ਇਨ੍ਹਾਂ ਬਾਲ ਕਲਾਕਾਰਾਂ ਨੇ ਬਾਲੀਵੁੱਡ ਵਿੱਚ ਕਮਾਇਆ ਖੂਬ ਨਾਂਅ, ਅੱਜ ਕੱਲ੍ਹ ਕਰਦੇ ਹਨ ਇਹ ਕੰਮ

By  Rupinder Kaler May 25th 2020 05:42 PM

ਬਾਲੀਵੁੱਡ ਵਿੱਚ ਬਹੁਤ ਸਾਰੇ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੀ ਹਮੇਸ਼ਾ ਛਾਪ ਛੱਡੀ ਹੈ । ਇਹਨਾਂ ਵਿੱਚੋਂ ਕੁਝ ਕਲਾਕਾਰ ਅਜਿਹੇ ਵੀ ਹਨ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ਤੇ ਕੀਤੀ ਸੀ । ਇਸ ਆਰਟੀਕਲ ਵਿੱਚ ਤੁਹਾਨੂੰ ਅਜਿਹੇ ਹੀ ਕਲਾਕਾਰ ਨਾਲ ਮਿਲਾਵਾਂਗੇ । ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਕੁਨਾਲ ਖੇਮੂ ਆਉਂਦੇ ਹਨ, ਜਿਨ੍ਹਾਂ ਦਾ ਜਨਮ 25 ਮਈ ਨੂੰ ਹੁੰਦਾ ਹੈ ।

ਕੁਨਾਲ ਖੇਮੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਹਮ ਹੈਂ ਰਾਹੀ ਪਿਆਰ ਕੇ’, ਰਾਜਾ ਹਿੰਦੂਸਤਾਨੀ, ਜ਼ਖਮ ਵਰਗੀਆਂ ਫ਼ਿਲਮਾਂ ਤੋਂ ਕੀਤੀ ਸੀ। ਇਹਨਾਂ ਸਾਰੀਆਂ ਫ਼ਿਲਮਾਂ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

ਦੂਜੇ ਨੰਬਰ ਤੇ ਜੁਗਲ ਹੰਸਰਾਜ ਆਉਂਦੇ ਹਨ, ਇਹਨਾਂ ਨੇ ਬਾਲ ਕਲਾਕਾਰ ਦੇ ਤੌਰ ਤੇ ਫ਼ਿਲਮ ਮਾਸੂਮ, ਝੂਠਾ ਸੱਚਾ ਤੇ ਕਰਮਾ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਵੱਡੇ ਹੋਣ ਤੋਂ ਬਾਅਦ ਇਹਨਾਂ ਨੇ ਸ਼ਾਹਰੁਖ ਦੀ ਫ਼ਿਲਮ ਮੁਹੱਬਤੇਂ ਵਿੱਚ ਕੰਮ ਕੀਤਾ ਸੀ । ਜੁਗਲ ਹੰਸਰਾਜ ਫਿਲਹਾਲ ਫ਼ਿਲਮਾਂ ਤੋਂ ਦੂਰ ਹਨ ।

ਰਾਜੂ ਸ਼੍ਰੇਸ਼ਠਾ ਇਹਨਾਂ ਨੂੰ ਵੱਡੇ ਹੋ ਕੇ ਏਨੀਂ ਪ੍ਰਸਿੱਧੀ ਨਹੀਂ ਮਿਲੀ ਜਿੰਨੀ ਬਾਲ ਕਲਾਕਾਰ ਦੇ ਰੂਪ ਵਿੱਚ ਮਿਲੀ ਸੀ । ਰਾਜੂ ਨੇ 70 ਤੇ 80 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਨਾਲ ਖੂਬ ਸੁਰਖੀਆਂ ਵਟੋਰੀਆਂ ਸਨ । ਰਾਜੂ ਨੇ ਬਚਪਨ ਵਿੱਚ ਚਿਤਚੋਰ, ਕਿਤਾਬ, ਬਾਵਰਚੀ ਵਰਗੀਆਂ ਕਈ ਫ਼ਿਲਮਾਂ ਕੀਤੀਆਂ ਸਨ । ਰਾਜੂ ਹੁਣ ਫ਼ਿਲਮਾਂ ਤੋਂ ਇਲਾਵਾ ਟੀਵੀ ਸੀਰੀਅਲਾਂ ਵਿੱਚ ਨਜ਼ਰ ਆਉਂਦੇ ਹਨ ।

Related Post