ਇਸ ਪੰਜਾਬੀ ਗਾਣੇ ਨਾਲ ਕਨਿਕਾ ਕਪੂਰ ਨੂੰ ਗਾਇਕੀ ਦੇ ਖੇਤਰ ’ਚ ਮਿਲੀ ਸੀ ਪਹਿਚਾਣ, ਇਸ ਵਜ੍ਹਾ ਕਰਕੇ ਇੱਕਲੀ ਕਰਦੀ ਹੈ ਤਿੰਨ ਬੱਚਿਆਂ ਦੀ ਪਰਵਰਿਸ਼

By  Rupinder Kaler March 23rd 2020 01:39 PM

ਮਸ਼ਹੂਰ ਗਾਇਕਾ ਕਨਿਕਾ ਕਪੂਰ ਏਨੀਂ ਦਿਨੀਂ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹਨ । ਕਨਿਕਾ ਦਾ ਇਲਾਜ਼ ਲਖਨਊ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ ।ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਦੱਸਦੇ ਹਾਂ । ਕਨਿਕਾ ਨੂੰ ਬੇਬੀ ਡਾਲ ਸਿੰਗਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਕਨਿਕਾ ਰਾਗਨੀ ਅੱੈਮਐੱਮਐੱਸ-2 ਦੇ ਬੇਬੀ ਡਾਲ ਗਾਣੇ ਨਾਲ ਮਸ਼ਹੂਰ ਹੋਈ ਸੀ ।

https://www.instagram.com/p/B42QxxLlm_I/

ਕਨਿਕਾ ਦਾ ਜਨਮ ਭਾਰਤ ਵਿੱਚ ਹੋਇਆ ਸੀ ਜਦੋਂ ਕਿ ਉਹ ਹੁਣ ਲੰਦਨ ਦੀ ਨਿਵਾਸੀ ਹੈ । ਲੰਦਨ ਵਿੱਚ ਉਹ ਆਪਣੇ ਬੱਚਿਆਂ ਦੇ ਨਾਲ ਰਹਿੰਦੀ ਹੈ । ਕਨਿਕਾ ਦੇ ਤਿੰਨ ਬੱਚੇ ਹਨ । ਕਨਿਕਾ ਜਦੋਂ 18 ਸਾਲ ਦੀ ਸੀ ੳੋਦੋਂ ਉਸ ਦਾ ਲੰਦਨ ਦੇ ਰਹਿਣ ਵਾਲੇ ਕਾਰੋਬਾਰੀ ਰਾਜ ਚੰਡੋਕ ਦੇ ਨਾਲ ਵਿਆਹ ਹੋਇਆ ਸੀ ਤੇ ਉਹਨਾਂ ਦੇ ਤਿੰਨ ਬੱਚੇ ਹਨ । ਪਰ ਇਹ ਰਿਸ਼ਤਾ ਕੁਝ ਸਾਲਾਂ ਬਾਅਦ ਹੀ ਟੁੱਟ ਗਿਆ ।

https://www.instagram.com/p/B4KGVRHluox/

ਕਨਿਕਾ ਦੀਆਂ ਦੋ ਬੇਟੀਆਂ ਤੇ ਇੱਕ ਬੇਟਾ ਹੈ, ਜਿਨ੍ਹਾਂ ਦਾ ਨਾਂਅ ਅਯਾਨਾ, ਸਮਾਰਾ ਤੇ ਯੁਵਰਾਜ ਹੈ । ਤਲਾਕ ਤੋਂ ਬਾਅਦ ਉਹ ਭਾਰਤ ਵਾਪਿਸ ਪਰਤ ਆਈ ਸੀ ਤੇ ਆਪਣੇ ਸੰਗੀਤਕ ਕਰੀਅਰ ਲਈ ਜੀ ਜਾਨ ਲਗਾ ਦਿੱਤੀ ਸੀ । ਉਹ ਜੁਗਨੀ ਗਾਣੇ ਤੋਂ ਏਨੀਂ ਪ੍ਰਸਿੱਧ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਕਈ ਫ਼ਿਲਮਾਂ ਦੇ ਗਾਣਿਆਂ ਦੀ ਆਫ਼ਰ ਮਿਲੇ । ਕਨਿਕਾ ਨੂੰ 2017 ਵਿੱਚ ਬੈਸਟ ਸਿੰਗਰ ਦਾ ਅਵਾਰਡ ਵੀ ਮਿਲ ਚੁੱਕਿਆ ਹੈ ।

https://www.youtube.com/watch?v=8xkjuuA99eM

https://www.instagram.com/p/B4KGpXBFd5o/

Related Post