ਨੇਹਾ ਕੱਕੜ ਨੇ ਦੇਸ਼ ਦੇ ਹੀ ਨਹੀਂ ਵਿਦੇਸ਼ੀ ਗਾਇਕਾਂ ਨੂੰ ਵੀ ਇਸ ਮਾਮਲੇ ਵਿੱਚ ਪਛਾੜਿਆ …!

By  Rupinder Kaler May 7th 2020 02:51 PM

ਯਾਦ ਪੀਆ ਕੀ ਆਨੇ ਲਗੀ, ਆਂਖ ਮਾਰੇ ਵਰਗੇ ਸੁਪਰ ਹਿੱਟ ਗਾਣੇ ਦੇਣ ਵਾਲੀ ਨੇਹਾ ਕੱਕੜ ਨੇ ਹਰ ਮਿਊਜ਼ਿਕ ਲਵਰ ਦਾ ਦਿਲ ਜਿੱਤਿਆ ਹੈ । ਪਰ ਜੇਕਰ ਤੁਸੀਂ ਸੋਚਦੇ ਹੋi ਕ ਉਸ ਦੀ ਆਵਾਜ਼ ਦਾ ਜਾਦੂ ਸਿਰਫ ਭਾਰਤ ਵਿੱਚ ਹੀ ਚੱਲਿਆ ਹੈ ਤਾਂ ਤੁਸੀਂ ਗਲਤ ਹੋ, ਕਿਉਂਕਿ ਨੇਹਾ ਹੁਣ ਇੰਟਰਨੈਸ਼ਨਲ ਸਟਾਰ ਬਣ ਗਈ ਹੈ । ਨੇਹਾ ਨੇ ਦੁਨੀਆ ਭਰ ਦੇ ਗਾਇਕਾਂ ਨੂੰ ਪਛਾੜ ਕੇ ਟਾਪ-10 ਵਿੱਚ ਦੂਸਰਾ ਸਥਾਨ ਹਾਸਲ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ।

https://www.instagram.com/p/B_ML5iTj-sx/

Ex acts chArt  ਮੁਤਾਬਿਕ ਕਈ ਇੰਟਰਨੈਸ਼ਨਲ ਫੀਮੇਲ ਗਾਇਕਾਵਾਂ ਨੂੰ ਪਿੱਛੇ ਛੱਡਦੇ ਹੋਏ ਨੇਹਾ ਕੱਕੜ ਨੰਬਰ ਦੋ ਤੇ ਹੈ । ਇਸ ਦੀ ਜਾਣਕਾਰੀ ਨੇਹਾ ਨੇ ਖੁਦ ਆਪਣੇ ਇੰਸਟਾਗ੍ਰਾਮ ’ਤੇ ਦਿੱਤੀ ਹੈ । ਨੇਹਾ ਕੱਕੜ 4.5 ਬਿਲੀਅਨ ਵਿਊ ਦੇ ਨਾਲ ਨੰਬਰ ਦੋ ’ਤੇ ਹੈ ।

https://www.instagram.com/p/B_gwWxzDKDU/

ਨੇਹਾ ਨੇ ਗਾਇਕਾਂ ਦੀ ਪੂਰੀ ਲਿਸਟ ਦਾ ਸਕਰੀਨ ਸ਼ਾਟ ਲੈ ਕੇ ਆਪਣੀ ਖੁਸ਼ੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਸਿਰਫ਼ ਤਿੰਨ ਘੰਟਿਆਂ ਵਿੱਚ ਲੱਖਾਂ ਲੋਕਾਂ ਨੇ ਵਧਾਈ ਦੇ ਦਿੱਤੀ ਹੈ ।

https://www.instagram.com/p/B_3zP0Jju-M/

Related Post