ਅੱਜ ਹੈ ਗਾਇਕ ਗੈਰੀ ਸੰਧੂ ਦਾ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

By  Shaminder April 4th 2020 12:09 PM

ਗੈਰੀ ਸੰਧੂ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ ਅਤੇ ਉਹ ਹੁਣ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ । ਉਨ੍ਹਾਂ ਨੇ ਅਮਰਿੰਦਰ ਗਿੱਲ ਦੀ ਫ਼ਿਲਮ ‘ਚ ਵੀ ਕੰਮ ਕੀਤਾ ਹੈ । ਗੈਰੀ ਸੰਧੂ ਦਾ ਅੱਜ ਜਨਮ ਦਿਨ ਹੈ ਤੇ ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਗੈਰੀ ਸੰਧੂ ਦੀ ਮਾਤਾ ਦਾ ਦਿਹਾਂਤ ਬੀਤੇ ਸਾਲ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਵੀ ਇਸ ਦੁਨੀਆ ਤੋਂ ਚੱਲ ਵੱਸੇ ਸਨ। ਜਨਮ ਰੁੜਕਾ ਕਲਾਂ ‘ਚ ਹੋਇਆ ਸੀ ।

https://www.instagram.com/p/B9es6iohhG6/

ਗੈਰੀ ਨੂੰ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਦਾ ਸ਼ੌਂਕ ਸੀ । ਗੈਰੀ ਸੰਧੂ ਦਾ ਇੱਕ ਭਰਾ ਵੀ ਹੈ ਜਿਸ ਦਾ ਨਾਂ ਮੰਗਾ ਸੰਧੂ ਹੈ ਉਹ ਯੂਕੇ ਵਿੱਚ ਬਿਲਡਰ ਹੈ । ਸਾਲ 2002 ਵਿੱਚ ਗੈਰੀ ਜਦੋਂ 17 ਸਾਲ ਦੇ ਸਨ ਉਦੋਂ ਤੋਂ ਹੀ ਉਹ ਆਪਣੇ ਭਰਾ ਕੋਲ ਯੂਕੇ ਚਲਾ ਗਿਆ ਸੀ । ਇੱਥੇ ਮੁਢਲੇ ਦਿਨਾਂ ਵਿੱਚ ਗੈਰੀ ਨੇ ਆਪਣੇ ਭਰਾ ਨਾਲ ਬਿਲਡਿੰਗ ਵਰਕਸ ਦੇ ਕੰਮ ਵਿੱਚ ਹੀ ਹੱਥ ਵਟਾਇਆ ।

https://www.instagram.com/p/B6fhpmqAy5i/

ਯੂ ਕੇ ਪਹੁੰਚ  ਕੇ ਜਿੱਥੇ ਗੈਰੀ ਨੇ ਆਪਣੇ ਭਰਾ ਨਾਲ ਕੰਮ ਵਿੱਚ ਹੱਥ ਵਟਾਇਆ ਉੱਥੇ ਆਪਣੇ ਗਾਇਕੀ ਦੇ ਸ਼ੌਂਕ ਨੂੰ ਵੀ ਬਰਕਰਾਰ ਰੱਖਿਆ । ਯੂ ਕੇ ਵਿੱਚ ਜੱਸਾ ਸੰਧੂ ਨਾਂ ਦੇ ਇੱਕ ਪ੍ਰਮੋਟਰ ਨੇ ਜਦੋਂ ਗੈਰੀ ਦੀ ਅਵਾਜ਼ ਸੁਣੀ ਤਾਂ ਉਹ ਉਸ ਦਾ ਕਾਇਲ ਹੋ ਗਿਆ । ਜੱਸਾ ਸੰਧੂ ਯੂ ਕੇ ਵਿੱਚ ਗੈਰੀ ਸੰਧੂ ਦੇ ਸ਼ੋਅ ਕਰਵਾਉਣ ਲੱਗਾ । ਇਸ ਤਰ੍ਹਾਂ ਗੈਰੀ ਦਾ ਮਿਊਜ਼ਿਕ ਕਰੀਅਰ ਸ਼ੁਰੂ ਹੋ ਗਿਆ ।

https://www.instagram.com/p/B4D8I2IAQfD/

ਗੈਰੀ ਦੇ ਗਾਣੇ ਯੂ ਕੇ ਵਿੱਚ ਕਾਫੀ ਸੁਣੇ ਜਾਂਦੇ ਸਨ । ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਐਲਬਮ ਕੱਢੀ । ਇਸ ਐਲਬਮ ਦੇ ਆਉਂਦੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੈਰੀ ਦੀ ਪਹਿਚਾਣ ਬਣ ਗਈ । ਗੈਰੀ ਸੰਧੂ 20 ਤੋਂ ਵੱਧ ਐਲਬਮ ਕਰ ਚੁੱਕਾ ਹੈ । ਇਸ ਤੋਂ ਇਲਾਵਾ ਉਹਨਾਂ ਦੇ ਕਈ ਸਿੰਗਲ ਟਰੈਕ ਵੀ ਆ ਚੁੱਕੇ ਹਨ ।ਜੇਕਰ ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਹਂੈਗ ਗਾਣਾ ਆਉਂਦਾ ਹੈ । ਇਸੇ ਤਰ੍ਹਾਂ ਬੰਦਾ ਬਣ ਜਾ, ਈਗੋ, ਇੱਕ ਗੱਲ, ਮਂੈ ਨਹੀਂ ਪੀਂਦਾ, ਕਿੰਨਾ ਤੈਨੂੰ ਕਰਦਾ ਹਾਂ ਪਿਆਰ ਵਰਗੇ ਹੋਰ ਬਹੁਤ ਸਾਰੇ ਗਾਣੇ ਹਨ ਜਿਹੜੇ ਸੁਪਰ ਹਿੱਟ ਹਨ । ਇਸ ਤੋਂ ਇਲਾਵਾ ਗੈਰੀ ਸੰਧੂ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਕਿਸਮਤ ਅਜਮਾਈ ਹੈ ।

https://www.instagram.com/p/B3W3HzlANeE/

ਉਹਨਾਂ ਦੀ ਪਹਿਲੀ ਫ਼ਿਲਮ ਜੈਜ਼ੀ ਬੀ ਨਾਲ ਰੋਮੀਓ ਰਾਂਝਾ ਆਈ ਸੀ । ਗੈਰੀ ਗਾਇਕੀ ਤੋਂ ਇਲਾਵਾ ਬਿਜਨੇਸ ਵੀ ਕਰਦੇ ਹਨ । ਉਹਨਾਂ ਦੇ ਕਈ ਸ਼ਹਿਰਾਂ ਵਿੱਚ ਕੱਪੜੇ ਦੇ ਸ਼ੋਅਰੂਮ ਹਨ । ਗੈਰੀ ਸੰਧੂ ਨੂੰ ਫੁੱਟਬਾਲ ਖੇਡਣ ਦਾ ਬਹੁਤ ਸ਼ੌਂਕ ਹੈ ਇਸੇ ਲਈ ਉਹ ਆਪਣੇ ਪਿੰਡ ਵਿੱਚ ਬਣੀ ਫੁੱਟਬਾਲ ਅਕੈਡਮੀ ਨੂੰ ਹਮੇਸ਼ਾ ਪ੍ਰਮੋਟ ਕਰਦੇ ਹਨ ।

Related Post