ਪੰਜਾਬ ਦੇ ਲੋਕ ਸਾਜ਼ਾਂ 'ਤੇ ਨਹੀਂ ਸੁਣਿਆ ਹੋਵੇਗਾ ਗੀਤ 'ਕੋਕਾ', ਦੇਖੋ ਵੀਡੀਓ

By  Aaseen Khan April 5th 2019 12:13 PM -- Updated: April 5th 2019 02:56 PM

ਪੰਜਾਬ ਦੇ ਲੋਕ ਸਾਜ਼ਾਂ 'ਤੇ ਨਹੀਂ ਸੁਣਿਆ ਹੋਵੇਗਾ ਗੀਤ 'ਕੋਕਾ', ਦੇਖੋ ਵੀਡੀਓ : ਪੰਜਾਬੀ ਵਿਰਸਾ ਜਿੱਥੇ ਵਿਸਰਦਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਲੋਕ ਸਾਜ਼ ਵੀ ਆਪਣੀ ਪਹਿਚਾਣ ਗਵਾ ਰਹੇ ਹਨ। ਪੱਛਮੀ ਦੇਸ਼ਾਂ ਦੇ ਸਾਜ਼ ਅਤੇ ਸੰਗੀਤ ਸਾਡੇ ਗੀਤਾਂ ਅਤੇ ਰੋਜ਼ਾਨਾ ਦੀ ਜ਼ਿੰਦਗੀ 'ਚ ਹਾਵੀ ਹੋ ਰਿਹਾ ਹੈ। ਅੱਜ ਦੇ ਯੂਥ ਨੂੰ ਸਾਡੇ ਲੋਕ ਸਾਜ਼ ਢੱਡ, ਅਲਗੋਜ਼ੇ, ਤੂੰਬੀ, ਬਗ਼ਚੂ, ਸਾਰੰਗੀ ਆਦਿ ਵਰਗੇ ਸਾਜ਼ਾਂ ਬਾਰੇ ਸ਼ਾਇਦ ਹੀ ਗਿਆਨ ਹੋਵੇ। ਕਿਉਂਕਿ ਗਾਇਕੀ 'ਤੇ ਸੰਗੀਤ ਚੋਂ ਅੱਜ ਸਾਡੇ ਇਹ ਸਾਜ਼ ਗਵਾਚ ਰਹੇ ਹਨ।

Koka song on punjabs folk instruments lok saaz viral video folk music instruments

ਪਰ ਅਜਿਹੇ ਲੋਕ ਵੀ ਹਨ ਜਿਹੜੇ ਸਾਡੀ ਇਹ ਵਿਰਾਸਤ ਹਾਲੇ ਵੀ ਪੂਰੇ ਜੀ ਜਾਨ ਨਾਲ ਸਾਂਭੀ ਬੈਠੇ ਹਨ। ਕਈ ਨੌਜਵਾਨ ਵੀ ਇਹਨਾਂ ਸਾਜ਼ਾਂ ਪ੍ਰਤੀ ਆਪਣੇ ਜਜ਼ਬੇ ਨੂੰ ਕਾਇਮ ਰੱਖੀ ਬੈਠੇ ਹਨ ਤੇ ਇਹ ਲੋਕ ਸਾਜ਼ ਵਜਾਉਣ ਦਾ ਜਨੂਨ ਰੱਖਦੇ ਹਨ। ਅਜਿਹੀ ਵੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਕੁਝ ਨੌਜਵਾਨ ਕੋਕਾ ਗੀਤ ਨੂੰ ਪੰਜਾਬ ਦੇ ਲੋਕ ਸਾਜ਼ਾਂ ਨਾਲ ਸ਼ਿੰਗਾਰ ਰਹੇ ਹਨ।

ਹੋਰ ਵੇਖੋ : ਇਸ ਛੋਟੇ ਬੱਚੇ ਨੂੰ 'ਹਾਓਜ਼ ਦ ਜੋਸ਼' ਪੁੱਛਣ 'ਤੇ ਦੇਖੋ ਕੀ ਕਰਦਾ ਹੈ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਵੀਡੀਓ

 

View this post on Instagram

 

Support kro mundya nu #punjabifolkinstrument #GBU jeonde vassde raho ✌️???

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Apr 4, 2019 at 10:03am PDT

ਗਾਇਕ ਰੇਸ਼ਮ ਸਿੰਘ ਅਨਮੋਲ ਨੇ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ 'ਚ ਨੌਜਵਾਨ ਲੋਕ ਸਾਜ਼ ਸਾਰੰਗੀ, ਤੂੰਬੀ, ਬਗ਼ਚੂ, ਅਤੇ ਹਾਰਮੋਨੀਅਮ 'ਤੇ ਕੋਕਾ ਗੀਤ ਨੂੰ ਚਾਰ ਚੰਨ ਲਗਾ ਰਹੇ ਹਨ। ਇਹ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਨੌਜਵਾਨਾਂ ਦੀ ਕਾਫੀ ਤਾਰੀਫ ਵੀ ਹੋ ਰਹੀ ਹੈ।ਇਸ 'ਚ ਕੋਈ ਸ਼ੱਕ ਨਹੀਂ ਕਿ ਇਹ ਲੋਕ ਸਾਜ਼ ਸਾਡੇ ਵਿਰਸੇ ਦੇ ਅਣਮੁੱਲੇ ਗਹਿਣੇ ਹਨ। ਇਹਨਾਂ ਨੂੰ ਬਚਾ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।

Related Post