ਅਦਾਕਾਰਾ ਮੈਂਡੀ ਤੱਖਰ ਆਪਣੀ ਰੀਅਲ ਲਾਈਫ ‘ਚ ਵੀ ਹਨ ਬੇਹੱਦ ਬੋਲਡ, ਸਕੂਲ ਟਾਈਮ ‘ਚ ਮੁੰਡਿਆਂ ਦੀ ਟੀਮ ‘ਚ ਸ਼ਾਮਿਲ ਹੋ ਕੇ ਕਰਦੇ ਰਹੇ ਹਨ ਇਹ ਕੰਮ

By  Shaminder April 8th 2020 02:08 PM

ਮੈਂਡੀ ਤੱਖਰ ਜਿਨ੍ਹਾਂ ਨੇ ਆਪਣੀ ਅਦਾਰ 1ਮਈ 1987 ਨੂੰ ਯੂ ਕੇ ‘ਚ ਹੋਇਆ ਸੀ । ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦਾ ਨਾਂਅ ਮਨਦੀਪੋ ਕੌਰ ਤੱਖਰ ਰੱਖਿਆ ਸੀ ।ਪਰ ਪਾਲੀਵੁੱਡ ‘ਚ ਉਨ੍ਹਾਂ ਨੂੰ ਮੈਂਡੀ ਤੱਖਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।ਉਨ੍ਹਾਂ ਦੇ ਜੱਦੀ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਫਗਵਾੜਾ ਦੇ ਨਜ਼ਦੀਕ ਪਿੰਡ ਮੱਲੇਆਣਾ ‘ਚ ਉਨ੍ਹਾਂ ਦੇ ਪਰਿਵਾਰ ਦਾ ਜੱਦੀ ਘਰ ਮੌਜੂਦ ਹੈ ।

https://www.instagram.com/p/B-mX89bDnGE/

ਪਰ ਮੈਂਡੀ ਦਾ ਪੂਰਾ ਪਰਿਵਾਰ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਇੰਗਲੈਂਡ ਜਾ ਕੇ ਵੱਸ ਗਿਆ ਸੀ । ਮੈਂਡੀ ਤੱਖਰ ਦੀ ਇੱਕ ਭੈਣ ਵੀ ਹਨ ਜਿਸ ਦਾ ਨਾਂਅ ਕੈਮੀ ਤੱਖਰ ਹੈ । ਉਨ੍ਹਾਂ ਦਾ ਵਿਆਹ ਹਾਲੇ ਨਹੀਂ ਹੋਇਆ ਉਨ੍ਹਾਂ ਨੇ ਥਿਏਟਰ ਕੀਤਾ ਹੋਇਆ ਹੈ ਅਤੇ ਉਹ ਆਪਣੀ ਜ਼ਿੰਦਗੀ ‘ਚ ਕਾਫੀ ਬੋਲਡ ਹਨ ਅਤੇ ਮੁੰਡਿਆਂ ਤੋਂ ਆਪਣੇ ਆਪ ਨੂੰ ਕਿਸੇ ਵੀ ਪੱਖੋਂ ਘੱਟ ਨਹੀਂ ਸਨ ਸਮਝਦੇ । ਇਹੀ ਕਾਰਨ ਸੀ ਕਿ ਆਪਣੀ ਪੜ੍ਹਾਈ ਦੌਰਾਨ ਉਹ ਖੇਡਾਂ ‘ਚ ਵੀ ਪ੍ਰਪੱਕ ਸਨ ।

https://www.instagram.com/p/B8MEXKkgcun/

ਉਹ ਆਪਣੇ ਸਕੂਲ ‘ਚ ਮਹਿਜ਼ ਇਕਲੌਤੀ ਕੁੜੀ ਸੀ ਜੋ ਮੁੰਡਿਆਂ ਦੀ ਟੀਮ ਦੇ ਨਾਲ ਰਗਬੀ ਫੁੱਟਬਾਲ ਖੇਡਦੇ ਸਨ । ਉਨ੍ਹਾਂ ਨੇ ਮਾਰਸ਼ਲ ਆਰਟ ਦੀ ਵੀ ਟਰੇਨਿੰਗ ਲਈ ਹੋਈ ਹੈ । ਜਿੰਨੇ ਖੂਬਸੂਰਤ ਉਹ ਹਨ ਓਨੀ ਹੀ ਵਧੀਆ ਉਨ੍ਹਾਂ ਦੀ ਸ਼ਖਸੀਅਤ ਵੀ ਹੈ । ਸਮਾਜ ਸੇਵਾ ਦਾ ਕੋਈ ਕੰਮ ਹੋਵੇ ਤਾਂ ਉਹ ਕਦੇ ਵੀ ਇਸ ਤੋਂ ਪਿੱਛੇ ਨਹੀਂ ਹਟਦੇ ।

https://www.instagram.com/p/B3I7d_GATVd/

ਮੈਂਡੀ 2009 ਤੋਂ ਅਮਰੀਕਾ ਤੋਂ ਇੰਡੀਆ ਆ ਗਏ ਸਨ ਅਤੇ ਇਸੇ ਦੌਰਾਨ ਬੱਬੂ ਮਾਨ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ ‘ਏਕਮ ਸੰਨ ਆਫ ਸੌਇਲ’ ‘ਚ ਕੰਮ ਕਰਨ ਦਾ ਮੌਕਾ ਮਿਲਿਆ ।‘ਇਸ਼ਕ ਗਰਾਰੀ’, ‘ਲੁਕਣਮੀਚੀ’, ‘ਮਿਰਜ਼ਾ ਦਾ ਅਨਟੋਲਡ ਸਟੋਰੀ’ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ । ਉਹ ਬਾਲੀਵੁੱਡ ਦੀ ਫ਼ਿਲਮ ਬੰਬੂ ‘ਚ ਵੀ ਕੰਮ ਕਰ ਚੁੁੱਕੇ ਹਨ । ਮੈਂਡੀ ਤੱਖਰ ਦੇ ਕੰਮ ਦੇ ਸ਼ੌਂਕ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਘੋੜ ਸਵਾਰੀ ਦਾ ਸ਼ੌਂਕ ਹੈ ।

Related Post