ਰੂਪੀ ਕੌਰ ਇਸ ਤਰ੍ਹਾਂ ਬਣੀ ਅਮਰਿੰਦਰ ਗਿੱਲ ਦੀਆਂ ਅੱਖਾਂ ਦਾ ਤਾਰਾ ...!

By  Rupinder Kaler May 27th 2019 04:43 PM

ਗਾਇਕ ਅਮਰਿੰਦਰ ਗਿੱਲ ਆਪਣੀ ਨਵੀਂ ਪੰਜਾਬੀ ਫ਼ਿਲਮ 'ਲਾਈਏ ਜੇ ਯਾਰੀਆਂ' ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ । ਇਹ ਫ਼ਿਲਮ ਭਾਰਤ ਵਿੱਚ ੫ ਅਤੇ ਵਿਦੇਸ਼ਾਂ ਵਿੱਚ ੭ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਮਰਿੰਦਰ ਗਿੱਲ ਨੇ ਇਸ ਫ਼ਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ । ਇਸ ਫ਼ਿਲਮ ਵਿੱਚ ਹੋਰ ਸਿਤਾਰੇ ਵੀ ਆਪੋ ਆਪਣੇ ਤਰੀਕੇ ਨਾਲ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਨੇ ।

https://www.instagram.com/p/Bx9VwYOFozk/

ਇਸ ਸਭ ਦੇ ਚੱਲਦੇ ਫ਼ਿਲਮ ਵਿੱਚ ਕੰਮ ਕਰਨ ਵਾਲੀ ਅਦਾਕਾਰਾ ਰੂਪੀ ਕੌਰ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਰੂਪੀ ਕੌਰ ਆਪਣੇ ਪ੍ਰਸ਼ੰਸਕਾਂ ਨੂੰ ਫ਼ਿਲਮ ਦੇਖਣ ਲਈ ਕਹਿ ਰਹੀ ਹੈ । ਇਸ ਵੀਡੀਓ ਵਿੱਚ ਰੂਪੀ ਕੌਰ ਅਮਰਿੰਦਰ ਗਿੱਲ ਦਾ ਇੱਕ ਪੋਸਟਰ ਦਿਖਾਉਂਦੀ ਹੈ । ਇਸ ਪੋਸਟਰ ਵਿੱਚ ਅਮਰਿੰਦਰ ਨੇ ਚਸ਼ਮਾ ਲਗਾਇਆ ਹੋਇਆ ਹੈ ਤੇ ਇਸ ਚਸ਼ਮੇ ਵਿੱਚ ਰੂਪੀ ਕੌਰ ਤੇ ਫ਼ਿਲਮ ਵਿੱਚ ਕੰਮ ਕਰਨ ਵਾਲੇ ਹੋਰ ਕਲਾਕਾਰ ਦਿਖਾਈ ਦੇ ਰਹੇ ਹਨ ।

https://www.instagram.com/p/Bx9YVBHFwsi/

ਰੂਪੀ ਕਹਿੰਦੀ ਹੈ ਕਿ ਸਾਰੇ ਇਹ ਫ਼ਿਲਮ ਜ਼ਰੂਰ ਦੇਖਣ ਜਾਣ ਕਿਉਂਕਿ ਉਹਨਾਂ ਨੇ ਇਸ ਫ਼ਿਲਮ ਲਈ ਬਹੁਤ ਮਿਹਨਤ ਕੀਤੀ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਹਰੀਸ਼ ਵਰਮਾ, ਸੱਜਣ ਅਦੀਬ, ਰੁਬੀਨਾ ਬਾਜਵਾ ਅਤੇ ਰੂਪੀ ਕੌਰ ਸਮੇਤ ਕਈ ਵੱਡੇ ਅਦਾਕਾਰ ਨਜ਼ਰ ਆਉਂਣਗੇ।

https://www.instagram.com/p/BxqiwS8lsVA/

https://www.instagram.com/p/Bxz1ggYFuAX/

Related Post