ਹੌਬੀ ਧਾਲੀਵਾਲ ਤੋਂ ਬਾਅਦ ਕੁਲਵਿੰਦਰ ਬਿੱਲਾ ਦਾ ਕਰਵਾਇਆ ਗਿਆ ਕੋਰੋਨਾ ਟੈਸਟ …!

By  Rupinder Kaler August 7th 2020 05:19 PM

ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੰਜਾਬੀ ਐਂਟਰਟੇਮੈਂਟ ਇੰਡਸਟਰੀ ਵਿੱਚ ਵੀ ਇਸ ਨੇ ਦਸਤਕ ਦੇ ਦਿੱਤੀ ਹੈ । ਇਸ ਸਭ ਦੇ ਚਲਦੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਵੀ ਕੋਰੋਨਾ ਵਾਇਰਸ ਦੇ ਟੈਸਟ ਕਰਵਾਏ ਹਨ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਕੁਲਵਿੰਦਰ ਬਿੱਲਾ ਤਬੀਅਤ ਖਰਾਬ ਹੋਣ ਕਰਕੇ ਚੈਕਅਪ ਲਈ ਹਸਪਤਾਲ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਦੇ ਕੋਰੋਨਾ ਟੈਸਟ ਕੀਤੇ ਗਏ ।

https://www.instagram.com/p/CBxU-Sslfno/

ਕੁਲਵਿੰਦਰ ਬਿੱਲਾ ਦੀ ਕੋਰੋਨਾ ਰਿਪੋਰਟ ਕੀ ਆਈ ਹੈ ਇਸ ਦੀ ਹਾਲੇ ਕਿਸੇ ਨੇ ਕੋਈ ਪੁਸ਼ਟੀ ਨਹੀਂ ਕੀਤੀ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ । ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਦਾ ਟੈਸਟ ਪੋਜ਼ਟਿਵ ਆਇਆ ਹੈ । ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ਼ ਲਈ ਲੁਧਿਆਣਾ ਦੇ ਕਿਸੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

https://www.instagram.com/p/B1tH1osHNTm/

ਇਸ ਸਭ ਦੇ ਚਲਦੇ ਗਾਇਕ ਜ਼ੋਰਾ ਰੰਧਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਹੌਬੀ ਧਾਲੀਵਾਲ ਦੀ ਇੱਕ ਤਸਵੀਰ ਸਾਂਝੀ ਕਰਕੇ ਉਹਨਾਂ ਦੀ ਸਿਹਤਯਾਬੀ ਦੀ ਦੁਆ ਮੰਗੀ ਹੈ । ਇਸ ਖ਼ਬਰ ਨਾਲ ਹੌਬੀ ਧਾਲੀਵਾਲ ਦੇ ਪ੍ਰਸ਼ੰਸਕਾਂ ਨੂੰ ਕਾਫੀ ਧੱਕਾ ਲੱਗਾ ਹੈ ।

 

Related Post