ਕੇਵੀ ਢਿੱਲੋਂ ਦੇ ਵਿਆਹ ਵਿੱਚ ਪੰਜਾਬੀ ਗਾਇਕਾਂ ਨੇ ਖੂਬ ਬੰਨਿਆ ਰੰਗ, Jayy Randhawa ਵੀਡੀਓ ਕੀਤੀਆਂ ਸ਼ੇਅਰ

By  Rupinder Kaler November 23rd 2019 04:44 PM

ਗਾਇਕ Jayy Randhawa ਛੇਤੀ ਹੀ ਪੰਜਾਬੀ ਫ਼ਿਲਮ ਸੁੱਖਾ ਕਾਹਲੋਂ ਰਾਹੀਂ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਹੇ ਹਨ । ਇਸ ਫ਼ਿਲਮ ਨੂੰ ਲੈ ਕੇ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਕੇਵੀ ਢਿੱਲੋਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਹਨ ।

ਕੇਵੀ ਢਿੱਲੋਂ ਦੇ ਵਿਆਹ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਹਰ ਗਾਇਕ ਪਹੁੰਚਿਆ ਹੈ। ਹਰ ਇੱਕ ਨੇ ਇਸ ਵਿਆਹ ਵਿੱਚ ਖੂਬ ਇੰਜੁਆਏ ਕੀਤਾ ਹੈ ।Jayy Randhawa  ਨੇ ਇਸ ਵਿਆਹ ਦੇ ਹਰ ਪਲ ਨੂੰ ਆਪਣੇ ਕਮਰੇ ਵਿੱਚ ਕੈਦ ਕੀਤਾ ਹੈ ।

ਇਸ ਵਿਆਹ ਵਿੱਚ ਜੱਸ ਮਾਣਕ, ਕਰਨ, ਜ਼ੋਰਾ ਰੰਧਾਵਾ ਤੇ ਹੋਰ ਬਹੁਤ ਸਾਰੇ ਗਾਇਕਾਂ ਨੇ ਖੂਬ ਭੰਗੜਾ ਪਾਇਆ । ਮਨਮੋਹਨ ਵਾਰਿਸ ਨੇ ਆਪਣੇ ਗੀਤਾਂ ਨਾਲ ਇਸ ਵਿਆਹ ਵਿੱਚ ਖੂਬ ਰੰਗ ਬੰਨਿਆ ।

Related Post