ਪੰਜਾਬ ਆਉਂਦੇ ਹੀ ਇਸ ਸਥਾਨ 'ਤੇ ਜਾਣਾ ਪਸੰਦ ਕਰਦੇ ਹਨ ਸੁਖਸ਼ਿੰਦਰ ਸ਼ਿੰਦਾ,ਇਨ੍ਹਾਂ ਗਾਇਕਾਂ ਨਾਲ ਵਜਾਉਂਦੇ ਰਹੇ ਹਨ ਤਬਲਾ

By  Shaminder November 21st 2019 04:18 PM -- Updated: January 24th 2020 05:53 PM

ਸੁਖਸ਼ਿੰਦਰ ਸ਼ਿੰਦਾ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ ਦੱਸਾਂਗੇ ਜੋ ਕਿ ਉਨ੍ਹਾਂ ਨੇ ਪੀਟੀਸੀ ਪੰੰਜਾਬੀ ਦੇ ਇੱਕ ਸ਼ੋਅ ਦੌਰਾਨ ਦੱਸੀਆਂ । ਸੁਖਸ਼ਿੰਦਰ ਸ਼ਿੰਦਾ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਮਿਊਜੀਸ਼ੀਅਨ ਦੇ ਤੌਰ 'ਤੇ ਕੀਤੀ ਸੀ ਅਤੇ ਉਹ ਏ.ਐੱਸ.ਕੰਗ ਸਣੇ ਹੋਰ ਕਈ ਗਾਇਕਾਂ ਨਾਲ ਕਦੇ ਤਬਲਾ ਅਤੇ ਕਦੇ ਹਾਰਮੋਨੀਅਮ 'ਤੇ ਸੰਗਤ ਕਰਦੇ ਹੁੰਦੇ ਸਨ ।

ਹੋਰ ਵੇਖੋ:ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕਰਦਾ ਹੈ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ਧਾਰਮਿਕ ਗੀਤ

ਗਾਇਕੀ ਦੇ ਗੁਰ ਉਨ੍ਹਾਂ ਨੇ ਆਪਣੇ ਭਰਾ ਮੋਹਨ ਸਿੰਘ ਨਿਮਾਣਾ ਤੋਂ ਹਾਸਲ ਕੀਤੀ ਸੀ ਜੋ ਕਿ ਇਸ ਦੁਨੀਆ 'ਚ ਨਹੀਂ ਹਨ । ਉਨ੍ਹਾਂ ਨੇ ਕੀਰਤਨ ਸਿੱਖਿਆ ਸੀ ਅਤੇ ਗਾਇਕੀ ਦੀਆਂ ਬਾਰੀਕੀਆਂ ਸੁਖਸ਼ਿੰਦਰ ਸ਼ਿੰਦਾ ਨੇ ਉਨ੍ਹਾਂ ਤੋਂ ਹੀ ਸਿੱਖੀਆਂ ।

ਇਸ ਤੋਂ ਇਲਾਵਾ ਕੁਲਦੀਪ ਸਿੰਘ ਮਠਾਰੂ,ਲਾਲ ਸਿੰਘ ਭੱਟੀ ਜੋ ਕਿ ਢੋਲ ਵਜਾਉਣ 'ਚ ਗੋਲਡ ਮੈਡਲਿਸਟ ਹਨ ਉਨ੍ਹਾਂ ਤੋਂ ਵੀ ਗਾਇਕੀ ਅਤੇ ਸਾਜ਼ਾਂ ਦੀਆਂ ਬਾਰੀਕੀਆਂ ਸਿੱਖੀਆਂ । ਗੁਰਦਾਸ ਮਾਨ ਨਾਲ ਉਨ੍ਹਾਂ ਨੂੰ ਕੰਮ ਕਰਨਾ ਬੇਹੱਦ ਪਸੰਦ ਹੈ ਅਤੇ ਗੁਰਦਾਸ ਮਾਨ,ਅਬਰਾਰ ਉੱਲ ਹੱਕ ਨਾਲ ਉਨ੍ਹਾਂ ਨੇ ਕੋਲੇਬਰੇਸ਼ਨ ਵੀ ਕੀਤੀ ਸੀ ਜੋ ਕਿ ਸਰੋਤਿਆਂ ਨੂੰ ਬਹੁਤ ਹੀ ਪਸੰਦ ਆਈ ਸੀ ।

ਜੈਜ਼ੀ ਬੀ ਨਾਲ ਵੀ ਉਨ੍ਹਾਂ ਨੇ ਕਈ ਗੀਤ ਗਾਏ ।ਜੈਜ਼ੀ ਬੀ ਦੇ ਨਾਲ ਉਨ੍ਹਾਂ ਦੀ ਸਾਂਝ ਬਹੁਤ ਗੂੜ੍ਹੀ ਹੈ ਅਤੇ ਉਨ੍ਹਾਂ ਨਾਲ ਭਰਾਵਾਂ ਵਰਗਾ ਪਿਆਰ ਹੈ ।

ਸੁਖਸ਼ਿੰਦਰ ਸ਼ਿੰਦਾ ਇੰਗਲੈਂਡ ਰਹਿੰਦੇ ਹਨ ਪਰ ਉਨ੍ਹਾਂ ਦਾ ਜ਼ਿਆਦਾ ਸਮਾਂ ਭਾਰਤ 'ਚ ਹੀ ਗੁਜ਼ਰਦਾ ਹੈ,ਪਰ ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਇੱਛਾ ਸ੍ਰੀ ਹਰਿਮੰਦਰ ਸਾਹਿਬ 'ਚ ਜਾਣ ਦੀ ਹੁੰਦੀ ਹੈ । ਆਪਣੇ ਗੀਤ ਦੇ ਲੇਖਕਾਂ ਨੂੰ ਉਹ ਬਹੁਤ ਹੀ ਸਤਿਕਾਰ ਦਿੰਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਗੀਤ ਦਾ ਕੰਮ ਹੀ ਲੇਖਕ ਤੋਂ ਸ਼ੁਰੂ ਹੁੰਦਾ ਹੈ ।

 

Related Post