ਅੱਜ ਹੈ ਉਸ ਪ੍ਰਸਿੱਧ ਗਾਇਕ ਦਾ ਜਨਮ ਦਿਨ ਜਿਸਨੇ ਮਾਧੁਰੀ ਦੀਕਸ਼ਿਤ ਦੇ ਰਿਸ਼ਤੇ ਨੂੰ ਕੀਤਾ ਸੀ ਰਿਜੈਕਟ , ਕਈ ਪੰਜਾਬੀ ਫ਼ਿਲਮਾਂ ਲਈ ਸੁਪਰ ਹਿੱਟ ਗੀਤ ਗਾ ਚੁੱਕਿਆ ਹੈ ਗਾਇਕ

By  Shaminder August 7th 2020 12:20 PM -- Updated: August 10th 2020 12:12 PM

ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਮੁੱਦਤਾਂ ਤੋਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਆ ਰਹੇ ਸੁਰੇਸ਼ ਵਾਡੇਕਰ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਾਂਗੇ । ਸੁਰੇਸ਼ ਵਾਡੇਕਰ ਦਾ ਜਨਮ 7 ਅਗਸਤ 1955 ਨੂੰ ਮਹਾਰਾਸ਼ਟਰ ਦੇ ਕੋਹਲਾਪੁਰ ‘ਚ ਹੋਇਆ ਸੀ । ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ । ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਨਾਂਅ ਵੀ ਇਸ ਕਰਕੇ ਰੱਖਿਆ ਸੀ ਤਾਂ ਉਹ ਆਪਣੇ ਪੁੱਤਰ ਨੂੰ ਵੱਡਾ ਗਾਇਕ ਬਣਦਾ ਹੋਇਆ ਵੇਖ ਸਕਣ । ਸੁਰੇਸ਼ ਨੇ ਕੋਸ਼ਿਸ਼ ਜਾਰੀ ਰੱਖੀ ਅਤੇ ਆਖਿਰਕਾਰ ਉਹ ਆਪਣੇ ਪਿਤਾ ਦਾ ਸੁਫ਼ਨਾ ਪੂਰਾ ਕਰਨ ‘ਚ ਸਫਲ ਹੋਏ ।ਦੱਸ ਦਈਏ ਕਿ ਸੁਰੇਸ਼ ਦਾ ਵਿਆਹ ਮਾਧੁਰੀ ਨਾਲ ਹੋਣਾ ਸੀ ।

https://www.instagram.com/p/CCxgZPshFwa/

ਮਾਧੁਰੀ ਦੇ ਪਰਿਵਾਰ ਵਾਲਿਆਂ ਨੂੰ ਵੀ ਇਹ ਰਿਸ਼ਤਾ ਜਚ ਗਿਆ ਸੀ । ਜਦੋਂ ਰਿਸ਼ਤੇ ਦੀ ਗੱਲ ਕਰਨ ਲਈ ਮਾਧੁਰੀ ਦੇ ਮਾਪੇ ਸੁਰੇਸ਼ ਦੇ ਘਰ ਗਏ ਤਾਂ ਉਨ੍ਹਾਂ ਨੇ ਮਾਧੁਰੀ ਨੂੰ ਮਿਲਣ ਦੀ ਇੱਛਾ ਜਤਾਈ ।ਮਾਧੁਰੀ ਨੂੰ ਵੇਖਣ ਤੋਂ ਬਾਅਦ ਉਨ੍ਹਾਂ ਨੇ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਕਿ ਕੁੜੀ ਬਹੁਤ ਪਤਲੀ ਹੈ । ਸੁਰੇਸ਼ ਵਾਡੇਕਰ ਨੇ ਮਹਿਜ਼ 10 ਸਾਲ ਦੀ ਉਮਰ ‘ਚ ਹੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ । ਉਨ੍ਹਾਂ ਨੇ ਨਾਂ ਸਿਰਫ਼ ਹਿੰਦੀ ਬਲਕਿ ਮਰਾਠੀ, ਪੰਜਾਬੀ ਅਤੇ ਹੋਰਨਾਂ ਕਈ ਭਾਸ਼ਾਵਾਂ ਵਿੱਚ ਵੀ ਗਾਇਆ ।

ਪੰਜਾਬੀ ਫ਼ਿਲਮ ‘ਨਿੰਮੋ’ ਦਾ ਮਸ਼ਹੂਰ ਗੀਤ ‘ਇੱਕ ਤੂੰ ਹੋਵੇ ਇੱਕ ਮੈਂ ਹੋਵਾਂ’ ਸਲਮਾ ਆਗਾ ਦੇ ਨਾਲ ਗਾਇਆ ਜੋ ਕਿ ਬਹੁਤ ਮਕਬੂਲ ਹੋਇਆ ਸੀ।

ਇਸ ਦੇ ਨਾਲ ਹੀ ਹੋਰ ਵੀ ਕਈ ਪੰਜਾਬੀ ਗੀਤ ਗਾਏ । ਬਾਲੀਵੁੱਡ ਦਾ ਪ੍ਰਸਿੱਧ ਗੀਤ ‘ਮੇਘਾ ਰੇ ਮੇਘਾ ਰੇ’, ‘ਮੇਰੀ ਕਿਸਮਤ ਮੇਂ ਤੂੰ ਨਹੀਂ ਸ਼ਾਇਦ’ ਸਣੇ ਕਈ ਹਿੱਟ ਗਾਏ ਹਨ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ । ਅੱਜ ਕੱਲ੍ਹ ਉਹ ਆਪਣੀ ਮਿਊਜ਼ਿਕ ਅਕੈਡਮੀ ਚਲਾ ਰਹੇ ਹਨ । ਉਨ੍ਹਾਂ ਨੂੰ ਕਈ ਅਵਾਰਡਾਂ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ।

Related Post