ਹਰ ਤੀਜੇ ਗੀਤ ‘ਚ ਨਜ਼ਰ ਆਉਣ ਵਾਲੀ ਰਾਜ ਵਿਰਕ ਬਤੌਰ ਮਾਡਲ ਹੁਣ ਤੱਕ ਕਰ ਚੁੱਕੀ ਅਣਗਿਣਤ ਗੀਤਾਂ ‘ਚ ਕੰਮ, 12 ਸਾਲ ਦੀ ਉਮਰ ‘ਚ ਸ਼ੁਰੂ ਕਰ ਦਿੱਤਾ ਸੀ ਇੰਡਸਟਰੀ ‘ਚ ਕੰਮ ਕਰਨਾ

By  Shaminder April 9th 2020 12:33 PM -- Updated: April 9th 2020 12:34 PM

ਰਾਜ ਵਿਰਕ ਇੱਕ ਅਜਿਹੀ ਮਾਡਲ ਅਤੇ ਅਦਾਕਾਰਾ ਜਿਨ੍ਹਾਂ ਨੂੰ ਤੁਸੀਂ ਅਕਸਰ 90 ਦੇ ਦਹਾਕੇ ‘ਚ ਹਰ ਤੀਜੇ ਗੀਤ ‘ਚ ਵੇਖਿਆ ਹੋਣਾ ਹੈ । ਉਨ੍ਹਾਂ ਨੇ ਪੰਜਾਬੀ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਇਸ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਨਿੱਜੀ ਚੈਨਲ ‘ਤੇ ‘ਹੱਸਦੇ ਹਸਾਉਂਦੇ ਰਹੋ’ ਕਮੇਡੀ ਸੀਰੀਅਲ ‘ਚ ਵੀ ਕੰਮ ਕੀਤਾ।ਪੁਸ਼ਪਿੰਦਰ ਦੇ ਨਾਲ ਉਨ੍ਹਾਂ ਦੀ ਕੈਮਿਸਟਰੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ । ਉਨ੍ਹਾਂ ਨੇ ਹੱਸਦੇ ਹਸਾਉਂਦੇ ਰਹੋ ਪ੍ਰੋਗਰਾਮ ‘ਚ ਬਿੰਨੂ ਢਿੱਲੋਂ ਦੇ ਨਾਲ ਵੀ ਕੰਮ ਕੀਤਾ ।

ਰਾਜ ਵਿਰਕ 12-13 ਸਾਲ ਦੀ ਉਮਰ ‘ਚ ਹੀ ਉਹ ਟੀਵੀ ਇੰਡਸਟਰੀ ‘ਚ ਆ ਗਏ ਸਨ । ਜਿਸ ਕਾਰਨ ਉਹ ਆਪਣੀ ਪੜ੍ਹਾਈ ਨੁੰ ਸਮਾਂ ਨਹੀਂ ਦੇ ਸਕੇ । ਪਰ ਪੰਮੀ ਬਾਈ ਦੇ ਸਹਿਯੋਗ ਨਾਲ ਉਨ੍ਹਾਂ ਨੇ ਆਪਣੀ ਉਮਰ ਦੇ ਇਸ ਪੜਾਅ ‘ਚ ਪੀਜੀ ਫੋਕ ਡਾਂਸ ਐਂਡ ਮਿਊਜ਼ਿਕ ‘ਚ ਡਿਪਲੋਮਾ ਵੀ ਕੀਤਾ ਹੋਇਆ ਹੈ । ਰਾਜ ਵਿਰਕ ਦਾ ਕਹਿਣਾ ਹੈ ਕਿ ਆਪਣੇ ਅੰਦਰਲੇ ਕਲਾਕਾਰ ਨੂੰ ਕਦੇ ਵੀ ਮਰਨ ਨਹੀਂ ਦੇਣਗੇ ਅਤੇ ਸਾਰੀ ਉਮਰ ਕਲਾ ਨੂੰ ਸਮਰਪਿਤ ਰਹਿਣਗੇ ।

ਰਾਜ ਵਿਰਕ ਨੇ ਹਰ ਗਾਇਕ ਨਾਲ ਬਤੌਰ ਮਾਡਲ ਕੰਮ ਕੀਤਾ ਹੈ । ਉਨ੍ਹਾਂ ਨੇ ਗੀਤਾਂ ‘ਚ ਮਾਡਲਿੰਗ ਦੇ ਨਾਲ-ਨਾਲ ਚੈਨਲਾਂ ‘ਤੇ ਐਂਕਰਿੰਗ ਵੀ ਕੀਤੀ । ਜਿਸ ‘ਚ ਉੇਨ੍ਹਾਂ ਦਾ ਪ੍ਰੋਗਰਾਮ ਪਿੰਡ ਦੀ ਸਵੇਰ ਕਾਫੀ ਮਕਬੂਲ ਹੋਇਆ ਸੀ ।

ਉਨ੍ਹਾਂ ਨੇ ਖੁਦ ਨੂੰ ਇੰਡਸਟਰੀ ‘ਚ ਸਥਾਪਿਤ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਕਾਮਯਾਬੀ ਲਈ ਕਦੇ ਵੀ ਕਿਸੇ ਨੂੰ ਸ਼ਾਰਟ ਕੱਟ ਨਹੀਂ ਅਪਨਾਉਣਾ ਚਾਹੀਦਾ ।

ਮਿਸ ਪੂਜਾ ਅਤੇ ਛਿੰਦਾ ਸ਼ੌਂਕੀ ਦੇ ਮਸ਼ਹੂਰ ਗੀਤ ‘ਲੁਧਿਆਣੇ ਕਾਲਜ’, ਪ੍ਰੀਤ ਬਰਾੜ ਅਤੇ ਮਿਸ ਪੂਜਾ ਦੇ ਗੀਤ ‘ਪੈਟਰੋਲ -2’, ਵੀਰ ਦਵਿੰਦਰ ਅਤੇ ਸੁਦੇਸ਼ ਕੁਮਾਰੀ ਦਾ ਗੀਤ ‘ਵੈਰੀਆ’ ਅਤੇ ਸੁਰਜੀਤ ਭੁੱਲਰ ਦੇ ਨਾਲ ਵੀ ਕਈ ਗੀਤ ਉਨ੍ਹਾਂ ਨੇ ਕੀਤੇ ਹਨ । ਸੁਰਜੀਤ ਭੁੱਲਰ ਦੇ ਨਾਲ ‘ਭਾਬੀਏ’ ਉਨ੍ਹਾਂ ਨੂੰ ਖੁਦ ਵੀ ਬਹੁਤ ਪਸੰਦ ਹੈ ।

Related Post