ਸੂਬੇਦਾਰ ਜੋਗਿੰਦਰ ਸਿੰਘ ਫ਼ਿਲਮ ਵਿੱਚ ਅਜੈਬ ਸਿੰਘ ਬਣੇ ਕੁਲਵਿੰਦਰ ਬਿੱਲਾ ਨੇ ਊਂਚਾ ਕੀਤਾ ਅਦਾਕਾਰੀ ਦਾ ਸਤਰ

By  Gourav Kochhar February 20th 2018 10:21 AM

Second Character Of Subedar Joginder Singh: ਪਰਮ ਵੀਰ ਚੱਕਰ ਜੇਤੂ ਸੁਬੇਦਰ ਜੋਗਿੰਦਰ ਸਿੰਘ ਦੇ ਜੀਵਨ ਤੇ ਫ਼ਿਲਮ ਬਣਾਉਣ ਵਾਲੀ ਪੂਰੀ ਨਿਰਮਾਤਾ ਟੀਮ ਨੇ ਦਸਮ ਪਿਤਾ ਦੇ ਇਸ ਮਹਾਂਵਾਕ ਅਨੁਸਾਰ ਸੂਬੇਦਾਰ ਜੋਗਿੰਦਰ ਸਿੰਘ ਦੀ ਅਜ਼ੀਮ ਕੁਰਬਾਨੀ ਨੂੰ ਪਰਦੇ ਤੇ ਲਿਆਉਣ ਲਈ ਬੇਹੱਦ ਮੁਸ਼ਕਲਾਂ ਤੇ ਔਂਕੜਾਂ ਦਾ ਸਾਹਮਣਾ ਕੀਤਾ |

1982 ਦੀ ਹਿੰਦ-ਚੀਨ ਜੰਗ ਇਕ ਬਹੁਤ ਹੀ ਦਰਦਨਾਕ ਘਟਨਾ ਹੈ, ਪਰ ਭਾਰਤੀ ਸਿਪਾਹੀਆਂ ਦੇ ਅਸਾਧਾਰਨ ਹੋਂਸਲੇ ਅਤੇ ਬਹਾਦਰੀ ਦੇ ਕਾਰਨ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ. ਇਹ ਸਾਨੂੰ ਉਸ ਸਮੇਂ ਵੱਲ ਲੈ ਜਾਂਦਾ ਹੈ ਜਦੋਂ ਸਾਡੇ ਦੇਸ਼ ਨੇ ਆਪਣੇ ਆਪ ਨੂੰ ਬ੍ਰਿਟਿਸ਼ ਸ਼ਾਸਨ ਦੀਆਂ ਬੇੜੀਆਂ ਤੋਂ ਆਜ਼ਾਦ ਕਰ ਲਿਆ ਸੀ ਅਤੇ ਭਾਰਤ ਅਤੇ ਪਾਕਿਸਤਾਨ ਵਿਚ ਵੰਡਿਆ ਗਿਆ ਸੀ. ਮੁਲਕ ਦੇ ਅਜੇ ਪਿਛਲੇ ਜ਼ਖ਼ਮ ਵੀ ਨਹੀਂ ਭਰੇ ਸੀ ਕਿ 20 ਅਕਤੂਬਰ, 1962 ਨੂੰ ਚੀਨ ਨੇ ਭਾਰਤ ਤੇ ਹਮਲਾ ਰ ਦਿੱਤਾ , ਜੋ ਭਾਰਤ ਕਦੇ ਸੁਪਨੇ ਚ ਸੋਚ ਵੀ ਨਹੀਂ ਸੀ ਸਕਦਾ. ਅਤੀਤ ਵਿਚ ਦੋ ਦੇਸ਼ਾਂ ਵਿਚਕਾਰ ਲੰਬੇ ਦੋਸਤਾਨਾ ਸਬੰਧਾਂ ਕਾਰਨ ਚੀਨ ਨੇ ਕਦੇ ਵੀ ਹਮਲਾ ਨਹੀਂ ਸੀ ਕੀਤਾ. ਹੱਦ ਤੋਂ ਜ਼ਿਆਦਾ ਵਿਸ਼ਵਾਸ ਹੋਣ ਕਰਕੇ ਭਾਰਤ ਨੂੰ ਇਸ ਜੰਗ ਲਈ ਤਿਆਰੀ ਕਰਨ ਦਾ ਮੌਕਾ ਨਹੀਂ ਮਿਲਿਆ. ਸਿੱਟੇ ਵਜੋਂ, ਜਦੋਂ ਚੀਨ ਨੇ ਅਕਸਾਈ-ਚਿਨ ਤੋਂ ਅਰੁਣਾਚਲ ਪ੍ਰਦੇਸ਼ ਤੱਕ ਇਕੋ ਸਮੇਂ ਹਮਲਾ ਕਰ ਦਿੱਤਾ ਤਾਂ ਭਾਰਤ ਅਤੇ ਚੀਨ ਦੇ ਵਿਚਕਾਰ ਜੰਗ ਦਾਖ਼ਤਰਨਾਕ ਮਾਹੌਲ ਬਣ ਗਿਆ. ਇਸ ਅਚਾਨਕ ਹਮਲੇ ਦੇ ਜਵਾਬ ਵਿੱਚ, ਸਾਡੇ ਬਹਾਦੁਰ ਭਾਰਤੀ ਫੌਜੀਆਂ ਨੇ ਆਪਣੇ ਫਰਜ਼ ਨੂੰ ਨਿਭਾਉਂਦੇ ਹੋਇਆਂ ਦੁਸ਼ਮਣ ਦੇ ਖਿਲਾਫ ਇੱਕ ਜ਼ਬਰਦਸਤ ਜਵਾਬੀਜੰਗਲੜੀ. ਇਸਸਮੇਂਦੌਰਾਨ, ਪਹਿਲੇ ਸਿੱਖ ਰੈਜਮੈਂਟ ਨੂੰ ਬੂਮਲਾ ਖੇਤਰ ਦੇ ਤੋਂਗਪੇਂ ਲਾ ਇਲਾਕੇ ਵਿਚ ਆਈਬੀ ਰਿਜ ਤੇ ਚੀਨੀ ਫੌਜ ਵਿਰੁੱਧ ਤੈਨਾਤ ਕੀਤਾ ਗਿਆ. ਹਾਲਾਂਕਿ, ਚੀਨ ਦੀ ਫੌਜ ਭਾਰਤ ਦੀ ਫੌਜ ਦੀ ਗਿਣਤੀ ਤੋਂ ਬਹੁਤ ਜ਼ਿਆਦਾ ਸੀ, ਪਰ ਇਹ ਤਾਕਤ ਡੈਲਟਾ ਕੰਪਨੀ ਦੇ 11 ਵੇਂ ਪਲਟੂਨ ਦੇ ਕਮਾਂਡਰ ਸੁਬੇਦਾਰ ਜੋਗਿੰਦਰ ਸਿੰਘ ਦੇ ਬੁਲੰਦ ਹੋਂਸਲੇ ਨੂੰ ਪਸਤ ਨ ਕਰ ਸਕੀ. ਚੀਨੀ ਫੌਜ ੨੦੦-੨੦੦ ਫੌਜੀਆਂ ਦੀ ਟੁਕੜੀਆਂ ਵਿਚ ਸਿੱਖ ਸਿਪਾਹੀਆਂ ਤੇ ਹਮਲਾ ਕਰਦੀ, ਜਿਹਦੇ ਕਾਰਨ ਕਈ ਭਾਰਤੀ ਜਵਾਨ ਸ਼ਹਾਦਤ ਪਾ ਗਏ. ਸਿੱਖ ਫੌਜੀਆਂ ਦਾ ਅਸਲਾ ਵੀ ਖਤਮ ਹੋਣ ਦੀ ਕਗਾਰ ਤੇ ਸੀ. ਇਥੇ ਹੀ ਬਸ ਨਹੀਂ ਸੁਬੇਦਰ ਜੋਗਿੰਦਰ ਸਿੰਘ ਨੂੰ ਖੁਦ ਪੱਟ ਵਿਚ ਗੋਲੀ ਲੱਗੀ, ਪਰ ਉਹ ਆਪਣੇ ਸਾਥੀਆਂ ਸਮੇਤ ਮੈਦਾਨ ਵਿਚ ਡਟੇ ਰਹੇ ਅਤੇ ਆਪਣੇ ਸਾਥੀਆਂ ਦਾ ਮਨੋਬਲ ਵੀ ਨਹੀਂ ਢੈਣ ਦਿੱਤਾ. ਇਹ ਅਸਲ ਕਹਾਣੀ ਸਿਰਫ ਪ੍ਰੇਰਨਾਦਾਇਕ ਹੀ ਨਹੀਂ ਬਲਕਿ ਇਹ ਵੀ ਦਰਸਾਉਂਦੀ ਹੈ ਕਿ ਉਹ ਮਾਤਭੂਮੀ ਨੂੰ ਕਿੰਨਾ ਚਾਹੁੰਦੇ ਸੀ.

Ajaib Singh - Kulwinder Billa

ਇਹ ਫਿਲਮ ਪਹਿਲੀ ਫਿਲਮ ਹੈ ਜੋ ਕਿਸੇ ਪਰਮ ਵੀਰ ਚੱਕਰ ਜੇਤੂ ਦੇ ਜੀਵਨ ਤੇ ਬਣੀ ਹੈ. ਇਸ ਫਿਲਮ ਦੇ ਨਿਰਮਾਤਾ ਸੇਵਨ ਕਲਰਸ ਮੋਸ਼ਨ ਪਿਕਚਰਸ ਨੇ ਇਸ ਫਿਲਮ ਦੀ ਸ਼ੂਟਿੰਗ ਕਾਰਗਿਲ-ਦਰਾਸ, ਰਾਜਸਥਾਨ ਅਤੇ ਅਸਮ ਦੀਆਂ ਬੇਹੱਦ ਕਠਿਨ ਪਰਿਸਥਿਤੀਆਂ ਵਿਚ ਕੀਤੀ. ਫਿਲਮ ਦਾ ਮੁਖ ਭਾਗ 14000 ਫੀਟ ਦੀ ਉਚਾਈ ਤੇ ਫਿਲਮਾਇਆ ਗਿਆ, ਜਿਥੇ ਕਾਸ੍ਟ ਅਤੇ ਕ੍ਰੂ ਨੂੰ ਖਾਸ ਮਸ਼ੱਕਤ ਕਰਨੀ ਪਈ.

ਹਾਲ ਹੀ ਵਿਚ ਨਿਰਮਾਤਾ ਨੇ ਕੁਲਵਿੰਦਰ ਬਿੱਲਾ ਦੀ ਪਹਿਲੀ ਲੁਕ ਜਾਰੀ ਕੀਤੀ. ਗੀਤਕਾਰੀ ਵਿੱਚ ਖਿਆਤੀ ਪ੍ਰਾਪਤ ਕਰਣ ਤੋਂ ਬਾਅਦ ਓਹ ਹੁਣ ਤਿਆਰ ਹਨ ਅਦਾਕਾਰੀ ਦੇ ਖੇਤਰ ਵਿੱਚਲੋਹਾ ਮਨਾਉਣ ਲਈ, ਓਹਇਹਫਿਲਮ ਵਿਚ 'ਸਿਪਾਹੀ ਅਜੈਬ ਸਿੰਘਦਾ ਕਿਰਦਾਰ ਨਿਭਾਉਣ ਜਾ ਰਹੇ ਨੇ.

Ajaib Singh - Kulwinder Billa

ਜਦੋਂ ਉਨ੍ਹਾਂਨੂੰ ਇਸਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂਨੇ ਕਿਹਾ "ਸੂਬੇਦਾਰ ਜੋਗਿੰਦਰ ਸਿੰਘ ਇਕ ਬੇਹੱਦ ਖਾਸ ਫਿਲਮ ਹੈ. ਮੈਂ ਸ਼ੁਕਰਗੁਜ਼ਾਰ ਹਾਂ ਸੁਮੀਤ ਸਿੰਘ ਜੀ ਦਾ ਜਿਨ੍ਹਾਂਨੇ ਮੈਨੂੰ ਇਹ ਮੌਕਾ ਬਖਸ਼ਿਆ. ਮੈਨੂੰ ਅਜਿਹੇ ਵੀ ਜਕੀਨ ਨੀ ਹੋ ਰਇਆ ਹੈ ਕੀ ਮੈਂ ਇਨੀ ਵੱਡੀ ਫਿਲਮ ਦਾ ਹਿੱਸਾ ਸੀ !

ਇਹ ਫਿਲਮ 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ |

Ajaib Singh - Kulwinder Billa

Related Post