ਹਿੰਮਤ ਸੰਧੂ ਨੇ ਗਾਇਕੀ ਲਈ ਅੱਧ ਵਿਚਾਲੇ ਛੱਡ ਦਿੱਤੀ ਸੀ ਪੜ੍ਹਾਈ, ਆਪਣੀ ਇਸ ਕਮਜ਼ੋਰੀ ਨਾਲ ਜੂਝਦਾ ਰਿਹਾ ਗਾਇਕ, ਜਾਣੋ ਕਿਵੇਂ ਆਇਆ ਬਦਲਾਅ

By  Shaminder May 25th 2020 02:17 PM

ਹਿੰਮਤ ਸੰਧੂ ਇੱਕ ਅਜਿਹਾ ਕਲਾਕਾਰ ਜਿਸ ਨੇ ਲੰਮਾ ਸਮਾਂ ਸੰਘਰਸ਼ ਕੀਤਾ ਅਤੇ ਆਪਣੇ ਇਸ ਸੰਘਰਸ਼ ਦੀ ਬਦੌਲਤ ਉਹ ਅੱਜ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਿਆ ਹੈ । ਸਿਰ ‘ਤੇ ਗਾਇਕ ਬਣਨ ਦਾ ਜਨੂੰਨ ਏਨਾ ਸੀ ਕਿ ਉਸ ਨੇ ਆਪਣੀ ਪੜ੍ਹਾਈ ਵੀ ਮਿਊਜ਼ਿਕ ਲਈ ਛੱਡ ਦਿੱਤੀ ਸੀ । ਅੱਜ ਅਸੀਂ ਤੁਹਾਨੂੰ ਅਸੀਂ ਹਿੰਮਤ ਸੰਧੂ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ ਬਾਰੇ ਦੱਸਾਂਗੇ ।ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਨ੍ਹਾਂ ਤੋਂ ਖੁੱਲ੍ਹ ਕੇ ਗੱਲ ਨਹੀਂ ਸੀ ਕੀਤੀ ਜਾਂਦੀ । ਪਰ ਕਈ ਲੋਕਾਂ ਨੂੰ ਲੱਗਦਾ ਸੀ ਕਿ ਇਸ ਸ਼ਖਸ ‘ਚ ਐਟੀਟਿਊਡ ਹੈ ।

https://www.instagram.com/p/B_FTYamBolq/

ਬਹੁਤ ਰਿਜ਼ਰਵ ਰਹਿੰਦੇ ਸਨ, ਪਰ ਹੁਣ ਉਨ੍ਹਾਂ ਨੇ ਆਪਣੇ ਆਪ ਨੂੰ ਕਾਫੀ ਬਦਲ ਲਿਆ ਹੈ । ਇੰਡਸਟਰੀ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਅਪਡੇਟ ਰਹਿਣਾ ਵੀ ਸਿਖਾ ਦਿੱਤਾ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀਬਾੜੀ ‘ਚ ਵੀ ਉਨ੍ਹਾਂ ਦੀ ਬੇਹੱਦ ਦਿਲਚਸਪੀ ਹੈ । ਹਿੰਮਤ ਸੰਧੂ ਜਦੋਂ ਸੰਘਰਸ਼ ਕਰ ਰਹੇ ਸਨ ਤਾਂ ਉਸ ਸਮੇਂ ਠੱਗੀ ਦਾ ਵੀ ਸ਼ਿਕਾਰ ਹੋ ਗਏ ਸਨ ।

https://www.instagram.com/p/B-Row5ehQim/

ਪਰ ਉਹ ਠੱਗੀ ਮਾਰਨ ਵਾਲੇ ਲਈ ਕੁਝ ਵੀ ਮਾੜਾ ਨਹੀਂ ਬੋਲੇ ਉਨ੍ਹਾਂ ਨੇ ਕਿਹਾ ਕਿ ਸ਼ਾਇਦ ਮੇਰੇ ਨਾਲ ਇਸ ਤਰ੍ਹਾਂ ਨਾਂ ਹੁੰਦਾ ਤਾਂ ਮੈਂ ਅੱਜ ਇਸ ਲੇਵਲ ‘ਤੇ ਨਾਂ ਹੁੰਦਾ । ਹਿੰਮਤ ਸੰਧੂ ਨੇ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ ਅਤੇ ਗਿਆਰਵੀਂ ਜਮਾਤ ਤੱਕ ਹੀ ਉਨ੍ਹਾਂ ਨੇ ਸਿੱਖਿਆ ਹਾਸਲ ਕੀਤੀ ਹੈ ।

https://www.instagram.com/p/B9demWLBii-/

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਸਿਰਕੱਢ ਗਾਇਕ ਦਾ ਜਨਮ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਇੱਕ ਜੱਟ ਸਿੱਖ ਪਰਿਵਾਰ 'ਚ 1997 ਵਿੱਚ ਹੋਇਆ ।ਪਰ ਉਨ੍ਹਾਂ ਦੇ ਜੱਦੀ ਪਿੰਡ ਦੀ ਗੱਲ ਕਰੀਏ ਤਾਂ ਉਹ ਤਰਨਤਾਰਨ 'ਚ ਸਥਿਤ ਇੱਕ ਪਿੰਡ ਹੈ । ਨੱਚਣ ਗਾਉਣ ਅਤੇ ਕ੍ਰਿਕੇਟ ਖੇਡਣ ਦਾ ਸ਼ੌਂਕ ਹਿੰਮਤ ਸੰਧੂ ਨੂੰ ਬਚਪਨ ਤੋਂ ਹੀ ਸੀ ਅਤੇ ਇਹ ਸ਼ੌਂਕ ਹੁਣ ਉਨ੍ਹਾਂ ਦੇ ਪ੍ਰੋਫੈਸ਼ਨ 'ਚ ਤਬਦੀਲ ਹੋ ਚੁੱਕਿਆ ਹੈ ।ਉਨ੍ਹਾਂ ਦੇ ਪਿਤਾ ਇੱਕ ਕਿਸਾਨ ਹਨ ਅਤੇ ਕਿਸਾਨ ਪਰਿਵਾਰ ਵਿੱਚ ਜਨਮੇ ਹਿੰਮਤ ਸੰਧੂ ਤੋਂ ਇਲਾਵਾ ਉਨ੍ਹਾਂ ਦੀ ਇੱਕ ਭੈਣ ਵੀ ਹੈ ।

https://www.instagram.com/p/B78UOXtBj8v/

ਉਨ੍ਹਾਂ ਦੇ ਪਸੰਦੀਦਾ ਅਦਾਕਾਰ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਉਨ੍ਹਾਂ ਦੇ ਪਸੰਦੀਦਾ ਅਦਾਕਾਰ ਹਨ ਅਤੇ ਖਾਣੇ 'ਚ ਉਨ੍ਹਾਂ ਨੂੰ ਪੰਜਾਬੀ ਖਾਣਾ ਬਹੁਤ ਪਸੰਦ ਹੈ । ਜਿਸ 'ਚ ਉਹ ਸਰੋਂ੍ਦਾ ਸਾਗ ਅਤੇ ਮੱਕੀ ਦੀ ਰੋਟੀ ਅਤੇ ਇਸ ਤੋਂ ਇਲਾਵਾ ਕੜੀ ਚੌਲ ਉਨ੍ਹਾਂ ਦਾ ਮਨਪਸੰਦ ਖਾਣਾ ਹੈ । ਗਾਇਕਾਂ ਵਿੱਚੋਂ ਅਮਰ ਸਿੰਘ ਚਮਕੀਲਾ ਅਤੇ ਸੁਰਜੀਤ ਸਿੰਘ ਬਿੰਦਰਖੀਆ ਦੀ ਗਾਇਕੀ ਦੇ ਉਹ ਕਾਇਲ ਹਨ ।

https://www.instagram.com/p/B75F-doB51j/

ਹਿੰਮਤ ਸੰਧੂ ਨੇ ਗਾਇਕੀ 'ਚ ਆਪਣੀ ਕਿਸਮਤ ਅਜ਼ਮਾਉਣ ਲਈ ਕਰੜਾ ਸੰਘਰਸ਼ ਕੀਤਾ ਅਤੇ ਬਚਪਨ ਤੋਂ ਹੀ ਗਾਇਕੀ ਦੇ ਪਿੜ 'ਚ ਕੁੱਦ ਗਏ ਸਨ ਅਤੇ ਕਈ ਸੰਗੀਤਕ ਮੁਕਾਬਲਿਆਂ 'ਚ ਭਾਗ ਲਿਆ । ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਬਠਿੰਡਾ 'ਚ ਬਲਦੀਪ ਸਿੰਘ ਨਾਂਅ ਦੀ ਇੱਕ ਮਿਊਜ਼ਿਕ ਅਕੈਡਮੀ 'ਚ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ।ਹਿੰਮਤ ਸੰਧੂ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਵਾਇਸ ਆਫ਼ ਪੰਜਾਬ ਦੇ ਸੱਤਵੇਂ ਸੀਜ਼ਨ ਦਾ ਸੈਕਿੰਡ ਰਨਰ ਅੱਪ ਵੀ ਰਹੇ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਵਾਇਸ ਆਫ਼ ਪੰਜਾਬ ਸੀਜ਼ਨ ਦੋ ਦੇ ਲਈ ਵੀ ਆਡੀਸ਼ਨ ਦਿੱਤਾ ਸੀ ਪਰ ਬਦਕਿਸਮਤੀ ਨਾਲ ਉਹ ਇਸ 'ਚ ਚੁਣੇ ਨਹੀਂ ਸਨ ਗਏ ।

https://www.instagram.com/p/B7IWsXzBR2M/

ਹਿੰਮਤ ਸੰਧੂ ਨੇ ਕਈ ਹਿੱਟ ਗੀਤ ਗਾਏ ਅਤੇ ਇਨ੍ਹਾਂ ਗੀਤਾਂ ਨੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖ਼ਾਸ ਪਹਿਚਾਣ ਬਣਾ ਲਈ ਉਨ੍ਹਾਂ ਗੀਤਾਂ 'ਚ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਧੋਖਾ ਅਤੇ ਫ਼ੈਸਲੇ ਪਰ ਸਾਬ ਗੀਤ ਨੇ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪੱਕੇ ਪੈਰੀਂ ਖੜੇ ਕਰ ਦਿੱਤਾ ਸੀ ।

Related Post