ਇਸ ਸ਼ਖਸ ਤੋਂ ਬਿਨ੍ਹਾਂ ਫ਼ਿਲਮ 'ਲਾਈਏ ਜੇ ਯਾਰੀਆਂ' ਨਹੀਂ ਹੋ ਸਕਦੀ ਸੀ ਹਿੱਟ 

By  Shaminder June 24th 2019 02:16 PM

ਲਾਈਏ ਜੇ ਯਾਰੀਆਂ ਫ਼ਿਲਮ ਸਿਨੇਮਾ ਘਰਾਂ 'ਚ ਚੱਲ ਰਹੀ ਹੈ ਅਤੇ ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ । ਇਸ ਫ਼ਿਲਮ ਨੂੰ ਪਰਦੇ 'ਤੇ ਲਿਆਉਣ 'ਚ ਸੁੱਖ ਸੰਘੇੜਾ ਨੇ ਕਾਫੀ ਮਿਹਨਤ ਕੀਤੀ ਹੈ । ਲੋਕਾਂ ਨੂੰ ਇਸ ਫ਼ਿਲਮ 'ਚ ਕਲਾਕਾਰਾਂ ਦੀ ਅਦਾਕਾਰੀ ਦੇ ਨਾਲ-ਨਾਲ ਗੀਤ ਵੀ ਬੇਹੱਦ ਪਸੰਦ ਆਏ ਹਨ । ਪਰ ਇਸ ਫ਼ਿਲਮ ਦੇ ਲਈ ਜਿੰਨੀ ਮਿਹਨਤ ਸੁੱਖ ਸੰਘੇੜਾ ਨੇ ਕੀਤੀ ਹੈ ਇਹ ਉਹ ਹੀ ਦੱਸ ਸਕਦੇ ਹਨ ।

https://www.instagram.com/p/By6HJTjloyh/

ਪਰ ਸੁੱਖ ਸੰਘੇੜਾ ਦੇ ਨਾਲ-ਨਾਲ ਇੱਕ ਹੋਰ ਸ਼ਖਸ ਵੀ ਸੀ ਜੋ ਪਰਦੇ ਪਿੱਛੇ ਰਹਿ ਕੇ ਇਸ ਫ਼ਿਲਮ ਲਈ ਮਿਹਨਤ ਕਰ ਰਿਹਾ ਸੀ ਅਤੇ ਉਹ ਸਨ ਧੀਰਜ ।ਉਨ੍ਹਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਇਹ ਫ਼ਿਲਮ ਨੇਪਰੇ ਚੜ੍ਹੀ ਹੈ । ਸੁੱਖ ਸੰਘੇੜਾ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਸੁੱਖ ਸੰਘੇੜਾ ਨੇ ਇਸ ਪੋਸਟ ਨੂੰ ਸਾਂਝੇ ਕਰਦਿਆਂ ਹੋਇਆਂ ਲਿਖਿਆ ਕਿ "The foundation of Laaiye Je Yaarian Dheeraj bhaji. It was an immense pleasure to have worked with you. Got to learn so many things with the experience that you have. This movie would not have been possible without your guidance."

https://www.instagram.com/p/BzDsPgRFA4N/

ਦੱਸ ਦਈਏ ਕਿ ਇਸ ਫ਼ਿਲਮ 'ਚ ਅਮਰਿੰਦਰ ਗਿੱਲ,ਰੂਪੀ ਗਿੱਲ,ਹਰੀਸ਼ ਵਰਮਾ,ਰੁਬੀਨਾ ਬਾਜਵਾ ਸਣੇ ਕਈ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਲੋਕਾਂ ਨੂੰ ਇਹ ਫ਼ਿਲਮ ਕਾਫੀ ਪਸੰਦ ਆਈ ਹੈ ।

https://www.instagram.com/p/BypAvT6Fg1g/

Related Post