ਸਾਵਨ ਰੂਪੋਵਾਲੀ ਨੇ ਆਪਣੀ ਪੜ੍ਹਾਈ ਦੌਰਾਨ ਹੀ ਇਸ ਫ਼ਿਲਮ ‘ਚ ਕੀਤਾ ਸੀ ਕੰਮ, ਕਈ ਅਵਾਰਡ ਮਿਲਣ ਦੇ ਬਾਵਜੂਦ ਪਿਤਾ ਨੇ ਨਹੀਂ ਕੀਤੀ ਕਦੇ ਵੀ ਤਾਰੀਫ਼

By  Shaminder June 19th 2020 12:39 PM

ਸਾਵਨ ਰੂਪੋਵਾਲੀ ਇੱਕ ਅਜਿਹੀ ਅਦਾਕਾਰਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਉਂਝ ਤਾਂ ਉਨ੍ਹਾਂ ਦਾ ਜਨਮ ਅੰਮ੍ਰਿਤਸਰ ‘ਚ ਹੋਇਆ ਸੀ, ਪਰ ਉਨ੍ਹਾਂ ਦਾ ਬਚਪਨ ਕਪੂਰਥਲਾ ‘ਚ ਬੀਤਿਆ । ਘਰ ‘ਚ ਸਾਵਨ ਰੂਪੋਵਾਲੀ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਹੋਰ ਭੈਣਾਂ ਵੀ ਹਨ ।ਉਨ੍ਹਾਂ ਨੇ ਆਪਣੀ ਪੜ੍ਹਾਈ ਕਪੂਰਥਲਾ ‘ਚ ਹੀ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਉਚੇਰੀ ਸਿੱਖਿਆ ਬੀਕਾਮ ਦੀ ਪੜ੍ਹਾਈ ਕੀਤੀ।

https://www.instagram.com/p/CBaK02EDi63/

ਸਾਵਨ ਨੂੰ ਐਕਟਿੰਗ ਅਤੇ ਥਿਏਟਰ ਦੀ ਗੁੜਤੀ ਆਪਣੇ ਘਰੋਂ ਹੀ ਮਿਲੀ । ਸਭ ਤੋਂ ਪਹਿਲਾਂ ਉਨ੍ਹਾਂ ਨੂੰ 2017 ‘ਚ ਐਮੀ ਵਿਰਕ ਦੀ ਫ਼ਿਲਮ ਸਾਬ ਬਹਾਦਰ ‘ਚ ਲਿਆ ਗਿਆ ਸੀ ।

https://www.instagram.com/p/B_0PUMyjILZ/

ਬਚਪਨ ਤੋਂ ਹੀ ਸਾਵਨ ਨੂੰ ਥੀਏਟਰ ਕਲਾਕਾਰ ਬਣਨ ਦਾ ਸ਼ੌਂਕ ਸੀ ਅਤੇ ਇਸ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ,ਕਿਉਂਕਿ ਉਨ੍ਹਾਂ ਦੇ ਪਿਤਾ ਖੁਦ ਵੀ ਇੱਕ ਥੀਏਟਰ ਕਲਾਕਾਰ ਸਨ । ਉਨ੍ਹਾਂ ਨੇ ਹਰਜੀਤਾ ਫ਼ਿਲਮ ‘ਚ ਵੀ ਐਮੀ ਵਿਰਕ ਦੇ ਨਾਲ ਲੀਡ ਰੋਲ ਕੀਤਾ ਸੀ ।ਹਰਜੀਤਾ ਫ਼ਿਲਮ ‘ਚ ਉਨ੍ਹਾਂ ਨੇ ਬੀਕਾਮ ਫਾਈਨਲ ਦੀ ਪੜ੍ਹਾਈ ਦੌਰਾਨ ਹੀ ਫ਼ਿਲਮ ‘ਚ ਕੰਮ ਕੀਤਾ ਸੀ ਅਤੇ ਇਸ ਤੋਂ ਇਲਾਵਾ 54 ਕਿਲੋ ਤੋਂ ਆਪਣਾ ਭਾਰ 49 ਕਿਲੋ ਕੀਤਾ ਸੀ ।

https://www.instagram.com/p/B7TZUNrBwgr/

ਇਸ ਫ਼ਿਲਮ ਲਈ ਸਾਵਨ ਰੂਪੋਵਾਲੀ ਨੇ ਨਾ ਸਿਰਫ਼ ਹਾਕੀ ਸਿੱਖੀ ਬਲਕਿ ਇੱਕ ਸਾਲ ਪੂਰੀ ਮਿਹਨਤ ਕੀਤੀ ।ਇਸ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਤਾਂ ਬਹੁਤ ਛੋਟਾ ਸੀ ਪਰ ਉਹ ਕਿਰਦਾਰ ਉਨ੍ਹਾਂ ਨੇ ਏਨਾਂ ਸ਼ਾਨਦਾਰ ਨਿਭਾਇਆ ਕਿ ਸਭ ਦੇ ਦਿਲ ‘ਤੇ ਡੂੰਘੀ ਛਾਪ ਛੱਡ ਗਿਆ ।ਪੀਟੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਕਈ ਅਵਾਰਡ ਉਨ੍ਹਾਂ ਨੇ ਐਕਟਿੰਗ ਦੇ ਖੇਤਰ ‘ਚ ਜਿੱਤੇ ਹਨ, ਪਰ ਉਨ੍ਹਾਂ ਦੇ ਪਿਤਾ ਨੇ ਅੱਜ ਤੱਕ ਕਦੇ ਵੀ ਉਨ੍ਹਾਂ ਦੀ ਤਾਰੀਫ਼ ਨਹੀਂ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਈ ਖੁਲਾਸੇ ਕੀਤੇ ।

https://www.instagram.com/p/B5nRv_Khj3C/

ਫ਼ਿਲਮ ‘ਹਰਜੀਤਾ’ ‘ਚ ਵੀ ਉਹ ਐਮੀ ਵਿਰਕ ਦੇ ਨਾਲ ਨਜ਼ਰ ਆਏ ਸਨ ਅਤੇ ਇਸ ਫ਼ਿਲਮ ਨੇ ਕਈ ਅਵਾਰਡ ਵੀ ਜਿੱਤੇ ਸੀ ।ਇਸ ਤੋਂ ਇਲਾਵਾ ਉਹ ਜੱਦੀ ਸਰਦਾਰ, ਉੱਨੀ ਇੱਕੀ, ਸਿਕੰਦਰ -2 ‘ਚ ਚੀ ਨਜ਼ਰ ਆਏ ਸੀ । ਸਾਵਨ ਰੂਪੋਵਾਲੀ ਜਿੰਨੇ ਖੂਬਸੂਰਤ ਹਨ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਹੈ ਉਨ੍ਹਾਂ ਦੀ ਅਦਾਕਾਰੀ ਹੈ ।

Related Post