ਜਾਣੋ ਜਨਮ ਅਸ਼ਟਮੀ ਦੇ ਤਿਉਹਾਰ 'ਤੇ ਕਿਉਂ ਸਜਾਈ ਜਾਂਦੀ ਹੈ ਦਹੀਂ ਹਾਂਡੀ ਅਤੇ ਇਸ ਦਾ ਮਹੱਤਵ

By  Pushp Raj August 18th 2022 05:53 PM -- Updated: August 18th 2022 07:24 PM

Dahi Handi Utsav on Janmashtami: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਸਾਲ ਜਨਮ ਅਸ਼ਟਮੀ ਦੇ ਦੂਜੇ ਦਿਨ ਯਾਨੀ 19 ਅਗਸਤ ਨੂੰ ਦਹੀਂ ਹਾਂਡੀ ਉਤਸਵ ਮਨਾਇਆ ਜਾਵੇਗਾ। ਇਹ ਤਿਉਹਾਰ ਭਗਵਾਨ ਕ੍ਰਿਸ਼ਨ ਵੱਲੋਂ ਮੱਖਣ ਦੀ ਚੋਰੀ ਨੂੰ ਦਰਸਾਉਂਦਾ ਹੈ। ਆਓ ਜਾਣਦੇ ਹਾਂ ਕਿ ਜਨਮ ਅਸ਼ਟਮੀ 'ਤੇ ਦਹੀਂ ਹਾਂਡੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦਾ ਕੀ ਮਹੱਤਵ ਹੈ।

Image Source: Google

ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਨੂੰ ਮਨਾਇਆ ਜਾ ਰਿਹਾ ਹੈ। ਇਸ ਸਾਲ ਕ੍ਰਿਸ਼ਨ ਜਨਮ ਅਸ਼ਟਮੀ ਦੋ ਦਿਨ ਹੈ, ਅਜਿਹੇ 'ਚ ਕੁਝ ਲੋਕ 18 ਅਗਸਤ ਨੂੰ ਜਨਮ ਅਸ਼ਟਮੀ ਮਨਾ ਰਹੇ ਹਨ, ਜਦੋਂ ਕਿ ਕੁਝ ਲੋਕ 19 ਅਗਸਤ ਨੂੰ ਜਨਮ ਅਸ਼ਟਮੀ ਮਨਾ ਰਹੇ ਹਨ।

Image Source: Google

ਕਿਉਂ ਸਜਾਈ ਜਾਂਦੀ ਹੈ ਦਹੀਂ ਹਾਂਡੀ

ਦਹੀ ਹਾਂਡੀ ਦਾ ਤਿਉਹਾਰ ਭਗਵਾਨ ਕ੍ਰਿਸ਼ਨ ਦੇ ਬਚਪਨ ਦੀਆਂ ਮਨੋਰੰਜਨਕ ਲੀਲਾਵਾਂ ਨਾਲ ਸਬੰਧਤ ਹੈ। ਧਾਰਮਿਕ ਗ੍ਰੰਥਾਂ ਮੁਤਾਬਕ ਭਗਵਾਨ ਕ੍ਰਿਸ਼ਨ ਮੱਖਣ ਨੂੰ ਬਹੁਤ ਪਿਆਰਾ ਸੀ, ਇਸ ਲਈ ਉਹ ਆਪਣੇ ਸਾਥੀਆਂ ਸਣੇ ਪੂਰੇ ਗੋਕੁਲ ਵਿੱਚ ਮੱਖਣ ਚੋਰੀ ਕਰਦੇ ਸੀ। ਅਜਿਹੇ 'ਚ ਗੋਕੁਲ ਨਿਵਾਸੀਆਂ ਨੇ ਕ੍ਰਿਸ਼ਨ ਤੇ ਉਸ ਦੇ ਸਾਥੀਆਂ ਕੋਲੋਂ ਪਰੇਸ਼ਾਨ ਹੋ ਕੇ ਉੱਚੀ ਥਾਂ 'ਤੇ ਮੱਖਣ ਦੇ ਭਾਂਡੇ ਲਟਕਾਉਣੇ ਸ਼ੁਰੂ ਕਰ ਦਿੱਤੇ। ਅਜਿਹੀ ਹਾਲਤ ਵਿੱਚ ਨਿੱਕੇ ਕ੍ਰਿਸ਼ਨ ਆਪਣੀ ਸਾਥੀਆਂ ਦੇ ਮੋਢਿਆਂ 'ਤੇ ਚੜ੍ਹ ਕੇ ਭਾਂਡਿਆਂ ਤੱਕ ਪਹੁੰਚ ਜਾਂਦੇ ਸੀ ਅਤੇ ਆਪਣੇ ਨਾਲ-ਨਾਲ ਉਹ ਪੂਰੀ ਟੋਲੀ ਨੂੰ ਵੀ ਮੱਖਣ ਖੁਆਉਂਦੇ ਸੀ। ਮੰਨਿਆ ਜਾਂਦਾ ਹੈ ਕਿ ਦਹੀਂ-ਹਾਂਡੀ ਇੱਥੋਂ ਸ਼ੁਰੂ ਹੋਈ ਸੀ। ਅੱਜ ਦੇ ਸਮੇਂ ਵਿੱਚ, ਮਨੁੱਖੀ ਪਿਰਾਮਿਡ ਬਣਾਉਣ ਵਾਲਿਆਂ ਨੂੰ ਗੋਵਿੰਦਾ ਕਿਹਾ ਜਾਂਦਾ ਹੈ।

Image Source: Google

ਹੋਰ ਪੜ੍ਹੋ: ਦੂਜੀ ਪ੍ਰੈਗਨੈਂਸੀ ਨੂੰ ਲੈ ਕੇ ਟ੍ਰੋਲ ਹੋਈ ਦੇਬੀਨਾ ਬੋਨਰਜੀ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਜਾਣੋ ਕੀ ਕਿਹਾ

ਦਹੀਂ ਹਾਂਡੀ ਦਾ ਮਹੱਤਵ

ਜਨਮ ਅਸ਼ਟਮੀ ਵਿੱਚ ਦਹੀਂ ਹਾਂਡੀ ਦਾ ਵਿਸ਼ੇਸ਼ ਮਹੱਤਵ ਹੈ। ਦਹੀਂ ਹਾਂਡੀ ਦਾ ਤਿਉਹਾਰ ਭਗਵਾਨ ਕ੍ਰਿਸ਼ਨ ਦੇ ਬਾਲ ਮਨੋਰੰਜਨ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਮੱਖਣ ਦੀ ਚੋਰੀ ਲਈ ਘੜਾ ਤੋੜਿਆ ਜਾਂਦਾ ਹੈ, ਉੱਥੇ ਹਰ ਦੁੱਖ ਵੀ ਦੂਰ ਹੋ ਜਾਂਦਾ ਹੈ ਅਤੇ ਸੁੱਖ ਹੀ ਸੁੱਖ ਆਉਂਦਾ ਹੈ।

Related Post