ਗੈਰੀ ਸੰਧੂ ਦੀ ਅਵਾਜ਼ ਤੇ ਅਮਰਿੰਦਰ ਗਿੱਲ ਦਾ ਸ਼ਾਨਦਾਰ ਅੰਦਾਜ਼, 'ਲਾਈਏ ਜੇ ਯਾਰੀਆਂ' ਦਾ 'ਯੂ ਐਂਡ ਆਈ' ਗੀਤ ਰਿਲੀਜ਼

By  Aaseen Khan June 7th 2019 03:34 PM

ਗੈਰੀ ਸੰਧੂ ਦੀ ਅਵਾਜ਼ ਤੇ ਅਮਰਿੰਦਰ ਗਿੱਲ ਦਾ ਸ਼ਾਨਦਾਰ ਅੰਦਾਜ਼, 'ਲਾਈਏ ਜੇ ਯਾਰੀਆਂ' ਦਾ 'ਯੂ ਐਂਡ ਆਈ' ਗੀਤ ਰਿਲੀਜ਼ : ਲਾਈਏ ਜੇ ਯਾਰੀਆਂ ਫ਼ਿਲਮ ਭਾਰਤ 'ਚ 5 ਜੂਨ ਨੂੰ ਰਿਲੀਜ਼ ਹੋ ਚੁੱਕੀ ਹੈ ਤੇ ਫ਼ਿਲਮ ਨੇ ਬਾਕਸ ਆਫ਼ਿਸ 'ਤੇ ਕਮਾਲ ਦਾ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਫ਼ਿਲਮ ਦੇ ਗੀਤਾਂ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ 'ਚ ਫ਼ਿਲਮ ਦਾ ਇੱਕ ਹੋਰ ਗੀਤ ਗੈਰੀ ਸੰਧੂ ਦੀ ਅਵਾਜ਼ 'ਚ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਦਾ ਨਾਮ ਹੈ 'ਯੂ ਐਂਡ ਆਈ'।

ਇਸ ਗੀਤ 'ਚ ਅਮਰਿੰਦਰ ਗਿੱਲ ਦਾ ਸ਼ਾਨਦਾਰ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਗੀਤ ਦੇ ਬੋਲ ਰੈਵ ਹਾਂਜਰਾ ਨੇ ਲਿਖੇ ਹਨ, ਉੱਥੇ ਹੀ ਸਨੈਪੀ ਬੀਟਜ਼ ਦੇ ਸੰਗੀਤ ਨੇ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਫ਼ਿਲਮ ਲਾਈਏ ਜੇ ਯਾਰੀਆਂ ਦਾ ਇੱਕ ਗੀਤ ਗੈਰੀ ਸੰਧੂ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਹੈ। ਗੈਰੀ ਸੰਧੂ ਦੀ ਅਵਾਜ਼ 'ਤੇ ਅਮਰਿੰਦਰ ਗਿੱਲ ਦੇ ਜ਼ਬਰਦਸਤ ਸਟਾਈਲ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ : ਇੱਕੋ ਦਿਨ ਰਿਲੀਜ਼ ਹੋਏ ਦੋਨੋਂ ਭੈਣਾਂ ਦੀਆਂ ਫ਼ਿਲਮਾਂ ਦੇ ਗੀਤ, ਤੁਹਾਨੂੰ ਕਿਹੜਾ ਗਾਣਾ ਆਇਆ ਪਸੰਦ ?

 

View this post on Instagram

 

Sabh di demand te U&I @officialgarrysandhu @snappybeats @ravhanjra @rhythmboyzentertainment @10zma1 #amrindergill https://youtu.be/nr839CYhftQ

A post shared by Sukh Sanghera (@sukhsanghera) on Jun 7, 2019 at 2:24am PDT

ਲਾਈਏ ਜੇ ਯਾਰੀਆਂ ਫ਼ਿਲਮ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੂਪੀ ਗਿੱਲ ਤੇ ਰੁਬੀਨਾ ਬਾਜਵਾ ਨਜ਼ਰ ਆ ਰਹੇ ਹਨ। ਇਹ ਫ਼ਿਲਮ ਅਮਰਿੰਦਰ ਗਿੱਲ ਹੋਰਾਂ ਦੇ ਹੋਮ ਪ੍ਰੋਡਕਸ਼ਨ ਰਿਦਮ ਬੁਆਏਜ਼ ਦੇ ਬੈਨਰ ਹੇਠ ਹੀ ਬਣਾਈ ਗਈ ਹੈ। ਫ਼ਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਅਤੇ ਡਾਇਲਾਗਜ਼ ਅੰਬਰਦੀਪ ਸਿੰਘ ਤੇ ਧੀਰਜ ਰਤਨ ਦੋਨਾਂ ਨੇ ਮਿਲਕੇ ਲਿਖੇ ਹਨ।

Related Post