ਜਪਜੀ ਖਹਿਰਾ ਦਾ ਪਤੀ ਵੀ ਹੈ ਉਨ੍ਹਾਂ ਵਾਂਗ ਵਧੀਆ ਅਦਾਕਾਰ, ਕਈ ਫ਼ਿਲਮਾਂ 'ਚ ਕਰ ਚੁੱਕੇ ਹਨ ਕੰਮ

By  Shaminder February 28th 2020 04:16 PM

ਜਪਜੀ ਖਹਿਰਾ ਜਿਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੌਰਾਨ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਫ਼ਿਲਮੀ ਕਰੀਅਰ ਦੇ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਾਂਗੇ । ਉਨ੍ਹਾਂ ਦੇ ਜਨਮ ਦੀ ਗੱਲ ਕਰੀਏ ਤਾਂ ਉਹ ਗੁਰਦਾਸਪੁਰ ਦੇ ਸਾਰਚੂੜ ਪਿੰਡ 'ਚ ਉਨ੍ਹਾਂ ਦਾ ਜਨਮ ਹੋਇਆ ਸੀ ।ਸੰਨ 1996 'ਚ ਉਨ੍ਹਾਂ ਦਾ ਪਰਿਵਾਰ ਵਿਦੇਸ਼ 'ਚ ਚਲਾ ਗਿਆ ਸੀ ਅਤੇ ਪਰਿਵਾਰ ਸਣੇ ਉਹ ਵਿਦੇਸ਼ ਜਾ ਵੱਸੇ ਸਨ  ।

ਹੋਰ ਵੇਖੋ:ਜੋਰਾ ਅਧਿਆਇ -2 ਦੀ ਅਦਾਕਾਰਾ ਜਪਜੀ ਖਹਿਰਾ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ

https://www.instagram.com/p/B8c7JllDBpp/

ਉਨ੍ਹਾਂ ਨੂੰ ਬਚਪਨ ਤੋਂ ਹੀ ਡਾਂਸ ਦਾ ਬੇਹੱਦ ਸ਼ੌਂਕ ਸੀ ।ਵਿਦੇਸ਼ 'ਚ ਵੀ ਉਹ ਸੱਭਿਆਚਾਰਕ ਪ੍ਰੋਗਰਾਮਾਂ 'ਚ ਭਾਗ ਲੈਂਦੇ ਹੁੰਦੇ ਸਨ । ਪੰਜਾਬ ਅਤੇ ਪੰਜਾਬੀ ਭਾਸ਼ਾ ਨਾਲ ਉਨ੍ਹਾਂ ਦਾ ਮੋਹ ਕਿਸੇ ਤੋਂ ਵੀ ਛਿਪਿਆ ਹੋਇਆ ਨਹੀਂ ਹੈ ।ਵਿਦੇਸ਼ 'ਚ ਰਹਿੰਦੇ ਹੋਏ ਉਹ ਅਕਸਰ ਉੱਥੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਵੀ ਸਿਖਾਇਆ ਕਰਦੇ ਸਨ । ਜਿਸ ਲਈ ਉਨ੍ਹਾਂ ਨੂੰ ਕਈ ਮਾਣ ਸਨਮਾਨ ਵੀ ਮਿਲੇ ।  ਉਨ੍ਹਾਂ ਨੇ ਕਈ ਬਿਊਟੀ ਕਾਂਟੈਸਟ ਵੀ ਜਿੱਤੇ ।

https://www.facebook.com/photo.php?fbid=771948669586375&set=a.104312436350005&type=3&theater

ਸੰਨ 2006  'ਚ ਉਨ੍ਹਾਂ ਨੇ ਮਿਸ ਵਰਲਡ ਪੰਜਾਬਣ ਦਾ ਖਿਤਾਬ ਆਪਣੇ ਨਾਂਅ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ 'ਮਿੱਟੀ ਵਾਜਾਂ ਮਾਰਦੀ' ਫ਼ਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ ।

ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਇੱਕ ਤੋਂ ਇੱਕ ਕਈ ਹਿੱਟ ਫ਼ਿਲਮਾਂ  'ਚ ਕੰਮ ਕੀਤਾ ।ਫ਼ਿਲਹਾਲ ਉਹ ਆਪਣੇ ਅਗਲੇ ਪ੍ਰਾਜੈਕਟ 'ਜੋਰਾ ਦਾ ਸੈਕਿੰਡ ਚੈਪਟਰ 'ਚ ਰੁੱਝੇ ਹੋਏ ਹਨ । ਇਸ ਫ਼ਿਲਮ 'ਚ ਉਹ ਬਿਲਕੁਲ ਵੱਖਰੇ ਕਿਰਦਾਰ 'ਚ ਨਜ਼ਰ ਆਉਣਗੇ ।ਪਿਛਲੇ ਦਿਨੀਂ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਨਿਊ ਕਮਰ ਨੂੰ ਲੈ ਕੇ ਖੁਲਾਸਾ ਕਰਦਿਆਂ ਕਿਹਾ ਸੀ ਕਿ ਕਈ ਡਾਇਰੈਕਟਰ ਪ੍ਰੋਡਿਊਸਰ ਕੁੜੀਆਂ ਨਾਲ ਧੱਕਾ ਕਰਦੇ ਨੇ ਅਤੇ ਅਜਿਹੇ 'ਚ ਕੁੜੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ।

https://www.instagram.com/p/B8QoeH7DzYd/

ਇਸ ਦੇ ਨਾਲ ਹੀ ਉਨ੍ਹਾਂ ਨੇ ਕੁੜੀਆਂ ਨੂੰ ਇਹ ਨਸੀਹਤ ਵੀ ਦਿੱਤੀ ਕਿ ਜੇ ਕੁੜੀਆਂ ਨਾਲ ਧੱਕਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ।ਜਪਜੀ ਖਹਿਰਾ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਆਹ ਜੱਸ ਪ੍ਰੇਮ ਢਿੱਲੋਂ ਨਾਲ ਹੋ ਚੁੱਕਿਆ ਹੈ । ਉਹ ਬੱਬੂ ਮਾਨ ਦੀ ਫ਼ਿਲਮ 'ਦੇਸੀ ਰੋਮਿਓ' 'ਚ  ਕੰਮ ਕਰ ਚੁੱਕੇ ਹਨ ।ਇਸ ਦੇ ਨਾਲ ਹੀ ਗਿੱਪੀ ਗਰੇਵਾਲ ਦੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' 'ਚ ਵੀ ਉੇਨ੍ਹਾਂ ਨੇ ਕੰਮ ਕੀਤਾ ਹੈ।

 

Related Post