminder July 13th 2020 11:00 AM

ਮਾਸਟਰ ਸਲੀਮ ਅਜਿਹੇ ਫਨਕਾਰ ਹਨ ਜਿਨ੍ਹਾਂ ਨੇ ਬਚਪਨ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਪੂਰਨ ਸ਼ਾਹ ਕੋਟੀ ਤੋਂ ਹੀ ਹਾਸਲ ਕੀਤੀ । ਮਾਸਟਰ ਸਲੀਮ ਨਾਲ ਜਿਨਾਂ ਦੀ ਦਿਲਚਸਪੀ ਬਚਪਨ ਤੋਂ ਹੀ ਗਾਇਕੀ ਵਿੱਚ ਸੀ । ਸਲੀਮ  ਨੇ ਬਚਪਨ ‘ਚ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ । ਅੱਠ ਸਾਲ ਦੀ ਉਮਰ ਵਿੱਚ ਉਨਾਂ ਨੇ ਬਠਿੰਡਾ ਦੂਰਦਰਸ਼ਨ ਸਟੇਸ਼ਨ ‘ਤੇ ਚਰਖੇ ਦੀ ਘੂਕ ਗੀਤ ਗਾ ਕੇ ਧੁੰਮਾਂ ਪਾ ਦਿੱਤੀਆਂ ਸਨ ।

https://www.instagram.com/p/CCkbpZ_DAuy/

ਇਸ ਗੀਤ ਤੋਂ ਬਾਅਦ ਹੀ ਉਨਾਂ ਨੂੰ ਨਾਮ ਮਿਲਿਆ ਮਾਸਟਰ ਸਲੀਮ । ਇਸ ਤੋਂ ਬਾਅਦ ਉਨਾਂ ਨੇ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ‘ਝਿਲਮਿਲ ਤਾਰੇ’ ਵਿੱਚ ਵੀ ਪਰਫਾਰਮ ਕਰਨਾ ਸ਼ੁਰੂ ਕੀਤਾ । ਉਨਾਂ ਦੀ ਚਰਖੇ ਦੀ ਘੂਕ ਜਦੋਂ ਰਿਲੀਜ ਹੋਈ ਤਾਂ ਉਨਾਂ ਦੀ ਉਮਰ ਮਹਿਜ਼ ਦਸ ਸਾਲ ਸੀ ।

https://www.instagram.com/p/CCe2VCeBnPB/

ਇਸ ਤੋਂ ਬਾਅਦ ਉਨਾਂ ਨੇ ਕਈ ਲਾਈਵ ਸ਼ੋਅ ਕੀਤੇ ਅਤੇ ਕਈ ਧਾਰਮਿਕ ਐਲਬਮ ਵੀ ਕੱਢੀਆਂ । ਉਨਾਂ ਦਾ ਗੀਤ ‘ਢੋਲ ਜਗੀਰੋ ਦਾ’ ਹਿੱਟ ਰਿਹਾ ਜਿਸਨੇ ਉਨਾਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ ।ਉਨਾਂ ਨੇ ਸੰਨ ੨੦੦੦ ਵਿੱਚ ਨਵੇਂ ਸਾਲ ਦੇ ਮੌਕੇ ਤੇ ਦੂਰਦਰਸ਼ਨ ‘ਤੇ ਸੂਫੀ ਗੀਤ ‘ਅੱਜ ਹੋਣਾ ਦੀਦਾਰ ਮਾਹੀ ਦਾ’ ਗਾਇਆ ਇਸ ਤੋਂ ਬਾਅਦ ੨੦੦੪ ‘ਚ ਉਨਾਂ ਨੇ ਮਾਤਾ ਦੀਆਂ ਕਈ ਭੇਂਟਾਂ ਵੀ ਗਾਈਆਂ।

https://www.instagram.com/p/CB8jIdihO5B/

ਮਾਸਟਰ ਸਲੀਮ ਨੂੰ ਬਾਲੀਵੁੱਡ ਵਿੱਚ ਗਾਉਣ ਦਾ ਮੌਕਾ ਉਸ ਸਮੇਂ ਮਿਲਿਆ ਜਦੋਂ ੨੦੦੭ ਵਿੱਚ ਆਈ ‘ਹੇ ਬੇਬੀ’ ਫਿਲਮ ਵਿੱਚ ਉਨਾਂ ਨੇ ਪਲੇ ਬੈਕ ਸਿੰਗਰ ਵਜੋਂ ਗਾਇਆ ।ਇਸ ਗਾਣੇ ਨਾਲ ਹੀ ਉਨਾਂ ਨੇ ਬਾਲੀਵੁੱਡ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ।

Related Post