ਐਸੀ ਪਈ ਇਸ਼ਕੇ ਦੀ ਮਾਰ, ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆਂ ਸਣੇ ਕਈ ਹਿੱਟ ਗੀਤ ਦੇਣ ਵਾਲੀ ਰਾਣੀ ਰਣਦੀਪ ਨੂੰ ਕਿਉਂ ਲੱਗਣ ਲੱਗ ਪਿਆ ਸੀ ਕਿ ਹੁਣ ਉਹ ਕਦੇ ਵੀ ਗਾ ਨਹੀਂ ਸਕੇਗੀ, ਜਾਣੋ ਪੂਰੀ ਕਹਾਣੀ

By  Shaminder May 28th 2020 01:19 PM

ਪੰਜਾਬੀ ਇੰਡਸਟਰੀ ਦੀ ਉਹ ਗਾਇਕਾ ਜਿਸ ਨੇ ਆਪਣੀ ਆਵਾਜ਼ ‘ਤੇ ਅੰਦਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ।ਭਾਵੇਂ ਸੈਡ ਸੌਂਗ ਹੋਣ, ਪਾਰਟੀ ਜਾਂ ਫਿਰ ਧਾਰਮਿਕ ਹਰ ਤਰ੍ਹਾਂ ਦੇ ਗੀਤ ਗਾ ਕੇ ਇਸ ਗਾਇਕਾ ਨੇ ਆਪਣਾ ਲੋਹਾ ਮਨਵਾਇਆ ।ਪਰ ਅਚਾਨਕ ਇਹ ਗਾਇਕਾ ਏਨੇ ਹਿੱਟ ਗੀਤ ਦੇਣ ਦੇ ਬਾਵਜੂਦ ਇੰਡਸਟਰੀ ਚੋਂ ਇੱਕਦਮ ਗਾਇਬ ਜਿਹੀ ਹੋ ਗਈ ਸੀ ।

ਇਹ ਗਾਇਕਾ ਕਿਉਂ ਇੰਡਸਟਰੀ ਤੋਂ ਗਾਇਬ ਹੋ ਗਈ ਉਹ ਵੀ ਅਜਿਹੇ ਸਮੇਂ ਜਦੋਂ ਕਿ ਉਨ੍ਹਾਂ ਦਾ ਕਰੀਅਰ ਬੁਲੰਦੀਆਂ ਨੂੰ ਛੂਹ ਰਿਹਾ ਸੀ । ਅੱਜ ਅਸੀਂ ਤੁਹਾਨੂੰ ਇਸ ਗਾਇਕਾ ਬਾਰੇ ਦੱਸਣ ਜਾ ਰਹੇ ਹਾਂ । ਰਾਣੀ ਰਣਦੀਪ ਪਾਕਿਸਤਾਨੀ ਕਲਾਕਾਰਾਂ ਦੀ ਵੱਡੀ ਮੁਰੀਦ ਹੈ ਅਤੇ ਉਨ੍ਹਾਂ ਨੇ ਨੁਸਰਤ ਫਤਿਹ ਅਲੀ ਖ਼ਾਨ ਸਣੇ ਹੋਰ ਕਈ ਗਾਇਕਾਂ ਨੂੰ ਸੁਣਿਆ ਅਤੇ ਸੰਗੀਤ ਦੀਆਂ ਕਈ ਬਾਰੀਕੀਆਂ ਸਿੱਖੀਆਂ ।

2003 ‘ਚ ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ।ਉਨ੍ਹਾਂ ਦੇ ਕਈ ਹਿੱਟ ਗੀਤ ਆਏ, ਜਿਸ ‘ਚ ‘ਐਸੀ ਪਈ ਇਸ਼ਕੇ ਦੀ ਮਾਰ’, ‘ਦਿਲ ਕੱਚ ਦਾ ਏ’ ਸਣੇ ਕਈ ਸ਼ਾਮਿਲ ਸਨ ਜੋ ਸਰੋਤਿਆਂ ‘ਚ ਕਾਫੀ ਮਕਬੂਲ ਹੋਏ । ਜਿਸ ਤੋਂ ਬਾਅਦ ਰਾਣੀ ਰਣਦੀਪ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।ਪਰ ਜਦੋਂ ਉਨ੍ਹਾਂ ਦਾ ਕਰੀਅਰ ਬੁਲੰਦੀਆਂ ‘ਤੇ ਸੀ ਤਾਂ ਉਸ ਦੇ ਕੁਝ ਸਾਲ ਬਾਅਦ ਹੀ ਉਨ੍ਹਾਂ ਦਾ ਵਿਆਹ ਹੋ ਗਿਆ ।

ਜਿਸ ਤੋਂ ਬਾਅਦ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਨਾਲ ਉਨ੍ਹਾਂ ਨੂੰ ਜੂਝਣਾ ਪਿਆ ਹੈ । ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਇੱਕ ਧੀ ਅਤੇ ਇੱਕ ਪੁੱਤਰ।ਉਨ੍ਹਾਂ ਦੀ ਧੀ ਵੀ ਉਨ੍ਹਾਂ ਵਾਂਗ ਗਾਉਣ ਦਾ ਸ਼ੌਂਕ ਰੱਖਦੀ ਹੈ ਅਤੇ ਕਾਫੀ ਸੁਰੀਲੀ ਹੈ । ਕਾਫੀ ਲੰਮੇ ਗੈਪ ਤੋਂ ਬਾਅਦ ਉਹ ਇੰਡਸਟਰੀ ‘ਚ ਮੁੜ ਤੋਂ ਸਰਗਰਮ ਹੋ ਰਹੇ ਨੇ ਅਤੇ ਕਈ ਗੀਤ ਕੱਢ ਚੁੱਕੇ ਨੇ ਅਤੇ ਇੱਕ ਫ਼ਿਲਮ ‘ਢੋਲ ਰੱਤੀ’ ਲਈ ਵੀ ਉਹ ਗੀਤ ਗਾ ਚੁੱਕੇ ਹਨ ।

ਕਾਂਸੇ ‘ਚ ਦਿਲ ਰੱਖ ਦੇ, ਗਿੱਧਾ ਪਾਉਣ ਆਈ ਆਂ, ਪਾਣੀ ਦੀਆਂ ਛੱਲਾਂ ਹੋਣ , ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆਂ ਸਣੇ ਕਈ ਗੀਤ ਗਾਏ ਹਨ ।ਪਰ ਰਾਣੀ ਰਣਦੀਪ ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਹੁਣ ਉਹ ਕਦੇ ਵੀ ਨਹੀਂ ਗਾਉਣਗੇ ।ਕਿਉਂਕਿ ਉਨ੍ਹਾਂ ਨੂੰ ਅਜਿਹਾ ਲੱਗਣ ਲੱਗ ਪਿਆ ਸੀ ਕਿ ਉਹ ਦਿਮਾਗੀ ਤੌਰ ‘ਤੇ ਵੀ ਪ੍ਰੇਸ਼ਾਨ ਹੋ ਗਏ ਸਨ ।ਜਦੋਂ ਉਨ੍ਹਾਂ ਨੇ ਇੰਡਸਟਰੀ ‘ਚ ਕਦਮ ਰੱਖਿਆ ਸੀ ਤਾਂ ਉਸ ਵੇਲੇ ਉਨ੍ਹਾਂ ਦੀ ਉਮਰ ਬਹੁਤ ਘੱਟ ਸੀ ਅਤੇ ਏਨੇ ਘੱਟ ਸਮੇਂ ‘ਚ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰ ਲਿਆ ਸੀ । ਹੁਣ ਮੁੜ ਤੋਂ ਉਹ ਆਪਣੇ ਸਰੋਤਿਆਂ ਲਈ ਨਵੇਂ-ਨਵੇਂ ਗੀਤ ਲੈ ਕੇ ਆ ਰਹੇ ਹਨ ।

Related Post