ਸਚਿਨ ਦੀ ਬੇਟੀ ਨੂੰ ਸ਼ਿਲਪਾ ਸ਼ੇੱਟੀ ਨੇ ਖੁਆਏ ਬੁੱਢੀ ਦੇ ਵਾਲ, ਵੀਡੀਓ ਵਾਇਰਲ

By  Gourav Kochhar June 26th 2018 06:47 AM

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਗਿਣਤੀ ਇੰਡਸਟਰੀ ਦੀ ਸਭ ਤੋਂ ਫਿੱਟ ਅਤੇ ਹੌਟ ਅਦਾਕਾਰਾਂ 'ਚ ਹੁੰਦੀ ਹੈ। 43 ਸਾਲ ਦੀ ਇਹ ਅਦਾਕਾਰਾ ਹਰ ਐਤਵਾਰ ਨੂੰ Sunday Binge ਦੇ ਵੀਡੀਓ ਆਪਣੇ ਫੈਨਸ ਦੇ ਨਾਲ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਦੀ। ਆਮਤੌਰ 'ਤੇ ਸ਼ਿਲਪਾ ਮਿਠਾਈ ਖਾਂਦੇ ਹੋਏ ਜਾਂ ਪਾਰਟੀ ਕਰਦੇ ਹੋਏ ਵੀਡੀਓ ਸ਼ੇਅਰ ਕਰਦੀ ਹੈ ਪਰ ਇਸ ਐਤਵਾਰ ਨੂੰ ਉਨ੍ਹਾਂ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਬੇਟੀ ਨਾਲ ਇਕ ਦਿਲਚਸਪ ਵੀਡੀਓ ਜਾਰੀ ਕੀਤੀ ਹੈ।

shilpa shetty

ਖਾਸ ਗੱਲ ਇਹ ਹੈ ਕਿ ਇਸ 'ਚ ਦੋਵੇਂ ਹੀ 'ਬੁੱਢੀ ਦੇ ਵਾਲ' ਖਾਂਦੀਆਂ ਨਜ਼ਰ ਆ ਰਹੀਆਂ ਹਨ। 14 ਘੰਟੇ ਪਹਿਲਾਂ ਸ਼ੇਅਰ ਕੀਤੇ ਗਏ ਸ਼ਿਲਪਾ ਸ਼ੈੱਟੀ ਦੀ ਇਸ ਵੀਡੀਓ ਨੂੰ ਹੁਣ ਤਕ 3 ਲੱਖ ਤੋਂ ਜ਼ਿਆਦਾ ਇੰਸਟਾਗ੍ਰਾਮ ਵਿਊਜ਼ ਮਿਲ ਚੁੱਕੇ ਹਨ ਇਸ 'ਚ ਸ਼ਿਲਪਾ ਵਰਜਿਨ ਮੋਹਿਤੋ ਕੋਲਡ ਸਟੋਨ ਆਈਕ੍ਰੀਮ ਖਾ ਰਹੀ ਹੈ ਜਦਕਿ ਸਾਰਾ ਕੂਕੀਜ ਐਂਡ ਕ੍ਰੀਮ ਦਾ ਮਜ਼ਾ ਲੈ ਰਹੀ ਹੈ। ਹਾਲਾਂਕਿ ਦੋਵੇਂ ਹੀ ਆਈਸਕ੍ਰੀਮ ਤੋਂ ਕਿਤੇ ਜ਼ਿਆਦਾ 'ਬੁੱਢੀ ਦੇ ਵਾਲ' ਖਾਣਾ ਪਸੰਦ ਕਰ ਰਹੀਆਂ ਹਨ।

shilpa shetty

ਵੀਡੀਓ 'ਚ ਸਾਰਾ ਸ਼ਿਲਪਾ ਸ਼ੈੱਟੀ Shilpa Shetty ਦੀ ਕੰਪਨੀ ਕਾਫੀ ਇੰਜੁਆਏ ਕਰਦੀ ਦਿਖਾਈ ਦੇ ਰਹੀ ਹੈ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ਿਲਪਾ ਦੇ ਨਾਲ ਵੀਡਿਓ ਜਾਰੀ ਕੀਤੀ ਹੈ ਨਾਲ ਹੀ ਫੈਨ ਕਲਬ 'ਚ ਇਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ,ਜਿਸ 'ਚ ਸਚਿਨ ਤੇਂਦੁਲਕਰ ਪਤਨੀ ਅੰਜਲੀ ਦੇ ਨਾਲ ਦਿੱਖ ਰਹੇ ਹਨ। ਸ਼ਿਲਪਾ ਦੇ ਪਤੀ ਰਾਜ ਕੁੰਦਰਾ ਵੀ ਇਸ ਪਾਰਟੀ ਦਾ ਹਿੱਸਾ ਬਣੇ।

https://www.instagram.com/p/BkaiE_fheys/

ਦੱਸ ਦੇਈਏ ਕਿ ਸਾਰਾ ਤੇਂਦੁਲਕਰ ਦੀ ਗਿਣਤੀ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਚਰਚਿਤ ਸੈਲਿਬ੍ਰਿਟੀ ਡਾਟਰਸ 'ਚ ਹੁੰਦੀ ਹੈ ਅਕਸਰ ਉਨ੍ਹਾਂ ਦੀ ਤੁਲਨਾ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਅਤੇ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨਾਲ ਹੁੰਦੀ ਹੈ ਕਿ ਸਾਰਾ ਹੁਣ 20 ਸਾਲ ਦੀ ਹੈ ਸਾਰਾ ਹਮੇਸ਼ਾ ਗਲੈਮਰਸ ਲੁੱਕ 'ਚ ਰਹਿਣ ਦੀ ਵਜ੍ਹਾ ਨਾਲ ਚਰਚਾ 'ਚ ਰਹਿੰਦੀ ਹੈ। ਕਈ ਫੰਕਸ਼ਨ ਅਤੇ ਪਾਰਟੀ 'ਚ ਉਨ੍ਹਾਂ ਨੂੰ ਦੇਖਿਆ ਜਾਂਦਾ ਹੈ।

shilpa shetty

Related Post