ਗਾਇਕਾ ਜੈਨੀ ਜੌਹਲ ਦੀ ਕੁੜਤੀ ਦੇ ਹਰ ਪਾਸੇ ਚਰਚੇ …!

By  Rupinder Kaler November 15th 2019 01:14 PM

ਗਾਇਕਾ ਜੈਨੀ ਜੌਹਲ ਦੀ ਕੁੜਤੀ ਦੇ ਹਰ ਪਾਸੇ ਚਰਚੇ ਹੋ ਰਹੇ ਹਨ, ਇਹ ਚਰਚੇ ਇਸ ਲਈ ਹੋ ਰਹੇ ਹਨ ਕਿਉਂਕਿ ਉਹਨਾਂ ਦਾ ਨਵਾਂ ਗਾਣਾ ‘ਕੁੜਤੀ ਗੁੱਚੀ ਦੀ’ ਰਿਲੀਜ਼ ਹੋ ਗਿਆ ਹੈ । ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਇਸ ਗਾਣੇ ਦਾ ਵਰਲਡ ਵਾਈਡ ਪ੍ਰੀਮੀਅਰ ਹੋ ਗਿਆ ਹੈ । ਯੂ-ਟਿਊਬ ਤੇ ਵੀ ਇਸ ਗਾਣੇ ਦੇ ਚੰਗੇ ਵੀਵਰਜ਼ ਹੋ ਗਏ ਹਨ ।

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਜੈਨੀ ਦੇ ਇਸ ਗਾਣੇ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਇਸ ਦੇ ਬੋਲ ਵੀ ਜੈਨੀ ਜੌਹਲ ਨੇ ਖੁਦ ਲਿਖੇ ਹਨ । ਗਾਣੇ ਦੀ ਵੀਡੀਓ ਆਜ਼ਾਦਬੀਰ ਨੇ ਬਣਾਈ ਹੈ ।

ਜੈਨੀ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦਾ ਇਹ ਗਾਣਾ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਰੁੱਸੀ ਨਾ ਰਿਲੀਜ਼ ਹੋਇਆ ਸੀ । ਜੈਨੀ ਜੌਹਲ ਦਾ ਇਹ ਗਾਣਾ ਵੀ ਸੁਪਰ ਹਿੱਟ ਹੋਇਆ ਸੀ । ਇਸ ਤੋਂ ਇਲਾਵਾ ਉਹਨਾਂ ਦੇ ਹੋਰ ਕਈ ਹਿੱਟ ਗਾਣੇ ਡੀਜੇ ਦੀ ਸ਼ਾਨ ਬਣਦੇ ਹਨ ।

https://www.instagram.com/p/B4Crv2SFhvs/

Related Post