ਲਵਲੀ ਨਿਰਮਾਣ ਨੇ ਪਹਿਲੀ ਕੈਸੇਟ ਕੱਢਣ ਲਈ ਇਸ ਤਰ੍ਹਾਂ ਇੱਕਠੇ ਕੀਤੇ ਸਨ ਪੈਸੇ,ਪੈਸੇ ਇੱਕਠੇ ਕਰਨ ਲਈ ਵਿਆਹਾਂ 'ਚ ਕਰਦੇ ਰਹੇ ਇਹ ਕੰਮ

By  Shaminder January 4th 2020 05:13 PM

ਲਵਲੀ ਨਿਰਮਾਣ ਇੱਕ ਅਜਿਹੇ ਗਾਇਕ ਜਿਨ੍ਹਾਂ ਨੇ ਲੰਮਾ ਅਰਸਾ ਪੰਜਾਬੀ ਇੰਡਸਟਰੀ 'ਤੇ ਰਾਜ ਕੀਤਾ । ਪਿਛਲੇ 35 ਸਾਲ ਤੋਂ ਉਹ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ । ਸਟੇਜਾਂ 'ਤੇ ਵੀ ਉਨ੍ਹਾਂ ਨੇ ਲੰਮਾ ਸਮਾਂ ਪਰਫਾਰਮ ਕੀਤਾ ਹੈ ਅਤੇ ਅੱਜ ਵੀ ਉਹ ਇੰਡਸਟਰੀ 'ਚ ਸਰਗਰਮ ਹਨ । ਕਾਨਪੁਰ 'ਚ ਉਨ੍ਹਾਂ ਦਾ ਜਨਮ ਹੋਇਆ ਸੀ,ਉੱਥੇ  ਉਨ੍ਹਾਂ ਦੇ ਪਿਤਾ ਜੀ ਕੰਮ ਕਰਦੇ ਹੁੰਦੇ ਸਨ ।

ਹੋਰ ਵੇਖੋ:ਅੱਖਾਂ ਨੂੰ ਨਮ ਕਰਦਾ ਪਰਵੀਨ ਭਾਰਟਾ ਦਾ ਧਾਰਮਿਕ ਗੀਤ ‘ਰੱਬ ਵੀ ਤੱਕ ਕੇ ਰੋ ਪਿਆ ਹੋਣਾ’ ਹੋਇਆ ਰਿਲੀਜ਼, ਦੇਖੋ ਵੀਡੀਓ

ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਧੂਰੀ ਆ ਗਿਆ ਸੀ । ਉਨ੍ਹਾਂ ਦੇ ਪਿਤਾ ਜੀ ਨੂੰ ਵੀ ਗਾਉਣ ਦਾ ਸ਼ੌਂਕ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਗਾਉਣ ਦੀ ਚੇਟਕ ਲੱਗੀ ।ਘਰ 'ਚ ਗਾਉਣ ਦਾ ਮਾਹੌਲ ਸੀ ਅਤੇ ਲਵਲੀ ਨਿਰਮਾਣ ਅਕਸਰ ਉਨ੍ਹਾਂ ਨੂੰ ਪਰਫਾਰਮ ਕਰਦੇ ਵੇਖਦੇ ਰਹਿੰਦੇ ਸਨ ।ਜਿਸ ਤੋਂ ਬਾਅਦ ਗਾਉਣ ਦਾ ਸ਼ੌਂਕ ਉਨ੍ਹਾਂ ਅੰਦਰ ਵੀ ਜਾਗਿਆ । 1987 'ਚ ਆਪਣੀ ਟੇਪ ਲਵਲੀ ਨਿਰਮਾਣ ਨੇ ਕੱਢੀ ਸੀ ।

ਉਨ੍ਹਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਿੱਖਿਆ ਅਤੇ ਸਿਹਰੇ ਤੋਂ ਕੀਤੀ ਸੀ ਅਤੇ ਇਸ ਤੋਂ ਹੀ ਉਨ੍ਹਾਂ ਨੇ ਕਾਫੀ ਪੈਸੇ ਵੀ ਜਮ੍ਹਾਂ ਕੀਤੇ ਅਤੇ ਇਨ੍ਹਾਂ ਪੈਸਿਆਂ ਨਾਲ ਹੀ ਵਰਿੰਦਰ ਬੱਚਨ ਦੇ ਨਾਲ ਰਲ ਕੇ ਪਹਿਲੀ ਟੇਪ ਕੱਢੀ ਸੀ ।ਉਨ੍ਹਾਂ ਦੀ ਪਹਿਲੀ ਟੇਪ ਦਾ ਨਾਂਅ ਸੀ 'ਹਾਣ ਦੀਏ ਮੁਟਿਆਰੇ'ਰਾਜਵੀਰ ਖੁੱਡੀਕਲਾਂ,ਤੇਜਾ ਮਾਨਾ ਵਾਲਾ ਗੀਤਕਾਰ ਸਨ ਜਿਨ੍ਹਾਂ ਨੇ ਉਨ੍ਹਾਂ ਦੇ ਲਈ ਗੀਤ ਲਿਖੇ ।

ਪਰ ਇਸ ਕੈਸੇਟ ਨੂੰ ਕੱਢਣ ਲਈ ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਜਦੋਂ ਪੈਸਿਆਂ ਦੀ ਘਾਟ ਹੋ ਗਈ ਸੀ ।ਲਵਲੀ ਨਿਰਮਾਣ ਨੇ ਸਿਕੰਦਰਾ ਫ਼ਿਲਮ 'ਚ ਪਰਫਾਰਮ ਕੀਤਾ ਸੀ ।ਪੰਜਾਬ 'ਚ ਕਾਲੇ ਦੌਰ ਦੌਰਾਨ ਉਹ ਮੁੰਬਈ 'ਚ ਚਲੇ ਗਏ ਸਨ ਅਤੇ ਹੋਟਲਾਂ 'ਚ ਗਾਉਣਾ ਸ਼ੁਰੂ ਕਰ ਦਿੱਤਾ ।

ਲਵਲੀ ਨਿਰਮਾਣ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਲੰਬੇ ਸਮੇਂ ਬਾਅਦ ਉਨ੍ਹਾਂ ਦਾ ਗੀਤ ਲਾਕੇਟ ਹਾਲ ਹੀ 'ਚ ਆਇਆ ਹੈ ।ਪਰਵੀਨ ਭਾਰਟਾ ਦੇ ਨਾਲ ਉਨ੍ਹਾਂ ਦੇ ਹਿੱਟ ਗੀਤ ਨੂੰ ਲਾਕੇਟ ਨੂੰ ਕੌਣ ਭੁਲਾ ਸਕਦਾ ਹੈ।'ਜ਼ਰੂਰ ਆਊਂਗੀ',ਦਿਨ ਤਾਂ ਪੁਰਾਣੇ ਯਾਦ ਆਏ ਹੋਣਗੇ,ਤੇਰੀ ਮਹਿੰਦੀ ਰੰਗੀ ਪੱਗ,ਹੁਸਨਾਂ ਦਾ ਫੁੱਲ,ਸਾਉਣ ਦਾ ਮਹੀਨਾ ਸਣੇ ਅਨੇਕਾਂ ਗੀਤ ਗਾਏ ਹਨ ਅਤੇ ਲਗਾਤਾਰ ਉਹ ਇੰਡਸਟਰੀ 'ਚ ਸਰਗਰਮ ਹਨ ।

 

Related Post