ਜਦੋਂ ਮਧੂਬਾਲਾ ਦੇ ਕਹਿਣ ‘ਤੇ ਸ਼ੰਮੀ ਕਪੂਰ ਨੇ ਇਹ ਕੰਮ ਕਰਨਾ ਕਰ ਦਿੱਤਾ ਸੀ ਸ਼ੁਰੂ, ਇਹ ਸੀ ਵਜ੍ਹਾ

By  Shaminder August 14th 2020 12:19 PM

ਸ਼ੰਮੀ ਕਪੂਰ ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਰਹੇ ਹਨ।ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।ਅੱਜ ਉਨ੍ਹਾਂ ਦੀ ਬਰਸੀ ਦੇ ਮੌਕੇ ‘ਤੇ ਅਸੀਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਜੂਨੀਅਰ ਆਰਟਿਸਟ ਦੇ ਤੌਰ ‘ਤੇ ਕੀਤੀ ਸੀ ।ਜਦੋਂ ਉਹ ਇੰਡਸਟਰੀ ‘ਚ ਆਏ ਸਨ ਤਾਂ ਬਹੁਤ ਹੀ ਪਤਲੇ ਸਨ ।

1948 ‘ਚ ਫ਼ਿਲਮੀ ਦੁਨੀਆ ‘ਚ ਕਦਮ ਰੱਖਣ ਵਾਲੇ ਸ਼ੰਮੀ ਕਪੂਰ ਦੀ ਸ਼ੁਰੂਆਤੀ ਸੈਲਰੀ 50 ਰੁਪਏ ਪ੍ਰਤੀ ਮਹੀਨਾ ਸੀ ।ਇਕ ਵਾਰ ਉਨ੍ਹਾਂ ਨੂੰ ਮਧੂ ਬਾਲਾ ਦੇ ਨਾਲ ਫ਼ਿਲਮ ‘ਬੁਆਏ ਫ੍ਰੈਂਡ’ ‘ਚ ਕੰਮ ਕਰਨ ਦਾ ਮੌਕਾ ਮਿਲਿਆ ।ਅਦਾਕਾਰ ਨੂੰ ਵੇਖ ਕੇ ਮਧੂ ਬਾਲਾ ਨੇ ਕਿਹਾ ਸੀ ਕਿ ਤੁਹਾਡੇ ਨਾਲ ਕੰਮ ਕਰਕੇ ਨਹੀਂ ਲੱਗਦਾ ਕਿ ਮੈਂ ਤੁਹਾਡੀ ਹੀਰੋਇਨ ਹਾਂ ।ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਪਣਾ ਵਜ਼ਨ ਵਧਾਉਣਾ ਚਾਹੀਦਾ ਹੈ।

ਇਸ ਬਾਰੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ‘ਮਧੂਬਾਲਾ ਦੀ ਆਖੀ ਗੱਲ ਮੇਰੇ ਲਈ ਬਹੁਤ ਮਾਇਨੇ ਰੱਖਦੀ ਸੀ, ਇਸ ਲਈ ਮੈਂ ਬੀਅਰ ਪੀਣੀ ਸ਼ੁਰੂ ਕਰ ਦਿੱਤੀ ।ਵਜ਼ਨ ਜਲਦੀ ਵਧਾਉਣ ਦਾ ਇਹ ਤਰੀਕਾ ਮੈਨੂੰ ਮਿਲਿਆ ਸੀ’।

ਇਸ ਤੋਂ ਬਾਅਦ ਸ਼ੰਮੀ ਕਪੂਰ ਦਾ ਵਜ਼ਨ ਵਧਣਾ ਸ਼ੁਰੂ ਹੋ ਗਿਆ ਸੀ । ਸ਼ੰਮੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਆਪਣੇ ਜ਼ਮਾਨੇ ‘ਚ ਦਿੱਤੀਆਂ ਹਨ । ਜਿਸ ‘ਚ ‘ਜੰਗਲੀ’, ‘ਤੁਮਸਾ ਨਹੀਂ ਦੇਖਾ’,’ਕਾਲਜ ਗਰਲ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

Related Post