ਰਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਦੀ ਲਵ ਸਟੋਰੀ ਵੀ ਹੈ ਪੂਰੀ ਤਰ੍ਹਾਂ ਫ਼ਿਲਮੀ, ਇਸ ਤਰ੍ਹਾਂ ਹੋਇਆ ਸੀ ਵਿਆਹ

By  Rupinder Kaler June 3rd 2020 01:45 PM

ਲਾਕਡਾਊਨ ਦੌਰਾਨ ਸੈਲੀਬ੍ਰੇਟੀਜ਼ ਆਪਣੇ ਘਰ ਵਾਲਿਆਂ ਦੇ ਨਾਲ ਸਮਾਂ ਬਿਤਾ ਰਹੇ ਨੇ । ਇਸੇ ਦੌਰਾਨ ਇਹ ਸੈਲੀਬ੍ਰੇਟੀਜ਼ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਵੀ ਸਾਂਝਾ ਕਰ ਰਹੇ ਨੇ । ਅੱਜ ਅਸੀਂ ਤੁਹਾਨੂੰ ਸੀਰੀਅਲ ਰਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਦੀ ਲਵ ਸਟੋਰੀ ਬਾਰੇ ਦੱਸਣ ਜਾ ਰਹੇ ਹਾਂ ।ਦੀਪਿਕਾ ਮੁਤਾਬਕ ਉਨ੍ਹਾਂ ਦੀ ਆਪਣੇ ਪਤੀ ਹੇਮੰਤ ਦੇ ਨਾਲ ਮੁਲਾਕਾਤ ਵੀ ਸ਼ੂਟਿੰਗ ਦੇ ਸੈੱਟ ‘ਤੇ ਹੋਈ ਸੀ ।

https://www.instagram.com/p/B_4JZ9aJejC/

ਉਨ੍ਹਾਂ ਨੇ ਆਪਣੀ ਲਵ ਸਟੋਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦਾ ਸਹੁਰਾ ਪਰਿਵਾਰ ਕਾਸਮੈਟਿਕ ਦਾ ਕੰਮ ਕਰਦਾ ਹੈ ।ਦੀਪਿਕਾ ਦੀ ਪਹਿਲੀ ਫ਼ਿਲਮ ਦਾ ਨਾਂਅ ‘ਸੁਣ ਮੇਰੀ ਲੈਲਾ’ ਸੀ ਅਤੇ ਇਸ ਫ਼ਿਲਮ ਦੇ ਇੱਕ ਸੀਨ ‘ਚ ਇੱਕ ਐਡ ਫ਼ਿਲਮ ਲਈ ਸ਼ੂਟ ਕਰਨਾ ਸੀ ਜੋ ਕਿ ਸ਼ਿੰਗਾਰ ਕਾਜਲ ਦਾ ਐਡ ਸੀ ।

https://www.instagram.com/p/B_o8Anip7v9/

ਜਦੋਂ ਅਸੀਂ ਇਸ ਐਡ ਫ਼ਿਲਮ ਨੂੰ ਸ਼ੂਟ ਕਰ ਰਹੇ ਸੀ ਤਾਂ ਇੱਥੇ ਹੀ ਹੇਮੰਤ ਸ਼ੂਟਿੰਗ ਵੇਖਣ ਲਈ ਆਏ ਸਨ । ਇਹ ਸਾਡੀ ਪਹਿਲੀ ਮੁਲਾਕਾਤ ਸੀ । ਇਸ ਤੋਂ ਬਾਅਦ ਅਸੀਂ ਆਪੋ ਆਪਣੀ ਜ਼ਿੰਦਗੀ ‘ਚ ਰੁੱਝ ਗਏ ਅਤੇ ਦੁਬਾਰਾ ਨਹੀਂ ਮਿਲੇ, ਪਰ ਅਸੀਂ ਇੱਕ ਦੂਜੇ ਦੇ ਬਾਰੇ ਸੋਚਦੇ ਜ਼ਰੂਰ ਸੀ ।

https://www.instagram.com/p/B_hBQJuDNjD/

ਅਸੀਂ ਸੈੱਟ ‘ਤੇ ਆਪਣੇ ਕਰੀਅਰ ਬਾਰੇ ਗੱਲਬਾਤ ਵੀ ਕੀਤੀ ਸੀ, ਪਰ ਇਹ ਉਹ ਸਮਾਂ ਸੀ ਜਦੋਂ ਹੇਮੰਤ ਪੜ੍ਹਾਈ ਦੇ ਨਾਲ ਹੀ ਆਪਣੇ ਪਿਤਾ ਦੇ ਨਾਲ ਉਨ੍ਹਾਂ ਦੇ ਦਫ਼ਤਰ ‘ਚ ਜਾਣਾ ਸ਼ੁਰੂ ਕਰ ਚੁੱਕੇ ਸਨ ।

https://www.instagram.com/p/B_UBg-pDzMO/

ਕੁਝ ਸਾਲਾਂ ਬਾਅਦ ਹੇਮੰਤ ਨੇ ਉਨ੍ਹਾਂ ਨੂੰ ਇੱਕ ਪਾਰਲਰ ‘ਚ ਵੇਖਿਆ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਦੀਪਿਕਾ ਨੂੰ ਆਪਣੇ ਦਿਲ ਦੀ ਗੱਲ ਦੱਸੀ ਸੀ ।ਜਿਸ ਤੋਂ ਬਾਅਦ ਦੋਵਾਂ ਨੇ ਜੀਵਨ ਸਾਥੀ ਬਣਨ ਦਾ ਫ਼ੈਸਲਾ ਲਿਆ।

Related Post