ਲਾਭ ਹੀਰਾ ਅਤੇ ਦੀਪ ਜੰਡੂ ਦੀ ਜੋੜੀ ਕਰਨ ਜਾ ਰਹੀ ਹੈ ਕਮਾਲ,ਨਵੇਂ ਅੰਦਾਜ਼ 'ਚ ਸਰੋਤਿਆਂ ਦੇ ਰੁਬਰੂ ਹੋਣਗੇ ਲਾਭ ਹੀਰਾ

By  Shaminder April 24th 2019 04:44 PM -- Updated: April 24th 2019 04:47 PM

ਲਾਭ ਹੀਰਾ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ 'ਗੋਲੀ' ਇਸ ਗੀਤ ਦੇ ਬੋਲ ਹਰਫ ਚੀਮਾ ਨੇ ਲਿਖੇ ਨੇ ਜਦਕਿ ਦੀਪ ਜੰਡੂ ਇਸ ਗੀਤ 'ਚ ਰੈਪ ਕਰਦੇ ਹੋਏ ਨਜ਼ਰ ਆਉਣਗੇ। ਲਾਭ ਹੀਰਾ ਲੰਬੇ ਸਮੇਂ ਬਾਅਦ ਇਹ ਗੀਤ ਲੈ ਕੇ ਆ ਰਹੇ ਨੇ । ਪੰਜਾਬ ਦੇ ਲੋਕ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਨਾਂ ਗਾਇਕ ਲਾਭ ਹੀਰੇ ਦਾ ਆਉਂਦਾ ਹੈ ਕਿਉਂਕਿ ਉਹਨਾਂ ਦਾ ਹਰ ਗੀਤ ਪੰਜਾਬੀ ਸੱਭਿਆਚਾਰ ਦੇ ਬਹੁਤ ਨੇੜੇ ਹੁੰਦਾ ਹੈ । ਇਸੇ ਲਈ ਉਹਨਾਂ ਦੇ ਬਹੁਤ ਸਾਰੇ ਗੀਤ ਹਿੱਟ ਰਹੇ ਹਨ ।

https://www.instagram.com/p/BwlMJD-hlMh/

ਲਾਭ ਹੀਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 2 ਜੂਨ ਪਿੰਡ ਅਚਾਨਕ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਭਜਨ ਸਿੰਘ ਤੇ ਮਾਤਾ ਬੀਰੋ ਕੌਰ ਦੇ ਘਰ ਹੋਇਆ । ਲਾਭ ਹੀਰਾ ਬਚਪਨ ਤੋਂ ਹੀ ਸੰਗੀਤ ਤੇ ਸਾਹਿਤ ਨਾਲ ਜੁੜੇ ਹੋਏ ਸੀ । ਜਦੋਂ ਉਹ 8ਵੀਂ ਕਲਾਸ ਵਿੱਚ ਸਨ ਤਾਂ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ । ਜਿਹੜਾ ਕਿ ਉਹਨਾਂ ਦੇ ਅਧਿਆਪਕ ਹਰਿੰਦਰ ਸ਼ਰਮਾ ਨੇ ਅਕਾਲੀ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਕਰਵਾਇਆ ਸੀ ।ਇਸ ਆਰਟੀਕਲ ਨੂੰ ਜਦੋਂ ਬੰਗਾ ਦੇ ਇੱਕ ਸ਼ਾਮ ਲਾਲ ਮਲਹੋਤਰਾ ਨੇ ਪੜਿਆ ਤਾਂ ਉਹਨਾਂ ਨੂੰ ਇਹ ਏਨਾ ਪਸੰਦ ਆਇਆ ਕਿ ਸ਼ਾਮ ਲਾਲ ਮਲਹੋਤਰਾ ਨੇ ਲਾਭ ਨੂੰ ਇੱਕ ਚਿੱਠੀ ਲਿਖ ਕੇ ਉਹਨਾ ਦਾ ਨਾਂ ਲਾਭ ਹੀਰਾ ਰੱਖ ਦਿੱਤਾ। ਇਹ ਚਿੱਠੀ ਲਾਭ ਹੀਰਾ ਨੇ ਅੱਜ ਵੀ ਸਾਂਭ ਕੇ ਰੱਖੀ ਹੋਈ ਹੈ । ਲਾਭ ਹੀਰਾ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਅਚਾਨਕ ਦੇ ਹੀ ਸਕੂਲ ਤੋਂ ਕੀਤੀ । ਇਸ ਤੋਂ ਬਾਅਦ ਉਹਨਾਂ ਨੇ ਗੁਰੂ ਨਾਨਕ ਕਾਲਜ ਬੁੱਢਲਾਡਾ ਵਿੱਚ ਦਾਖਲਾ ਲਿਆ । ਇੱਥੇ ਪੜ੍ਹਾਈ ਕਰਦੇ ਹੋਏ ਲਾਭ ਹੀਰਾ ਨੇ ਇਸ ਕਾਲਜ ਨੂੰ ਗਾਇਕੀ ਦੇ ਕਈ ਮੁਕਾਬਲੇ ਜਿਤਵਾਏ ।

 

Related Post