ਅੱਜ ਹੈ ਗਾਇਕ ਅਤੇ ਅਦਾਕਾਰ ਐਮੀ ਵਿਰਕ ਦਾ ਜਨਮ, ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

By  Shaminder May 11th 2020 11:15 AM -- Updated: May 11th 2020 11:28 AM

ਸਟਾਇਲਿਸ਼ ਲੁਕ 'ਤੇ ਪੋਚਵੀਂ ਪੱਗ ।ਉੱਚਾ ਲੰਮਾ ਗੱਭਰੂ ਜਿਸਨੇ ਪਟਿਆਲੇ ਦੀ ਸ਼ਾਨ ਨੂੰ ਚਾਰ ਚੰਨ ਲਗਾਏ ਹਨ। ਜ਼ਮੀਨ ਨਾਲ ਜੁੜਿਆ ਹੋਇਆ ਤੇ ਮਿਹਨਤ 'ਤੇ ਵਿਸ਼ਵਾਸ਼ ਕਰਨ ਵਾਲਾ । ਜਿਸਨੇ ਪੰਜਾਬੀ ਮਿਉਜ਼ਿਕ ਇੰਡਸਟਰੀ 'ਚ ਨਵੇਂ ਅੰਦਾਜ਼ ਦਾ ਅਗਾਜ਼ ਕੀਤਾ 'ਤੇ ਅੱਜ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ।ਜਿਸ ਸੋਹਣੇ 'ਤੇ ਸੁੱਨਖੇ ਗੱਭਰੂ ਬਾਰੇ ਮੈਂ ਅੱਜ ਤੁਹਾਨੂੰ ਦੱਸਣ ਜਾ ਰਹੀ ਹਾਂ ਉਹ ਅੱਜ ਪੰਜਾਬੀ ਗੱਭਰੂ 'ਤੇ  ਮੁਟਿਆਰਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਹਨ । ਪੰਜਾਬੀ ਮਿਉਜ਼ਿਕ ਇੰਡਸਟਰੀ ਉਹ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ ਅਸੀਂ ਗੱਲ ਕਰ ਰਹੇ ਹਾਂ ਸੋਹਣੀ ਸੂਰਤ 'ਤੇ ਸੀਰਤ ਵਾਲੇ ਸੁੱਨਖੇ ਗੱਭਰੂ ਐਮੀ ਵਿਰਕ ਯਾਨੀ ਕਿ ਅਮਰਿੰਦਰਪਾਲ ਵਿਰਕ ਦੀ । ਅੱਜ ਗਾਇਕ ਅਤੇ ਅਦਾਕਾਰ ਐਮੀ ਵਿਰਕ ਦਾ ਜਨਮ ਦਿਨ ਹੈ ਅਤੇ ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ ਦੱਸਾਂਗੇ ।  ਐਮੀ ਵਿਰਕ ਦਾ ਜਨਮ ਪਟਿਆਲਾ ਦੇ ਨਾਭਾ ਦੇ ਪਿੰਡ ਕਿਸ਼ਨਪੁਰ 'ਚ 11 ਮਈ 1992 ਨੂੰ ਹੋਇਆ  ।

https://www.instagram.com/p/CABV-koD0jL/

ਉਨਾਂ ਨੇ ਆਪਣੀ ਪੜਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ  । ਇਸ ਤੋਂ ਬਾਅਦ ਉਨਾਂ ਨੇ ਮਿਊਜ਼ਿਕ 'ਚ ਆਪਣਾ ਕੈਰੀਅਰ ਬਨਾਉਣ ਦਾ ਫੈਸਲਾ ਲਿਆ। ਐਮੀ ਵਿਰਕ ਜਿੰਨੇ ਖੂਬਸੂਰਤ ਹਨ ਉਸ ਤੋਂ ਵੀ ਜਿਆਦਾ ਖੂਬਸੂਰਤ ਅਵਾਜ਼ ਦੇ ਉਹ ਮਾਲਕ ਹਨ । ਉਨਾਂ ਦੀ ਸੋਹਣੀ ਪੋਚਵੀਂ ਪੱਗ ਜੋ ਹਰ ਕਿਸੇ ਦੇ ਦਿਲ ਨੂੰ ਟੁੰਬਦੀ ਹੈ ।ਆਪਣੇ ਛੋਟੇ ਜਿਹੇ ਕੈਰੀਅਰ 'ਚ ਜਿਸ ਤਰਾਂ ਉਨਾਂ ਨੇ ਕਾਮਯਾਬੀਆਂ ਦੀਆਂ ਬੁਲੰਦੀਆਂ ਨੂੰ ਸਰ ਕੀਤਾ ਹੈ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।

https://www.instagram.com/p/B_4onOAjUdl/

ਸਿੱਖ ਜੱਟ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਐਮੀ ਵਿਰਕ ਲੋਕ ਗਾਇਕ ਵਜੋਂ ਜਾਣੇ ਜਾਂਦੇ ਹਨ । ਉਨਾਂ ਨੇ 2013 'ਚ ਪੰਜਾਬੀ ਮਿਉਜ਼ਿਕ ਇੰਡਸਟਰੀ 'ਚ ਕਦਮ

ਰੱਖਿਆ । ਉਨਾਂ ਦੇ ਪਹਿਲੇ ਗੀਤ ਨੇ ਹੀ ਪੰਜਾਬੀ ਮਿਉਜ਼ਿਕ ਇੰਡਸਟਰੀ 'ਚ ਧੁੰਮਾ ਪਾ ਦਿੱਤੀਆਂ ।ਉਨਾਂ ਦੀ ਐਲਬਮ 'ਬੁਲੇਟ' ਦਾ ਗੀਤ 'ਆਪਾਂ ਛਮਕ ਛੱਲੋ ਹੀ ਛੱਡ ਤੀ' ਲੋਕਾਂ 'ਚ ਬਹੁਤ ਪਸੰਦ ਕੀਤਾ ਗਿਆ ।

https://www.instagram.com/p/B_Ff88vjBkD/

ਇਸ ਤੋਂ ਬਾਅਦ ਉਨਾਂ ਦਾ ਗੀਤ 'ਜੇ ਤੂੰ ਮੈਨੂੰ ਕਹੇਂ ਯਾਰਾਂ ਮੈਨੂੰ ਦਿਲੋਂ ਕੱਢ ਦੇ ਅਸੀਂ ਨਹੀਂਓ ਕੱਢ ਸਕਦੇ' ਉਨਾਂ ਦੇ ਸਰੋਤਿਆਂ ਵਲੋਂ ਬਹੁਤ ਪਸੰਦ ਕੀਤਾ ਗਿਆ । ਪਰ ਸਭ ਤੋਂ ਜਿਆਦਾ ਸਰੋਤਿਆਂ 'ਚ ਜਿਹੜਾ ਗੀਤ ਮਕਬੂਲ ਹੋਇਆ  ਉਨਾਂ ਦਾ ਗੀਤ 'ਜਿੰਦਾਬਾਦ ਰਹਿਣ ਬਿਲੋ ਯਾਰੀਆਂ ਜਿਨਾਂ ਕਰਕੇ ਜਿਉਂਦਾ ਜੱਟ ਨੀ' ਇਹ ਗੀਤ ਏਨਾ ਮਸ਼ਹੂਰ ਹੋਇਆ ਕਿ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ ਗਿਆ ।

https://www.instagram.com/p/B_ufTNajXiI/

ਐਮੀ ਵਿਰਕ ਨੇ ਜਿੱਥੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਨੂੰ ਟੁੰਬਿਆਂ ਉੱਥੇ ਉਨਾਂ ਨੂੰ ਅਵਾਜ਼ ਦੇ ਨਾਲ ਨਾਲ ਅਦਾਕਾਰੀ 'ਚ ਵੀ ਆਪਣੇ ਜਲਵੇ ਦਿਖਾਉਣ ਦਾ ਮੌਕਾ ਮਿਲਿਆ ।ਉਨਾਂ ਨੂੰ ਫਿਲਮ ਅੰਗਰੇਜ਼ 'ਚ ਆਪਣੀ ਅਦਾਕਾਰੀ ਵਿਖਾਉਣ ਦਾ ਮੌਕਾ ਮਿਲਿਆ 'ਤੇ ਇਸ ਫਿਲਮ 'ਚ ਉਨਾਂ ਦੀ ਅਦਾਕਾਰੀ ਨੂੰ ਵੀ ਬਹੁਤ ਸਰਾਹਿਆ ਗਿਆ । ਇਹੀ ਵਜਾ ਹੈ ਕਿ ਉਨਾਂ ਨੂੰ ਇੱਕ ਵਾਰ ਫਿਰ ਫਿਲਮ ਬੰਬੂਕਾਟ 'ਚ ਆਪਣੀ ਅਦਾਕਾਰੀ ਵਿਖਾਉਣ ਦਾ ਮੌਕਾ ਮਿਲਿਆ।

https://www.instagram.com/p/B-l1IXrjxE_/

ਐਮੀ ਵਿਰਕ ਨੇ ਆਪਣੇ ਕੈਰੀਅਰ 'ਚ ਪੰਜਾਬੀ ਮਿਉਜ਼ਿਕ 'ਤੇ ਫਿਲਮ ਇੰਡਸਟਰੀ 'ਚ ਵੱਡਾ ਯੋਗਦਾਨ ਦਿੱਤਾ ਹੈ । ਪੰਜਾਬੀ ਮਿਉਜ਼ਿਕ 'ਤੇ ਫਿਲਮ ਇੰਡਸਟਰੀ ਨੂੰ ਦਿੱਤੇ ਇਸ ਯੋਗਦਾਨ ਦੀ ਬਦੌਲਤ ਹੀ ਉਨਾਂ ਨੂੰ ਕਈ ਅਵਾਰਡਾਂ ਨਾਲ ਨਵਾਜਿਆ ਗਿਆ ਹੈ । 2013 'ਚ ਆਈ ਉਨਾਂ ਦੀ ਪਹਿਲੀ ਐਲਬਮ 'ਜੱਟਇਜ਼ਮ' ਜਿੱਥੇ ਸੁਪਰਹਿੱਟ ਰਹੀ ਉਥੇ ਇਸ ਐਲਬਮ ਲਈ ਉਨਾਂ ਨੂੰ ਸਾਲ ਦੀ ਸਭ ਤੋਂ ਵਧੀਆ ਐਲਬਮ ਹੋਣ ਦਾ ਐਵਾਰਡ ਹਾਸਿਲ ਹੋਇਆ । ਇਸ ਤੋਂ ਇਲਾਵਾ ਹੋਰ ਕਈ ਸਨਮਾਨ ਵੀ ਉਨਾਂ ਨੂੰ ਮਿਲੇ ।

Related Post